ਕਾਲਾ ਸੰਘਿਆਂ (ਨਿੱਝਰ)-ਝੋਨੇ ਦੀ ਲਵਾਈ ਦਾ ਸੀਜ਼ਨ ਬੀਤੇ ਦਿਨ ਤੋਂ ਸ਼ੁਰੂ ਹੋਇਆ ਹੀ ਹੈ ਕਿ ਜਲੰਧਰ-ਕੋਲਪੁਰ ਮਾਈਨਰ ਠੋਕਰ ਬੁਰਜੀ ਨੰਬਰ 44500 ਪਿੰਡ ਮੰਡੇਰ ਦੋਨਾਂ ਤੋਂ ਨਹਿਰ ਥੋੜ੍ਹੇ ਜਿਹੇ ਸਮੇਂ ਵਿਚ ਹੀ 5ਵੀਂ ਵਾਰ ਟੁੱਟ ਚੁੱਕੀ ਹੈ, ਜਿਸ ਦੀ ਜਾਣਕਾਰੀ ਮੀਡੀਆ ਨੂੰ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਦੋਨਾ ਫਾਰਮਰਜ਼ ਫਰੰਟ ਦੇ ਆਗੂਆਂ ਵੱਲੋਂ ਦਿੱਤੀ ਗਈ। ਕਿਸਾਨ ਆਗੂਆਂ ਮੁਤਾਬਕ ਪਹਿਲਾਂ ਵੀ 25-26 ਅਪ੍ਰੈਲ ਦੇ ਕਰੀਬ ਇਥੇ ਹੀ ਟੁੱਟੀ ਸੀ ਅਤੇ ਹੁਣ ਫਿਰ ਪਾਣੀ ਆਉਂਦੇ ਸਾਰ ਇਹ ਨਹਿਰ ਟੁੱਟ ਗਈ ਹੈ, ਜਿਸ ਦੀ ਸੂਚਨਾ ਬਲਦੇਵ ਸਿੰਘ ਨੇ ਵਿਭਾਗ ਦੇ ਜੇਈ ਦੀਪਕ ਕੁਮਾਰ ਨੂੰ ਦੇਣ ਵਾਸਤੇ ਫੋਨ ਕੀਤਾ ਪਰ ਉਸ ਨੇ ਕਥਿਤ ਤੌਰ ’ਤੇ ਫੋਨ ਚੁੱਕਿਆ ਨਹੀਂ, ਜਿਸ ਉਪਰੰਤ ਕਿਸਾਨ ਯੂਨੀਅਨਾਂ ਦੋਨਾ ਫਾਰਮਜ਼ ਫਰੰਟ ਕਪੂਰਥਲਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਸੂਚਨਾ ਦਿੱਤੀ ਗਈ, ਜਿਸ ’ਤੇ ਦੋਨੋਂ ਯੂਨੀਅਨ ਦੇ ਪ੍ਰਧਾਨ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ: ਪੰਜਾਬ 'ਚ ਜਾਨਲੇਵਾ ਹੋਈ ਗਰਮੀ, ਇਕ ਹੋਰ ਮੌਤ, ਤਾਪਮਾਨ ਪੁੱਜਾ 47 ਡਿਗਰੀ ਤੋਂ ਪਾਰ
ਇੰਜੀਨੀਅਰ ਸੁਰਜੀਤ ਸਿੰਘ ਪਾਲ ਪ੍ਰਧਾਨ ਦੋਨਾ ਫਾਰਮਜ਼ ਫਰੰਟ ਕਪੂਰਥਲਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਈਕਾਈ ਕਾਲਾ ਸੰਘਿਆਂ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਪਹੁੰਚੇ ਅਤੇ ਮੌਕਾ ਵੇਖਿਆ ਤੇ ਇਹ ਗੱਲ ਸਾਹਮਣੇ ਆਈ ਕਿ ਪਹਿਲਾਂ ਤਾਂ ਇਸ ਨਹਿਰ ਦੀ ਉੱਚਾਈ ਜ਼ਮੀਨ ਪੱਧਰ ਨਾਲੋਂ ਬਹੁਤ ਹੀ ਜ਼ਿਆਦਾ ਰੱਖੀਂ ਗਈ ਹੈ ਅਤੇ ਨਹਿਰ ਦੇ ਕੰਢੇ ਮਿੱਟੀ ਵੀ ਬਹੁਤ ਘੱਟ ਲੱਗੀ ਹੋਈ ਹੈ,ਇਹ ਠੋਕਰ (ਝਾਲ) ਬਹੁਤ ਜ਼ਿਆਦਾ ਤੰਗ ਹੈ। ਇਸ ਦਾ ਵੱਡਾ ਕਾਰਨ ਨਹਿਰ ਨੂੰ ਬਣਾਉਂਦੇ ਸਮੇਂ ਕਥਿਤ ਘਟੀਆ ਮਟੀਰੀਅਲ ਦੀ ਵਰਤੋਂ ਵੀ ਕੀਤੀ ਲਗਦੀ ਹੈ, ਜੋ 2020 ਵਿਚ ਬਣੀ ਅਤੇ ਹੁਣ ਤੱਕ ਵਾਰ-ਵਾਰ ਟੁੱਟਦੀ ਚੱਲੀ ਆ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ
ਕਿਸਾਨ ਆਗੂਆਂ ਅਨੁਸਾਰ ਇਹ ਨਹਿਰ ਜਿੰਨਾ ਅਧਿਕਾਰੀਆਂ ਦੀ ਦੇਖ ਰੇਖ ਵਿਚ ਬਣੀ ਸੀ, ਉਨ੍ਹਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਹੈ ਤਾਂ ਨਹਿਰ ਉੱਛਲ ਕੇ ਟੁੱਟ ਜਾਦੀ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੰਦੀ ਹੈ। ਨਹਿਰ ਨਾਲ ਲੱਗਦੀ ਜ਼ਮੀਨ ਵਾਲੇ ਕਿਸਾਨ ਬਲਦੇਵ ਸਿੰਘ ਨੇ ਭਰੇ ਮਨ ਦੱਸਿਆ ਕਿ ਇਹ ਫ਼ਸਲਾਂ ਖਾਣੀਂ ਨਹਿਰ ਮੇਰਾ ਲੱਖਾਂ ਰੁਪਏ ਦਾ ਨੁਕਸਾਨ ਕਰ ਚੁੱਕੀ ਹੈ। ਮੰਡੇਰ ਦੋਨਾਂ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਜਦੋਂ ਮੌਕੇ ’ਤੇ ਉਚ ਅਧਿਕਾਰੀਆਂ ਨੂੰ ਨਹਿਰ ਠੀਕ ਤਰ੍ਹਾਂ ਨਾਲ ਬਨਾਉਣ ਵਾਸਤੇ ਅਪੀਲ ਤਾਂ ਉਨ੍ਹਾਂ ਨੇ ਨਹਿਰ ਤੋੜ ਕੇ ਫ਼ਸਲ ਨੂੰ ਪਾਣੀ ਲਾਉਣ ਦਾ ਝੂਠਾ ਪਰਚਾ ਕਰਵਾ ਦੇਣ ਦੀ ਕਥਿਤ ਧਮਕੀ ਦਿੱਤੀ ਸੀ। ਇਸ ਤੋਂ ਇਹ ਜਾਪਦਾ ਹੈ ਕਿ ਅਧਿਕਾਰੀ ਕੰਮ ਕਰਨ ਦੀ ਬਿਜਾਏ ਲੋਕਾਂ ਨੂੰ ਧਮਕਾਉਣ ’ਤੇ ਜ਼ਿਆਦਾ ਵਿਸ਼ਵਾਸ ਰੱਖਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਕਰਫ਼ਿਊ ਵਰਗੇ ਹਾਲਾਤ! ਦੁਪਹਿਰ 12 ਤੋਂ 4 ਵਜੇ ਤੱਕ ਲਈ ਐਡਵਾਈਜ਼ਰੀ ਜਾਰੀ
ਕਿਸਾਨਾਂ ’ਚ ਰੋਸ ਤੇ ਡਰ ਦਾ ਮਾਹੌਲ
