ਧਰਮਸ਼ਾਲਾ ਟੈਸਟ 'ਚ ਇਹ ਗੇਂਦਬਾਜ਼ ਬਣਾਵੇਗਾ ਵਿਸ਼ਵ ਰਿਕਾਰਡ

You Are HereSports
Monday, March 20, 2017-10:11 PM

ਨਵੀਂ ਦਿੱਲੀ— ਵਿਸ਼ਵ ਨੰਬਰ ਇਕ ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਆਸਟਰੇਲੀਆ ਖਿਲਾਫ 4 ਮੈਚਾਂ ਦੀ ਟੈਸਟ ਲੜੀ ਦੇ ਧਰਮਸ਼ਾਲਾ 'ਚ ਹੋਣ ਵਾਲੇ ਆਖਰੀ ਮੈਚ 'ਚ ਇਕ ਵਿਸ਼ਵ ਰਿਕਾਰਡ ਬਣਾ ਸਕਦੇ ਹਨ। ਇਸ ਮੈਚ 'ਚ ਇਕ ਵਿਕਟ ਹਾਸਲ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਦੇ ਡੇਲ ਸਟੇਨ ਦਾ ਵਿਸ਼ਵ ਰਿਕਾਰਡ ਤੋੜ ਦੇਣਗੇ। ਭਾਰਤ ਦੇ ਸਪਿਨਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਰਾਂਚੀ 'ਚ ਖੇਡੇ ਗਏ ਤੀਜੇ ਟੈਸਟ ਮੈਚ 'ਚ ਦੱਖਣੀ ਅਫਰੀਕਾ ਦੇ ਗੇਂਦਬਾਜ਼ ਡੇਲ ਸਟੇਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਅਸ਼ਵਿਨ ਨੇ ਇਹ ਉੱਪਲਬਧੀ ਤੀਜੇ ਟੈਸਟ ਮੈਚ ਦੇ ਪੰਜਵੇਂ ਦਿਨ ਮੈਕਸਵੇਲ ਨੂੰ ਆਊਟ ਕਰ ਕੇ ਹਾਸਲ ਕੀਤੀ। ਦੱਖਣੀ ਅਫਰੀਕਾ ਦੇ ਸਟੇਨ ਦੇ ਨਾਂ 2007-2008 'ਚ 12 ਟੈਸਟ ਮੈਚਾਂ 'ਚ ਕੁੱਲ 78 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਹੈ। 2016-2017 'ਚ ਭਾਰਤੀ ਗੇਂਦਬਾਜ਼ ਅਸ਼ਵਿਨ ਨੇ ਹੁਣ ਤੱਕ ਖੇਡੇ ਗਏ 13 ਟੈਸਟ ਮੈਚਾਂ 'ਚ ਕੁੱਲ 78 ਵਿਕਟਾਂ ਹਾਸਲ ਕਰ ਲਈਆਂ ਹਨ।

Popular News

!-- -->