Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 24, 2026

    5:40:53 PM

  • dm gagandeep randhawa  s last rites performed

    DM ਗਗਨਦੀਪ ਰੰਧਾਵਾ ਦਾ ਹੋਇਆ ਅੰਤਿਮ ਸੰਸਕਾਰ

  • farmers from amritsar gurdaspur block punjab s main railway route

    ਪੰਜਾਬ ਦੇ ਕਿਸਾਨਾਂ ਨੇ ਜਾਮ ਕਰ'ਤਾ ਰੇਲਵੇ ਟ੍ਰੈਕ

  • protest against the dhovar barrier connecting ghanoli with himachal

    ਪੰਜਾਬ 'ਚ 29 ਤੇ 31 ਮਾਰਚ ਲਈ ਹੋਇਆ ਵੱਡਾ ਐਲਾਨ

  • iran s ambassador lebanon

    ਵੱਡੀ ਖ਼ਬਰ : ਲੇਬਨਾਨ ਨੇ ਈਰਾਨੀ ਰਾਜਦੂਤ ਦੀ ਮਾਨਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Agriculture News
  • Gurdaspur
  • 'ਦੇਸੀ ਰੂੜੀ' ਦੀ ਮਹੱਤਤਾ ਨੂੰ ਵਿਸਾਰ ਚੁੱਕੇ ਹਨ ਪੰਜਾਬ ਦੇ ਬਹੁ-ਗਿਣਤੀ ਕਿਸਾਨ

AGRICULTURE News Punjabi(ਖੇਤੀਬਾੜੀ)

'ਦੇਸੀ ਰੂੜੀ' ਦੀ ਮਹੱਤਤਾ ਨੂੰ ਵਿਸਾਰ ਚੁੱਕੇ ਹਨ ਪੰਜਾਬ ਦੇ ਬਹੁ-ਗਿਣਤੀ ਕਿਸਾਨ

  • Edited By Rajwinder Kaur,
  • Updated: 24 Jun, 2020 12:49 PM
Gurdaspur
desi manure chemical fertilizers soil fertility
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ) - ਵੱਖ-ਵੱਖ ਤਰਾਂ ਦੀ ਖੇਤੀ ਮਸ਼ੀਨਰੀ 'ਤੇ ਨਿਰਭਰ ਹੋ ਚੁੱਕੀ ਅਜੋਕੇ ਦੌਰ ਦੀ ਖੇਤੀਬਾੜੀ ਨੇ ਜਿਥੇ ਕਿਸਾਨਾਂ ਅਤੇ ਨੌਜਵਾਨ ਪੀੜ੍ਹੀ ਨੂੰ ਹੱਥੀਂ ਕੰਮ ਕਰਨ ਤੋਂ ਕਾਫੀ ਦੂਰ ਕਰ ਦਿੱਤਾ ਹੈ। ਉਸ ਦੇ ਨਾਲ ਹੀ ਪਿਛਲੇ ਕਰੀਬ 4 ਦਹਾਕਿਆਂ ਦੌਰਾਨ ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਵਿਚ ਲਗਾਤਾਰ ਏਨਾ ਵਾਧਾ ਹੋ ਗਿਆ ਹੈ ਕਿ ਕਿਸਾਨ ਜ਼ਮੀਨ ਦਾ ਉਪਜਾਊਪਨ ਵਧਾਉਣ ਵਾਲੇ ਕੁਦਰਤੀ ਸੋਮਿਆਂ ਨੂੰ ਵਿਸਾਰ ਚੁੱਕੇ ਹਨ। ਖਾਸ ਤੌਰ 'ਤੇ ਦੇਸੀ ਰੂੜੀ ਮਿੱਟੀ ਦੇ ਖੁਰਾਕੀ ਤੱਤ ਵਧਾਉਣ ਵਾਲਾ ਅਜਿਹਾ ਸਸਤਾ ਤੇ ਵਧੀਆ ਸਾਧਨ ਸੀ ਦੋ ਕਈ ਪੱਖਾਂ ਤੋਂ ਲਾਹੇਵੰਦ ਸਿੱਧ ਹੁੰਦੀ ਸੀ। ਪਰ ਸਿਤਮ ਦੀ ਗੱਲ ਇਹ ਹੈ ਕਿ ਹੁਣ ਬਹੁ-ਗਿਣਤੀ ਕਿਸਾਨਾਂ ਨੇ ਆਪਣੀ ਵਰਤੋਂ ਲਈ ਦੁੱਧ ਵੀ ਮੁੱਲ ਲੈ ਕੇ ਪੀਣ ਦੀ ਆਦਤ ਪਾ ਲਈ ਹੈ, ਜਿਸ ਕਾਰਨ ਹੁਣ ਨਾਂ ਹੀ ਕਿਸਾਨਾਂ ਕੋਲ ਪਹਿਲਾਂ ਵਾਂਗ ਪਸ਼ੂ ਰਹੇ ਹਨ ਅਤੇ ਨਾ ਹੀ ਪਸ਼ੂਆਂ ਦੇ ਗੋਬਰ ਤੋਂ ਰੂੜੀ ਤਿਆਰ ਕਰਨ ਦਾ ਰੁਝਾਨ ਪਹਿਲਾਂ ਵਾਂਗ ਰਿਹਾ ਹੈ। 

