ਝੋਨੇ ਦੀ ਲਵਾਈ ਲਈ ਪੰਜਾਬ ਸਰਕਾਰ ਵਲੋਂ ਮਿੱਥੀ ਗਈ 10 ਜੂਨ ਦੀ ਤਾਰੀਕ ਅਨੁਸਾਰ ਅੱਜ ਕਿਸਾਨਾ ਵੱਲੋਂ ਝੋਨੇ ਦੀ ਲਵਾਈ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲਾ ਜਲੰਧਰ ਵਿੱਚ ਝੋਨੇ ਦੀ ਬਿਜਾਈ ਭਾਵੇਂ ਤਕਰੀਬਨ 1.68 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਣੀ ਹੈ ਪਰ ਕੋਵਿਡ-19 ਦੇ ਹਾਲਾਤਾਂ ਕਾਰਨ ਵੱਡੇ ਪੱਧਰ ’ਤੇ ਮਜਦੂਰਾਂ ਵੱਲੋਂ ਦੂਜੇ ਰਾਜਾਂ ਵਿਖੇ ਪਲਾਇਣ ਕਰਨ ਕਰਕੇ ਕਿਸਾਨਾਂ ਦਾ ਰੁਝਾਨ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਮਸ਼ੀਨ ਨਾਲ ਲਵਾਈ ਵੱਲ ਵੀ ਵਧਿਆ ਹੈ। ਜਲੰਧਰ ਵਿੱਚ ਕਰਤਾਰਪੁਰ ਨੇੜੇ ਪਿੰਡ ਦਿਆਲਪੁਰ ਵਿਖੇ ਝੋਨੇ ਦੀ ਮਸ਼ੀਨ ਨਾਲ ਲਵਾਈ ਦੀ ਸ਼ੁਰੂਆਤ ਕੀਤੀ ਗਈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਜ਼ਿਲ੍ਹਾ ਜਲੰਧਰ ਵਿੱਚ ਕਿਸਾਨਾਂ ਵੱਲੋਂ ਤਕਰੀਬਨ 45 ਮਸ਼ੀਨਾਂ ਰਾਹੀਂ ਝੋਨੇ ਦੀ ਲਵਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਵੱਲੋਂ ਮਸ਼ੀਨ ਕਿਰਾਏ ’ਤੇ ਉਪਲਭਧ ਕਰਵਾਉਂਦੇ ਹੋਏ ਮੈਟ ਟਾਇਪ ਪਨੀਰੀ ਵੀ ਸਪਲਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ
ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਝੋਨੇ ਦੀ ਮਸ਼ੀਨ ਨਾਲ ਲਵਾਈ ਪ੍ਰਤੀ ਕਿਸਾਨਾਂ ਦੇ ਰੁਝਾਨ ਵਿੱਚ ਖਾਸਾ ਵਾਧਾ ਹੋਇਆ ਹੈ। ਇਸ ਤਕਨੀਕ ਨਾਲ ਜਿਥੇ ਲੇਬਰ ਦੀ ਕਮੀ ਕਰਕੇ ਝੋਨੇ ਦੀ ਲਵਾਈ ਦਾ ਕੰਮ ਸਮੇਂ ਸਿਰ ਨਿੱਬੜ ਜਾਂਦਾ ਹੈ, ਉਥੇ ਪਨੀਰੀ ਦੇ ਬੂਟੇ ਵੀ ਖੇਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ਾਂ ਅਨੁਸਾਰ 33 ਬੂਟੇ ਪ੍ਰਤੀ ਸੁਕੈਅਰ ਮੀਟਰ ਦੀ ਗਿਣਤੀ ਵਿੱਚ ਪੂਰੇ ਲੱਗਦੇ ਹਨ। ਡਾ. ਸਿੰਘ ਨੇ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਲੇਬਰ ਪਾਸੋ ਝੋਨਾ ਲਗਾਉਣ ਲਈ ਬੂਟਿਆਂ ਦੀ ਗਿਣਤੀ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਸਾਨ ਵੀਰਾਂ ਨੂੰ ਕਿਹਾ ਹੈ ਕਿ ਜੇਕਰ ਹਾੜੀ ਦੀ ਫਸਲ ਲਈ ਖੇਤਾਂ ਵਿੱਚ ਡੀ. ਏ. ਪੀ. ਖਾਦ ਦੀ ਵਰਤੋਂ ਪੂਰੀ ਮਿਕਦਾਰ ਵਿੱਚ ਕੀਤੀ ਹੈ ਤਾਂ ਹੁਣ ਝੋਨੇ ਦੀ ਫਸਲ ਨੂੰ ਇਹ ਖਾਦ ਪਾਉਣ ਦੀ ਜ਼ਰੂਰਤ ਨਹੀਂ। ਇਸ ਤਰ੍ਹਾਂ ਕਿਸਾਨ ਬਗੈਰ ਝਾੜ ਘਟਾਏ ਆਪਣੇ ਖੇਤੀ ਖਰਚੇ ਘਟਾ ਸਕਦਾ ਹੈ।
ਪੜ੍ਹੋ ਇਹ ਵੀ - 30 ਦਿਨਾਂ ’ਚ 90 ਘੰਟਿਆ ਦੀ ਮਿਹਨਤ ਨਾਲ ਤਿਆਰ ਕੀਤਾ ਗੁ. ਗੋਸਾਈਂਆਣਾ ਪਾਤਸ਼ਾਹੀ 10ਵੀਂ ਦਾ ਮਾਡਲ
ਇਸ ਮੌਕੇ ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ, ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ, ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਨੇ ਕਿਹਾ ਕਿ ਝੋਨੇ ਦੇ ਮਸ਼ੀਨੀਕਰਨ ਵਿੱਚ ਜ਼ਿਲਾ ਜਲੰਧਰ ਦੇ ਲਗਭਗ 10 ਕਿਸਾਨਾਂ ਵੱਲੋਂ ਉਦੱਮ ਕਰਦੇ ਹੋਏ ਇਸ ਸਾਲ ਰਿਕਾਰਡ ਰਕਬੇ ਵਿੱਚ ਇਸ ਵਿਧੀ ਰਾਹੀਂ ਝੋਨਾ ਲਗਾਇਆ ਜਾਵੇਗਾ। ਇੱਕ ਦਿਨ ਵਿੱਚ ਇਸ ਮਸ਼ੀਨ ਰਾਹੀਂ 12-15 ਏਕੜ ਝੋਨਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨਾ ਲਗਾਉਣ ਵਾਲੀਆਂ ਮਸ਼ੀਨਾਂ ’ਤੇ 40 ਤੋਂ 50% ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਪਿੰਡ ਦਿਆਲਪੁਰ ਦੇ ਉੱਦਮੀ ਕਿਸਾਨ ਸ. ਸੁਖਵਿੰਦਰ ਸਿੰਘ ਅਨੁਸਾਰ ਉਸ ਪਾਸ ਝੋਨਾ ਲਗਾਉਣ ਵਾਲੀਆਂ ਰਾਇਡਿੰਗ ਟਾਇਪ 2 ਮਸ਼ੀਨਾਂ ਹਨ।
ਪੜ੍ਹੋ ਇਹ ਵੀ - ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)
ਪੜ੍ਹੋ ਇਹ ਵੀ - ਕਦੇ ਨਾ ਬਣੋ ਨਿੰਮ ਨਾਲੋਂ ਜ਼ਿਆਦਾ ਕੌੜੇ ਤੇ ਗੁੜ ਨਾਲੋਂ ਜ਼ਿਆਦਾ ਮਿੱਠੇ
ਇਲਾਕੇ ਭਰ ਦੇ ਤਕਰੀਬਨ 60 ਕਿਸਾਨਾਂ ਲਈ ਉਸ ਵੱਲੋਂ 750 ਏਕੜ ਰਕਬੇ ਦੀ ਪਨੀਰੀ ਬੀਜੀ ਗਈ ਹੈ ਅਤੇ ਅਗਲੇ ਕੁੱਝ ਦਿਨਾਂ ਵਿੱਚ ਉਸ ਵੱਲੋਂ ਇਸ ਵਿਧੀ ਰਾਹੀਂ 750 ਏਕੜ ਰਕਬਾ ਲਗਾਇਆ ਜਾਵੇਗਾ। ਕਿਸਾਨ ਨੇ ਦੱਸਿਆਂ ਕਿ ਮਜ਼ਦੂਰਾਂ ਦੀ ਕਮੀ ਕਰਕੇ ਉਸ ਨੂੰ ਦੂਜੇ ਕਿਸਾਨਾਂ ਵੱਲੋਂ ਮਸ਼ੀਨ ਨਾਲ ਝੋਨਾ ਲਗਾਉਣ ਲਈ ਐਡਵਾਸ ਰਾਸ਼ੀ ਵੀ ਜਮਾਂ ਕਰਵਾਈ ਗਈ ਹੈ। ਉਸ ਦਾ ਕਹਿਣਾ ਹੈ ਕਿ ਇਹ ਝੋਨਾ ਲਗਾਉਣ ਦੀ ਬੇਹੱਦ ਕਾਰਗਰ ਅਤੇ ਪਰਖੀ ਹੋਈ ਤਕਨੀਕ ਹੈ ਅਤੇ ਭਵਿੱਖ ਵਿੱਚ ਕਿਸਾਨਾਂ ਨੂੰ ਮਜ਼ਦੂਰਾਂ ਦੀ ਕਿੱਲਤ ਕਰਕੇ ਆ ਰਹੀ ਸਮੱਸਿਆ ਦਾ ਨਿਪਟਾਰਾ ਇਸ ਮਸ਼ੀਨੀ ਵਿੱਧੀ ਰਾਹੀਂ ਸਹਿਜੇ ਹੀ ਹੋ ਸਕੇਗਾ।
ਪੜ੍ਹੋ ਇਹ ਵੀ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ‘ਕਾਲੀ ਮਿਰਚ’, ਜੋੜਾਂ ਦੇ ਦਰਦ ਲਈ ਵੀ ਹੈ ਫਾਇਦੇਮੰਦ
ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ
ਟਿੱਡੀ ਦਲ ਦੇ ਹਮਲੇ ਤੇ ਇਸ ਦੀ ਰੋਕਥਾਮ ਦੇ ਢੰਗਾਂ ਬਾਰੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ
NEXT STORY