ਲੰਡਨ— ਮਹਿਲਾਵਾਂ 'ਚ ਚੈਂਪੀਅਨ ਬਣੀ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ 10 ਸਥਾਨਾਂ ਦੀ ਛਲਾਂਗ ਲਾਈ ਹੈ ਤੇ ਉਹ 5ਵੇਂ ਨੰਬਰ 'ਤੇ ਪਹੁੰਚ ਗਈ ਹੈ। ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਦੋ ਸਥਾਨਾਂ ਦੇ ਸੁਧਾਰ ਨਾਲ ਨੰਬਰ ਇਕ ਬਣ ਗਈ ਹੈ, ਜਦਕਿ ਜਰਮਨੀ ਦੀ ਐਂਜੇਲਿਕ ਕਰਬਰ ਦੋ ਸਥਾਨ ਹੇਠਾਂ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਰੋਮਾਨੀਆ ਦੀ ਸਿਮੋਨਾ ਹਾਲੇਪ ਦੂਜੇ ਸਥਾਨ 'ਤੇ ਬਰਕਰਾਰ ਹੈ। ਫਾਈਨਲ 'ਚ ਹਾਰੀ ਅਮਰੀਕਾ ਦੀ ਵੀਨਸ ਵਿਲੀਅਮਸ ਦੋ ਸਥਾਨਾਂ ਦੇ ਸੁਧਾਰ ਨਾਲ ਟਾਪ-10 'ਚ ਪਰਤ ਆਈ ਹੈ ਤੇ ਹੁਣ ਉਹ 9ਵੇਂ ਨੰਬਰ 'ਤੇ ਹੈ। ਸੈਮੀਫਾਈਨਲ 'ਚ ਹਾਰੀ ਬ੍ਰਿਟੇਨ ਦੀ ਜੋਹਾਨਾ ਕੋਂਟਾ ਤਿੰਨ ਸਥਾਨਾਂ ਦੇ ਸੁਧਾਰ ਨਾਲ ਹੁਣ ਚੌਥੇ ਨੰਬਰ 'ਤੇ ਆ ਗਈ ਹੈ।
ਫੈਡਰਰ ਤੀਜੇ ਨੰਬਰ 'ਤੇ, ਮਿਲੀ ਏ. ਟੀ. ਪੀ. ਫਾਈਨਲ ਦੀ ਟਿਕਟ
NEXT STORY