ਇਕ ਪਸ਼ੂ ਤੋਂ ਪ੍ਰਾਪਤ ਹੋ ਜਾਂਦੀ ਹੈ 13 ਕਿਲੋ ਨਾਈਟ੍ਰੋਜਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਕੀਤੀ ਗਈ ਰਿਸਰਚ ਅਨੁਸਾਰ ਇਕ ਪਸ਼ੂ ਦੇ ਗੋਬਰ ਤੋਂ ਤਿਆਰ ਕੀਤੀ ਦੇਸੀ ਰੂੜ ਤਕਰੀਬਨ ਤੇਰਾਂ ਕਿਲੋ ਨਾਈਟ੍ਰੋਜਨ ਤੱਤ ਦਿੰਦੀ ਹੈ। ਪੰਜਾਬ ਅੰਦਰ ਤਕਰੀਬਨ 82 ਲੱਖ ਪਸ਼ੂ ਹਨ, ਜਿਸ ਕਾਰਨ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਜੇਕਰ ਕਿਸਾਨਾਂ ਇਨ੍ਹਾਂ ਪਸ਼ੂਆਂ ਦੇ ਗੋਹੇ ਅਤੇ ਹੋਰ ਜੈਵਿਕ ਰਹਿੰਦ ਖੂੰਹਦ ਨੂੰ ਵਿਅਰਥ ਸੁੱਟਣ ਦੀ ਬਜਾਏ ਸਹੀ ਢੰਗ ਨਾਲ ਇਸ ਦੀ ਦੇਸੀ ਰੂੜੀ ਤਿਆਰ ਕਰਨ ਤਾਂ ਏਨੇ ਪਸ਼ੂਆਂ ਤੋਂ 1 ਲੱਖ ਟਨ ਤੋਂ ਵੀ ਜ਼ਿਆਦਾ ਨਾਈਟ੍ਰੋਜਨ ਤੱਤ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਬਹੁ-ਗਿਣਤੀ ਕਿਸਾਨ ਇਸ ਗੋਹੇ ਤੋਂ ਰੂੜੀ ਤਿਆਰ ਹੀ ਨਹੀਂ ਕਰਦੇ। 

ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

PunjabKesari

ਕਈ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਦੇਸੀ ਰੂੜੀ
ਆਮ ਤੌਰ ਤੇ ਮਾਹਿਰਾਂ ਵੱਲੋਂ ਇਕ ਏਕੜ ਖੇਤ ਵਿਚ ਕਰੀਬ 5 ਟਨ ਦੇਸੀ ਰੂੜ ਦੀ ਖਾਤ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਮਾਤਰਾ ਵਿਚੋਂ ਖੇਤ ਨੂੰ 25 ਕਿਲੋ ਨਾਈਟ੍ਰੋਜਨ, 12.5 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 7.5 ਕਿਲੋ ਲੋਹਾ, 10 ਕਿਲੋ ਮੈਗਨੀਜ, 200 ਗ੍ਰਾਮ ਜਿੰਕ, 350 ਗ੍ਰਾਮ ਕਾਪਰ, 25 ਗ੍ਰਾਮ ਬੋਰੋਨ ਅਤੇ 105 ਗ੍ਰਾਮ ਮੋਲੀਬਡੀਨੀਅਮ ਤੱਤ ਮਿਲ ਜਾਂਦੇ ਹਨ। 

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’