ਇਲਾਕੇ ਦੇ ਕਿਸਾਨਾਂ ’ਚ ਰੋਸ ਤੇ ਡਰ ਦਾ ਮਾਹੌਲ ਹੈ ਕਿ ਪਤਾ ਨਹੀਂ ਕਦੋਂ ਨਹਿਰ ਟੁੱਟ ਜਾਣੀਂ ਹੈ ਅਤੇ ਸਾਡੀਆਂ ਪੱਕੀਆਂ ਫ਼ਸਲਾਂ ਬਰਬਾਦ ਕਰ ਦੇਵੇ । ਇਲਾਕੇ ਦੇ ਕਿਸਾਨਾਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਨਹਿਰ ਟੁੱਟਣ ਦੀ ਵਜ੍ਹਾ ਨਾਲ ਕਿਸਾਨਾਂ ਦੇ ਹੋਣ ਵਾਲੇ ਨੁਕਸ਼ਾਨ ਦੀ ਭਰਪਾਈ ਜ਼ਿੰਮੇਵਾਰ ਅਧਿਕਾਰੀ ਕੋਲੋਂ ਕੀਤੀ ਜਾਣੀ ਚਾਹੀਦੀ ਹੈ। ਕਿਸਾਨ ਆਗੂ ਇੰਜ. ਪਾਲ ਤੇ ਸੰਘਾ ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਮਸਲੇ ਦਾ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ, ਨਹੀਂ ਤਾਂ ਉਹਨਾਂ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ। ਇਸੇ ਦੌਰਾਨ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਹੋ ਨਾ ਸਕਿਆ। ਇਸ ਮੌਕੇ ਸੁਰਜੀਤ ਸਿੰਘ ਪਾਲ ਪ੍ਰਧਾਨ ਦੋਨਾ ਫਾਰਮਜ਼ ਫਰੰਟ, ਪਲਵਿੰਦਰ ਸਿੰਘ ਸੰਘਾ ਇਲਾਕਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਬਲਜਿੰਦਰ ਸਿੰਘ ਕਾਲਾ, ਪਰਗਨ ਸਿੰਘ ਕਾਮਰੇਡ, ਡਾਕਟਰ ਸੱਤਪਾਲ ਸਿੰਘ ਸੰਧੂ ਚੱਠਾ, ਰਣਜੀਤ ਸਿੰਘ ਸੰਧੂ ਚੱਠਾ, ਬਲਦੇਵ ਸਿੰਘ ਮੰਡੇਰ, ਕੁਲਵਿੰਦਰ ਸਿੰਘ ਸਰਪੰਚ ਮੰਡੇਰ ਦੋਨਾ, ਬਲਵੀਰ ਸਿੰਘ ਪੰਚ ਮੰਡੇਰ ਦੋਨਾ, ਇਕਬਾਲ ਸਿੰਘ, ਗੁਰਬਚਨ ਸਿੰਘ, ਚਰਨ ਸਿੰਘ ਕਾਲਾ ਸੰਘਿਆਂ ਮੌਜੂਦ ਸਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਨਾਰਕੋ-ਹਵਾਲਾ ਕਾਰਟੇਲ ਦਾ ਪਰਦਾਫਾਸ਼, 6 ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਿੰਨੀ ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ! 2 ਔਰਤਾਂ ਗੰਭੀਰ ਜ਼ਖ਼ਮੀ
NEXT STORY