ਮਿੱਟੀ ਦੀ ਸਿਹਤ ਸੁਧਾਰਨ ਲਈ ਅਹਿਮ ਹੈ ਦੇਸੀ ਰੂੜੀ ਦੀ ਭੂਮਿਕਾ
ਖੇਤੀ ਮਾਹਿਰਾਂ ਅਨੁਸਾਰ ਰਸਾਇਣਕ ਦਵਾਈਆਂ ਦੀ ਲਗਾਤਾਰ ਕੀਤੀ ਜਾ ਰਹੀ ਵਰਤੋਂ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕੀ ਮਿੱਟੀ ਦੀ ਸਿਹਤ ਸੁਧਾਰਨ ਲਈ ਦੇਸੀ ਰੂੜੀ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਚੰਗੀ ਤਰਾਂ ਗਲੀ ਸੜੀ ਰੂੜੀ ਜਮੀਨ ਦੀ ਸਿਹਤ 'ਚ ਏਨਾ ਸੁਧਾਰ ਲਿਆਉਂਦੀ ਹੈ ਕਿ ਬੂਟੇ ਦੀਆਂ ਜੜਾਂ ਦਾ ਵਿਕਾਸ ਪਹਿਲਾਂ ਦੇ ਮੁਕਾਬਲੇ ਜਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਬੂਟੇ ਦੀਆਂ ਜੜਾਂ ਜਮੀਨ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਕੇ ਖੁਰਾਕੀ ਤੱਤ ਅਤੇ ਪਾਣੀ ਲੈਣ ਦੇ ਯੋਗ ਹੋ ਜਾਂਦੀਆਂ ਹਨ। ਇਸੇਕਾਰਨ ਖੇਤੀ ਮਾਹਿਰ ਹਰੇਕ ਫਸਲ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਸਬੰਧੀ ਸਿਫਾਰਸ਼ ਕਰਨ ਤੋਂ ਪਹਿਲਾਂ ਦੇਸੀ ਰੂੜੀ ਪਾਉਣ ਦੀ ਸਿਫਾਰਸ਼ ਵੀ ਕਰਦੇ ਹਨ ਅਤੇ ਜਿਹੜੇ ਖੇਤਾਂ ਵਿਚ ਦੇਸੀ ਰੂੜੀ ਦੀ ਵਰਤੋਂ ਕੀਤੀ ਗਈ ਹੋਵੇ, ਉਨਾਂ ਖੇਤਾਂ ਵਿਚ ਰਸਾਇਣਿਕ ਖਾਦ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੰਦੇ ਹਨ। 

ਇਤਿਹਾਸ ਦਾ ਬੇਮਿਸਾਲ ਸਾਕਾ;ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

PunjabKesari

ਕਿਵੇਂ ਬਣਦੀ ਹੈ ਦੇਸੀ ਰੂੜੀ?
ਕਈ ਕਿਸਾਨ ਕੱਚਾ ਗੋਹਾ ਹੀ ਖੇਤ ਵਿਚ ਪਾ ਕੇ ਇਹ ਸਮਝਦੇ ਹਨ ਕਿ ਉਨਾਂ ਨੇ ਦੇਸੀ ਰੂੜੀ ਪਾਈ ਹੈ। ਪਰ ਪੂਰੀ ਤਰਾਂ ਤਰਾਂ ਹੋਣ ਤੋਂ ਪਹਿਲਾਂ ਖੇਤ ਵਿਚ ਪਾਇਆ ਗਿਆ ਗੋਹਾ ਅਤੇ ਹੋਰ ਰਹਿੰਦ ਖੂੰਹਦ ਕਈ ਵਾਰ ਫਾਇਦਾ ਦੇਣ ਦੀ ਬਜਾਏ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਚੰਗੀ ਤਰਾਂ ਗਲੀ ਸੜੀ ਰੂੜੀ ਨੂੰ ਹੀ ਖੇਤ ਵਿਚ ਪਾਉਣਾ ਚਾਹੀਦਾ ਹੈ। ਰੂੜੀ ਦੀ ਖਾਦ ਡੰਗਰਾਂ ਦੇ ਗੋਹੇ/ਪੱਠਿਆਂ ਤੇ ਸਬਜੀਆਂ ਆਦਿ ਦੀ ਰਹਿੰਦ ਖੂੰਹਦ ਨੂੰ ਮਿਲਾ ਕੇ ਬਣਦੀ ਹੈ। ਇਸ ਵਿਚ ਪਸ਼ੂਆਂ ਦਾ ਮਲ ਮੂਤਰ, ਉਨਾਂ ਹੇਠ ਵਿਛਾਈ ਗਈ ਸੁੱਕ ਅਤੇ ਪੂਰੀ ਤਰਾਂ ਗਲ ਸੜ ਗਈ ਪਰਾਲੀ ਤੇ ਹੋਰ ਰਹਿੰਦ ਖੂੰਹਦ ਪਾਈ ਜਾ ਸਕਦੀ ਹੈ। ਮਾਹਿਰਾਂ ਦੇ ਅਨੁਮਾਨ ਅਨੁਸਾਰ ਪਸ਼ੂਆਂ ਵੱਲੋਂ ਖੁਰਾਕ ਰਾਹੀਂ ਖਾਧੇ ਗਏ ਕਰੀਬ 70 ਫੀਸਦੀ ਨਾਈਟਰੋਜਨ ਤੇ ਫਾਸਫੋਰਸ ਅਤੇ 90ਫੀਸਦੀ ਦੇ ਕਰੀਬ ਪੋਟਾਸ਼ੀਅਮ ਤੱਤ ਪਸ਼ੂਆਂ ਦੇ ਮਲ ਮੂਤਰ ਰਾਹੀਂ ਹੀ ਬਾਹਰ ਨਿਕਲ ਜਾਂਦਾ ਹੈ। ਜੇਕਰ ਹੋਰ ਧਿਆਨ ਨਾਲ ਦੇਖਿਆ ਜਾਵੇ ਤਾਂ ਕਰੀਬ 55 ਫੀਸਦੀ ਨਾਈਟਰੋਜਨ ਅਤੇ 82 ਫੀਸਦੀ ਨਾਈਟਰ੍ਰੋਜਨ ਪਸ਼ੂਆਂ ਦੇ ਪਿਸ਼ਾਬ ਵਿਚ ਹੁੰਦੀ ਹੈ ਜਦੋਂ ਕਿ 45 ਫੀਸਦੀ ਨਾਈਟ੍ਰੋਜਨ ਅਤੇ 18 ਫੀਸਦੀ ਪੋਟਾਸ਼ੀਅਮ ਗੋਹੇ ਵਿਚ ਹੁੰਦੇ ਹਨ। ਫਾਸਫੋਰਸ ਦੀ ਸਾਰੀ ਮਾਤਰਾ ਗੋਹੇ ਵਿਚ ਹੀ ਹੁੰਦੀ ਹੈ। ਇਸ ਲਈ ਪਸ਼ੂਆਂ ਦੇ ਮਲ ਮੂਤਰ ਤੋਂ ਤਿਆਰ ਹੋਣ ਵਾਲੀ ਖਾਦ ਸਿੱਧੇ ਤੌਰ 'ਤੇ ਖੇਤ ਦਾ ਉਪਜਾਊਪਨ ਵਧਾਉਂਦੀ ਹੈ।  

 

 ਮੱਕੀ ਦੀ ਬਿਜਾਈ ਹਰ ਹਾਲ 30 ਜੂਨ ਤੱਕ ਮੁਕੰਮਲ ਕਰ ਲੈਣ ਕਿਸਾਨ : ਪੀ.ਏ.ਯੂ.ਮਾਹਿਰ

ਦੇਸੀ ਰੂੜੀ ਵਿਚ ਮਿਲਣ ਵਾਲੇ ਖੁਰਾਕੀ ਤੱਤ      

ਤੱਤ ਮਾਤਰਾ (ਫੀਸਦੀ) ਤੱਤ  ਮਾਤਰਾ (ਮਿਲੀਗ੍ਰਾਮ ਪ੍ਰਤੀ ਕਿਲੋ)
ਨਾਈਟ੍ਰੋਜਨ 0.7 ਤੋਂ 2.0    
ਜਿੰਕ 20-160    
ਫਾਸਫੋਰਸ  0.3-0.7  ਤਾਂਬਾ 10-110
ਪੋਟਾਸ਼ੀਅਮ 0.2-2.8 ਲੋਹਾ 800-2650
ਕੈਲਸ਼ੀਅਮ 0.2-3.8 ਮੈਗਨੀਜ 60-340
ਮੈਗਨੀਸ਼ੀਅਮ 0.2-0.7 ਬੋਰੋਨ 12-72
ਗੰਧਕ  0.1-0.3 ਮੋਲੀਬਡੀਨਮ 1-18

  • desi manure
  • Chemical fertilizers
  • soil
  • fertility
  • ਦੇਸੀ ਰੂੜੀ
  • ਰਸਾਇਣਿਕ ਖਾਦਾਂ
  • ਜ਼ਮੀਨ
  • ਉਪਜਾਊਪਨ

ਮੱਕੀ ਦੀ ਬਿਜਾਈ ਹਰ ਹਾਲ 30 ਜੂਨ ਤੱਕ ਮੁਕੰਮਲ ਕਰ ਲੈਣ ਕਿਸਾਨ : ਪੀ.ਏ.ਯੂ.ਮਾਹਿਰ

NEXT STORY

Stories You May Like

  • farmer  bear  monkey  jugaad  field
    ਖੇਤਾਂ 'ਚ ਪਹਿਰਾ ਦੇ ਰਿਹਾ 'ਭਾਲੂ'! ਬਾਂਦਰਾਂ ਨੂੰ ਭਜਾਉਣ ਲਈ ਕਿਸਾਨ ਦਾ ਦੇਸੀ ਜੁਗਾੜ ਦੇਖ ਉੱਡ ਜਾਣਗੇ ਹੋਸ਼
  • price of potatoes lower than cost  distressed farmers forced to plow the fields
    ਵੱਡੀ ਮੁਸੀਬਤ 'ਚ ਘਿਰੇ ਪੰਜਾਬ ਦੇ ਕਿਸਾਨ! ਖੇਤਾਂ ’ਚ ਵੀ ਆਲੂ ਵਾਹੁਣ ਲਈ ਹੋਏ ਮਜਬੂਰ
  • aam aadmi party government  farmer leaders
    19 ਮਾਰਚ ਨੂੰ ਸਾੜੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੁਤਲੇ : ਕਿਸਾਨ ਆਗੂ
  • death toll in iran crosses 1 500
    ਈਰਾਨ 'ਚ ਮਰਨ ਵਾਲਿਆਂ ਦੀ ਗਿਣਤੀ 1,500 ਤੋਂ ਪਾਰ
  • friends  sister wedding  france  desi look  guest
    ਦੋਸਤ ਦੀ ਭੈਣ ਦੇ ਵਿਆਹ ਲਈ ਫਰਾਂਸ ਤੋਂ ਭਾਰਤ ਆ ਪਹੁੰਚੇ ਨੌਜਵਾਨ ! ਦੇਸੀ ਲੁੱਕ 'ਚ ਬੰਨ੍ਹਿਆ ਰੰਗ
  • police stop farmers at gurdwara sahib  tension in lohgarh  moga
    ਪੁਲਸ ਨੇ CM ਨੂੰ ਸਵਾਲ ਪੁੱਛਣ ਜਾ ਰਹੇ ਕਿਸਾਨ ਗੁਰਦੁਆਰਾ ਸਾਹਿਬ 'ਚ ਡੱਕੇ, ਮੋਗਾ ਦੇ ਲੋਹਗੜ੍ਹ 'ਚ ਤਣਾਅ
  • sunil jakhar sarcastic comment
    '...ਤਾਂ ਉਸ ਨੂੰ ਪੰਜਾਬ ਦਾ ਵਿੱਤ ਮੰਤਰੀ ਬਣਾ ਦਿਓ', ਸੁਨੀਲ ਜਾਖੜ ਨੇ ਬਿਜਲੀ ਨਿਗਮ ਦੇ ਅੰਕੜਿਆਂ 'ਤੇ ਚੁੱਕੇ ਸਵਾਲ
  • 22nd installment of pm kisan will be available on this date
    ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਇਸ ਤਾਰੀਖ਼ ਨੂੰ ਖ਼ਾਤੇ ਚ ਆਵੇਗੀ PM-ਕਿਸਾਨ ਦੀ 22ਵੀਂ ਕਿਸ਼ਤ
  • iran israel america war
    ਲੱਖ ਰੁਪਏ ਦੇ ਸਾਮਾਨ ਨੂੰ ਵਿਦੇਸ਼ ਭੇਜਣ ਲਈ ਖ਼ਰਚਨੇ ਪੈ ਰਹੇ 5 ਲੱਖ, ਉਦਯੋਗਪਤੀਆਂ...
  • transgender creates ruckus over job in private hospital in jalandhar
    ਜਲੰਧਰ 'ਚ ਨਿੱਜੀ ਹਸਪਤਾਲ 'ਚ ਨੌਕਰੀ ਨੂੰ ਲੈ ਕੇ ਕਿੰਨਰ ਨੇ ਕੀਤਾ ਹੰਗਾਮਾ
  • hungama at soya treat shop in jalandhar  allegations leveled
    ਜਲੰਧਰ ਦੀ ਮਸ਼ਹੂਰ ਦੁਕਾਨ ਦੇ ਸੋਇਆ ਪਨੀਰ 'ਚੋਂ ਨਿਕਲਿਆ ਵਾਲ! ਹੋਇਆ ਜੰਮ ਕੇ ਹੰਗਾਮਾ
  • sukhpal khaira exposes aap government s zero tolerance lie towards corruption
    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ:...
  • pargat singh on fir  fees
    ਪੰਜਾਬ 'ਚ FIR ਦੀ ਕਾਪੀ ਲਈ 80 ਰੁਪਏ ਦੀ ਫ਼ੀਸ 'ਤੇ ਬੋਲੇ ਪਰਗਟ ਸਿੰਘ- 'ਇਹ...
  • bikram majithia big statement
    ਮਜੀਠੀਆ ਦਾ 'ਆਪ' ‘ਤੇ ਤਿੱਖਾ ਹਮਲਾ! 'ਮਹਾਰਾਜਿਆਂ' ਵਰਗੀ ਜ਼ਿੰਦਗੀ ਜੀ ਰਹੇ...
  • mp dr amar singh big statement on gagandeep randhawa case
    'ਆਪ' ਸਰਕਾਰ ਨੇ ਮਜਬੂਰੀ 'ਚ ਗ੍ਰਿਫ਼ਤਾਰ ਕੀਤਾ ਲਾਲਜੀਤ ਭੁੱਲਰ: ਡਾ. ਅਮਰ ਸਿੰਘ...
  • asi punjab police pawan kumar suspended
    ਮਹਿਲਾ ਨੂੰ ਵਾਲਾਂ ਤੋਂ ਘੜੀਸਣ ਦੇ ਮਾਮਲੇ 'ਚ ਜਲੰਧਰ ਦੇ ASI 'ਤੇ ਵੱਡੀ ਕਾਰਵਾਈ
Trending
Ek Nazar
us citizens leave iraq

ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ

know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

companyl give rs 200 crore to employee

ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਤੀਬਾੜੀ ਦੀਆਂ ਖਬਰਾਂ
    • farmers  wheat procurement  government  surplus price
      ਕਿਸਾਨਾਂ ਦੀ ਹੋਵੇਗੀ ਬੱਲੇ-ਬੱਲੇ ! ਇਸ ਸਾਲ ਵਾਧੂ ਕੀਮਤਾਂ 'ਤੇ ਕਣਕ ਖਰੀਦੇਗੀ...
    • heat has changed the color of crops
      ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਗਰਮੀ ਨੇ ਬਦਲਿਆ ਫਸਲਾਂ ਦਾ ਰੰਗ, ਮਾਹਿਰਾਂ...
    • punjab has become a diseases
      ਪੰਜਾਬ ਦੀ ਆਬੋ-ਹਵਾ ’ਚ ਘੁਲਿਆ ਜ਼ਹਿਰ : ਵੱਧ ਪੈਦਾਵਾਰ ਦੇ ਲਾਲਚ ਨੇ ਪੰਜਾਬ ਬਣਾਇਆ...
    • agriculture department issued advisory
      ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ...
    • rising temperatures may be harmful to wheat crop
      ਵਧਦੇ ਤਾਪਮਾਨ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
    • free ration cut name new rules
      ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ...
    • crop prices fall below msp farmers eye government s procurement policy
      MSP ਤੋਂ ਹੇਠਾਂ ਡਿੱਗੀਆਂ ਫਸਲਾਂ ਦੀਆਂ ਕੀਮਤਾਂ, ਕਿਸਾਨਾਂ ਦੀਆਂ ਨਜ਼ਰਾਂ ਸਰਕਾਰ ਦੀ...
    • weather conditions have changed in punjab
      ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਚੌਕਸ ਰਹਿਣ...
    • rbi new rule  5 big changes in kcc   farmers
      RBI New Rule: KCC 'ਚ 5 ਵੱਡੇ ਬਦਲਾਅ, ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ!
    • farmers  central government approves export of wheat and sugar
      ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ : ਕੇਂਦਰ ਸਰਕਾਰ ਨੇ ਕਣਕ ਅਤੇ ਖੰਡ ਦੇ ਨਿਰਯਾਤ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +