ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਔਰਗੈਨਿਕ ਖੇਤੀ ਦੀ ਵਿਕਾਸ ਕਹਾਣੀ ਕਈ ਖੁਲਾਸੇ ਕਰਨ ਵਾਲੀ ਹੈ ਜਿਸ ਦੀ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਮੰਗ ਲਗਾਤਾਰ ਵਧ ਰਹੀ ਹੈ। ਕੋਵਿਡ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਦੁਨੀਆ ਵਿੱਚ ਸਿਹਤਮੰਦ ਅਤੇ ਸੁਰੱਖਿਅਤ ਖਾਣੇ ਦੀ ਮੰਗ ਪਹਿਲਾਂ ਹੀ ਵੱਧ ਰਹੀ ਹੈ। ਇਸ ਲਈ ਇਹ ਇੱਕ ਢੁਕਵਾਂ ਸਮਾਂ ਹੈ ਕਿ ਸਾਡੇ ਕਿਸਾਨ, ਖਪਤਕਾਰ ਅਤੇ ਵਾਤਾਵਰਣ ਪੂਰਕ ਕੰਮਾਂ ਨੂੰ ਆਪਣਾ ਲੈਣ।
ਭਾਰਤ ਔਰਗੈਨਿਕ ਕਿਸਾਨਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ਅਤੇ ਔਰਗੈਨਿਕ ਖੇਤੀ ਅਧੀਨ ਰਕਬੇ ਵਿੱਚ 9ਵੇਂ ਸਥਾਨ ਉੱਤੇ ਹੈ। ਸਿੱਕਮ ਦੁਨੀਆ ਭਰ ਵਿੱਚ ਪਹਿਲਾ ਅਜਿਹਾ ਰਾਜ ਬਣ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਔਰਗੈਨਿਕ ਹੈ ਅਤੇ ਹੋਰ ਰਾਜ ਜਿਵੇਂ ਤ੍ਰਿਪੁਰਾ ਅਤੇ ਉੱਤਰਾਖੰਡ ਦੇ ਵੀ ਅਜਿਹਾ ਬਣਨ ਦੇ ਟੀਚੇ ਹਨ। ਉੱਤਰ ਪੂਰਬੀ ਭਾਰਤ ਰਵਾਇਤੀ ਤੌਰ ‘ਤੇ ਔਰਗੈਨਿਕ ਹੈ ਅਤੇ ਉੱਥੇ ਰਸਾਇਣਾਂ ਦੀ ਖਪਤ ਬਾਕੀ ਦੇਸ਼ ਨਾਲੋਂ ਕਾਫੀ ਘੱਟ ਹੈ। ਇਸੇਂ ਤਰ੍ਹਾਂ ਕਬੀਲੇ ਅਤੇ ਟਾਪੂਆਂ ਦੇ ਖੇਤਰ ਵਿਚ ਔਰਗੈਨਿਕ ਖੇਤੀ ਦੀ ਕਹਾਣੀ ਪਹਿਲਾਂ ਤੋਂ ਹੀ ਜਾਰੀ ਹੈ।
ਪੜ੍ਹੋ ਇਹ ਵੀ ਖਬਰ -
ਯੋਜਨਾਵਾਂ ਅਤੇ ਔਰਗੈਨਿਕ ਬਰਾਮਦਾਂ
ਕਿਸਾਨਾਂ ਨੂੰ ਔਰਗੈਨਿਕ ਖੇਤੀ ਅਪਣਾਉਣ ਅਤੇ ਪ੍ਰੀਮੀਅਮ ਕੀਮਤਾਂ ਕਾਰਨ ਆਪਣੇ ਮਿਹਨਤਾਨੇ ਵਿੱਚ ਸੁਧਾਰ ਲਈ ਦੋ ਸਮਰਪਤ ਪ੍ਰੋਗਰਾਮ, ਜਿਨ੍ਹਾਂ ਦੇ ਨਾਮ ਮਿਸ਼ਨ ਔਰਗੈਨਿਕ ਵੈਲਿਊ ਚੇਨ ਡਿਵੈਲਪਮੈਂਟ ਫਾਰ ਨਾਰਥ ਈਸਟ ਰਿਜਨ (ਐੱਮ.ਓ.ਵੀ.ਸੀ.ਡੀ.) ਅਤੇ ਪ੍ਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀ.ਕੇ.ਵੀ.ਵਾਈ.) ਹਨ, ਦੀ ਸ਼ੁਰੂਆਤ 2015 ਵਿੱਚ ਕੀਤੀ ਗਈ ਸੀ ਤਾਂਕਿ ਰਸਾਇਣ ਮੁਕਤ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਐਗਰੀ-ਐਕਸਪੋਰਟ ਪਾਲਿਸੀ 2018 ਰਾਹੀਂ, ਨਾਲ ਦੇ ਨਾਲ ਜ਼ੋਰ ਦੇ ਕੇ ਭਾਰਤ ਵਿਸ਼ਵ ਔਰਗੈਨਿਕ ਮਾਰਕਿਟ ਵਿੱਚ ਇੱਕ ਪ੍ਰਮੁੱਖ ਖਿਡਾਰੀ ਦੀ ਭੂਮਿਕਾ ਨਿਭਾ ਸਕਦਾ ਹੈ। ਭਾਰਤ ਦੀਆਂ ਪ੍ਰਮੁੱਖ ਔਰਗੈਨਿਕ ਬਰਾਮਦਾਂ ਵਿੱਚ ਅਲਸੀ, ਤਿਲ, ਸੋਇਆਬੀਨ, ਚਾਹ, ਦਵਾਈਆਂ ਦੇ ਗੁਣਾਂ ਵਾਲੇ ਪੌਦੇ, ਚਾਵਲ ਅਤੇ ਦਾਲ਼ਾਂ ਸ਼ਾਮਲ ਹਨ ਜਿਨ੍ਹਾਂ ਕਾਰਨ ਔਰਗੈਨਿਕ ਬਰਾਮਦਾਂ ਵਿੱਚ 50 ਫੀਸਦੀ ਦਾ ਵਾਧਾ ਹੋ ਕੇ ਇਹ 2018-19 ਵਿੱਚ 5151 ਕਰੋੜ ਰੁਪਏ ਤੱਕ ਪਹੁੰਚ ਗਈਆਂ। ਅਸਾਮ, ਮਿਜ਼ੋਰਮ, ਮਣੀਪੁਰ ਅਤੇ ਨਾਗਾਲੈਂਡ ਤੋਂ ਇੰਗਲੈਂਡ, ਅਮਰੀਕਾ, ਸਵਾਜ਼ੀਲੈਂਡ ਅਤੇ ਇਟਲੀ ਨੂੰ ਬਰਾਮਦਾਂ ਦੀ ਸ਼ੁਰੂਆਤ ਹੋਣਾ ਇਹ ਸਿੱਧ ਕਰਦਾ ਹੈ ਕਿ ਇਨ੍ਹਾਂ ਦੀ ਬਰਾਮਦ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸਿਹਤਮੰਦ ਖੁਰਾਕ ਦੀ ਮੰਗ ਵਧੀ ਹੈ।
ਪੜ੍ਹੋ ਇਹ ਵੀ ਖਬਰ -
ਔਰਗੈਨਿਕ ਉਤਪਾਦਾਂ ਦੀ ਸਰਟੀਫਿਕੇਸ਼ਨ
ਔਰਗੈਨਿਕ ਉਤਪਾਦਾਂ ਨੂੰ ਸਰਟੀਫਿਕੇਸ਼ਨ ਮਿਲਣਾ ਇਸ ਪ੍ਰਤੀ ਗਾਹਕਾਂ ਦੇ ਭਰੋਸੇ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੋਵੇਂ ਪੀ.ਕੇ.ਵੀ.ਵਾਈ. ਅਤੇ ਐੱਮ.ਓ.ਵੀ.ਪੀ.ਡੀ. ਸ਼ਮੂਲੀਅਤ ਗਰੰਟੀ ਸਕੀਮ (ਪੀ.ਜੀ.ਐੱਸ.) ਅਤੇ ਨੈਸ਼ਨਲ ਪ੍ਰੋਗਰਾਮ ਫਾਰ ਔਰਗੈਨਿਕ ਪ੍ਰੋਡਕਸ਼ਨ (ਐੱਨ.ਪੀ.ਓ.ਪੀ.) ਨੂੰ ਕ੍ਰਮਵਾਰ ਘਰੇਲੂ ਅਤੇ ਬਰਾਮਦੀ ਮਾਰਕਿਟ ਨੂੰ ਸਰਟੀਫਿਕੇਸ਼ਨ ਰਾਹੀਂ ਉਤਸ਼ਾਹਿਤ ਕਰ ਰਹੇ ਹਨ। ਖੁਰਾਕ ਸੁਰੱਖਿਆ ਅਤੇ ਸਟੈਂਡਰਡਸ (ਔਰਗੈਨਿਕ ਫੂਡਜ਼) ਰੈਗੂਲੇਸ਼ਨ, 2017 ਐੱਨ.ਪੀ.ਓ.ਪੀ. ਅਤੇ ਪੀ.ਜੀ.ਐੱਸ. ਦੇ ਮਿਆਰਾਂ ਉੱਤੇ ਅਧਾਰਿਤ ਹਨ। ਖਪਤਕਾਰਾਂ ਨੂੰ ਐੱਫ.ਐੱਸ.ਐੱਸ.ਏ.ਆਈ., ਜੈਵਿਕ ਭਾਰਤ, ਪੀ.ਜੀ.ਐੱਸ. ਔਰਗੈਨਿਕ ਇੰਡੀਆ ਦੇ ਲੋਗੋ ਵੇਖ ਕੇ ਹੀ ਸਮਾਨ ਲੈਣਾ ਚਾਹੀਦਾ ਹੈ ਤਾਂਕਿ ਸਮਾਨ ਦੀ ਪ੍ਰਮਾਣਿਕਤਾ ਸਿੱਧ ਹੋ ਸਕੇ। ਪੀ.ਜੀ.ਐੱਸ. ਗ੍ਰੀਨ ਰਸਾਇਣ ਮੁਕਤ ਉਤਪਾਦ ਨੂੰ ਔਰਗੈਨਿਕ ਵਿੱਚ ਤਬਦੀਲ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਿਸ ਵਿੱਚ ਕਿ ਤਿੰਨ ਸਾਲ ਲਗਦੇ ਹਨ।
ਪੜ੍ਹੋ ਇਹ ਵੀ ਖਬਰ -
ਮੰਡੀਕਰਨ: ਕੁੱਲ ਔਰਗੈਨਿਕ ਰਕਬੇ ਦੀ ਖਪਤਕਾਰ ਤੱਕ ਪਹੁੰਚ
ਤਕਰੀਬਨ 40,000 ਕਲਸਟਰਾਂ ਨੂੰ ਪੀ.ਕੇ.ਵੀ.ਵਾਈ. ਅਧੀਨ ਮਦਦ ਦਿੱਤੀ ਜਾਂਦੀ ਹੈ, ਜੋ ਤਕਰੀਬਨ 7 ਲੱਖ ਹੈਕਟੇਅਰ ਇਲਾਕੇ ਨੂੰ ਕਵਰ ਕਰਦੇ ਹਨ। ਐੱਮ.ਓ.ਵੀ.ਸੀ.ਡੀ. ਨੇ ਆਪਣੇ ਦਾਇਰੇ ਵਿੱਚ 160 ਐੱਫ.ਪੀ.ਓਜ਼. ਨੂੰ ਸ਼ਾਮਲ ਕੀਤਾ ਜੋ 80,000 ਹੈਕਟੇਅਰ ਵਿੱਚ ਬਿਜਾਈ ਕਰਦੇ ਹਨ। ਇਨ੍ਹਾਂ ਕਲਸਟਰਾਂ ਨੂੰ ਟਿਕਾਊ ਬਣਾਏ ਰੱਖਣ ਲਈ ਇਹ ਅਹਿਮ ਹੈ ਕਿ ਅੱਗੇ ਤੋਂ ਮਾਰਕਿਟ ਅਧਾਰਿਤ ਉਤਪਾਦਨ ਕਾਂਟ੍ਰੈਕਟ ਫਾਰਮਿੰਗ ਮੋਡ ਵਿੱਚ ਸ਼ੁਰੂ ਕੀਤਾ ਜਾਵੇ ਤਾਕਿ ਉਤਪਾਦ ਅਤੇ ਉਦਯੋਗ ਲਈ ਇੱਕ ਤਿਆਰ-ਬਰ-ਤਿਆਰ ਮਾਰਕਿਟ ਮੁਹੱਈਆ ਹੋ ਸਕੇ ਅਤੇ ਲੋੜ ਪੈਣ ’ਤੇ ਜ਼ਰੂਰੀ ਕੁਆਲਿਟੀ ਅਤੇ ਮਾਤਰਾ ਮਿਲ ਸਕੇ। ਇਹ ਸਹੀ ਇੱਛਾ ਅਧੀਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਡੇ ਖਰੀਦਦਾਰ, ਜਿਨ੍ਹਾਂ ਵਿੱਚ ਅਰਕ ਕੱਢਣ ਵਾਲੇ ਉਦਯੋਗ ਵੀ ਸ਼ਾਮਲ ਹੈ। ਉੱਚ ਸਮਰੱਥਾ ਵਾਲੀਆਂ ਵਸਤਾਂ ਜਿਵੇਂ ਕਿ ਅਦਰਕ, ਹਲਦੀ, ਕਾਲੇ ਚਾਵਲ, ਮਸਾਲੇ, ਨਿਊਟਰੀ, ਅਨਾਨਾਸ, ਦਵਾਈਆਂ ਵਾਲੇ ਪੌਦੇ, ਕੁਟੂ, ਬਾਂਸ ਦੇ ਦਰਖਤ ਆਦਿ ਸ਼ਾਮਲ ਹਨ। ਐੱਨ.ਈ.ਆਰ. ਅਧੀਨ ਮਦਰ ਡੇਅਰੀ ਲਈ ਮੇਘਾਲਿਆ, ਰੇਵੰਤਾ ਫੂਡਜ਼ ਅਤੇ ਬਿੱਗ ਬਾਸਕਿਟ ਲਈ ਮਣੀਪੁਰ ਤੋਂ ਸਪਲਾਈ ਸ਼ੁਰੂ ਹੋ ਗਈ ਹੈ। ਕਈ ਉਦਾਹਰਣਾਂ ਹਨ ਜਿੱਥੇ ਕਿਸਾਨਾਂ ਦੇ ਗਰੁੱਪ ਆਪਣੀਆਂ ਮਾਰਕਿਟਾਂ ਆਰ.ਡਬਲਿਊ.ਏਜ਼. ਵਿੱਚ ਸਥਾਪਿਤ ਕਰ ਰਹੇ ਹਨ ਅਤੇ ਸਿੱਧੇ ਤੌਰ ‘ਤੇ ਮਾਲ ਵੇਚ ਰਹੇ ਹਨ। ਇਹ ਮਾਲ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਖਾਸ ਤੌਰ ‘ਤੇ ਵੇਚਿਆ ਜਾ ਰਿਹਾ ਹੈ ਜਿੱਥੇ ਤਾਜ਼ਾ ਔਰਗੈਨਿਕ ਉਤਪਾਦ ਸ਼ਹਿਰੀ ਲੋਕਾਂ ਦੁਆਰਾ ਬੀਜਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਵਿਚੋਲਿਆਂ ਤੋਂ ਬਿਨਾ ਮਾਲ ਵੇਚਣ ਦਾ ਮੌਕਾ ਮਿਲ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਕੀ ਖ਼ੁਦਕੁਸ਼ੀ ਕਰ ਲੈਣਾ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਾਂ ਜ਼ਿੰਦਗੀ ਜਿਉਣਾ?
ਮਾਲ ਇਕੱਠਾ ਕਰਨ ਵਾਲਿਆਂ ਦੀ ਲੋੜ ਇਸ ਲਈ ਜ਼ਰੂਰੀ ਹੈ ਤਾਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਚੰਗੇ ਪੱਧਰ ਦੀ ਅਰਥਵਿਵਸਥਾ ਦਾ ਪ੍ਰਬੰਧ ਹੋ ਸਕੇ। ਇਸ ਲਈ ਮਾਰਕਿਟ ਅਧਾਰਿਤ ਇੱਕ ਜ਼ਿਲ੍ਹਾ-ਇੱਕ ਉਤਪਾਦ ਦੀ ਧਾਰਨਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਵਧੇਰੇ ਕਲਸਟਰ ਵੱਡੇ ਸ਼ਹਿਰਾਂ ਵਿੱਚ ਵਿਕਸਿਤ ਕੀਤੇ ਜਾ ਰਹੇ ਹਨ ਜਿੱਥੇ ਔਰਗੈਨਿਕ ਦੀ ਮੰਗ ਵਧੇਰੇ ਹੋਵੇਗੀ।
ਮਹਾਮਾਰੀ ਤੋਂ ਪ੍ਰਭਾਵਿਤ ਭਾਰਤ ਵਿੱਚ ਚੰਗੀ ਕੁਆਲਿਟੀ ਦੇ ਖਾਣੇ ਤੱਕ ਪਹੁੰਚ ਸਿਹਤ ਵਾਂਗ ਹੀ ਸਰਵਉੱਚ ਹੈ। ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿੱਧੀ ਮਾਰਕਿਟਿੰਗ ਦੀ ਹਿਮਾਇਤ ਕਰਨ ਤਾਕਿ ਮੰਡੀਆਂ ਵਿੱਚ ਭੀੜ ਘਟਾਈ ਜਾ ਸਕੇ ਜਿਸ ਨਾਲ ਕਈ ਰਾਜ ਆਰਡਰ ਜਾਰੀ ਕਰ ਸਕਣ ਅਤੇ ਕਾਨੂੰਨਾਂ ਵਿੱਚ ਸੋਧ ਕਰ ਸਕਣ। ਇਸ ਨਾਲ ਕਿਸਾਨਾਂ ਲਈ ਮਾਰਕਿਟ ਦੇ ਬਦਲ ਖੁਲ੍ਹ ਸਕਣਗੇ। ਲੌਜਿਸਟਿਕਸ ਵਿੱਚ ਰੁਕਾਵਟਾਂ ਦੇ ਚਲਦਿਆਂ ਕੰਮ ਕਰਨਾ, ਰੈਗੂਲਰ ਮਾਰਕਿਟਾਂ ਤੱਕ ਪਹੁੰਚ, ਮੰਗ ਵਿੱਚ ਕਮੀ, ਰਾਜਾਂ ਦੀ ਗਿਣਤੀ ਅਤੇ ਕਲਸਟਰਾਂ ਦੀ ਖੋਜ ਅਤੇ ਇਸ ਸੰਕਟ ਨੂੰ ਮੌਕੇ ਵਿੱਚ ਬਦਲਣਾ ਆਦਿ ਪ੍ਰਮੁੱਖ ਰੁਕਾਵਟਾਂ ਹਨ।
ਪੜ੍ਹੋ ਇਹ ਵੀ ਖਬਰ - 1947 ਵੰਡ ‘ਚ ਔਰਤਾਂ ਅਣਖ, ਤਾਕਤ, ਸਰਕਾਰ ਦੇ ਨਾਮ ‘ਤੇ ਉਜਾੜੇ ਦੀਆਂ ਵਸਤੂਆਂ ਬਣੀਆਂ
ਕੋਹਿਮਾ ਦੇ ਗ੍ਰੀਨ ਕਾਰਵਾਂ ਨੇ ਮਾਰਕਿਟ ਸੰਪਰਕ ਨਾਗਾਲੈਂਡ ਦੇ ਸਾਰੇ ਪਿੰਡਾਂ ਤੋਂ ਸ਼ਹਿਰੀ ਖੇਤਰਾਂ ਨਾਲ ਸਥਾਪਿਤ ਕਰਕੇ ਸਬਜ਼ੀਆਂ, ਹਥ-ਖੱਡੀ ਉਤਪਾਦ, ਹੱਥਕਰਘਾ (www.instamojo.com) ਇੱਥੇ ਪਹੁੰਚਾਏ। ਫਲਾਂ ਅਤੇ ਸਬਜ਼ੀਆਂ ਦੀ ਔਨਲਾਈਨ ਵਿੱਕਰੀ ਐੱਫ.ਪੀ.ਓਜ਼. ਦੁਆਰਾ ਮਹਾਰਾਸ਼ਟਰ ਵਿੱਚ ਘਰ-ਘਰ ਤੱਕ ਜਾ ਕੇ ਕੀਤੀ ਗਈ, ਖਾਸ ਤੌਰ ‘ਤੇ ਇਲੈਕਟ੍ਰਿਕ ਵੈਨਸ ਰਾਹੀਂ ਪੰਜਾਬ ਤੱਕ ਵੀ ਕੀਤੀ ਗਈ। ਮਣੀਪੁਰ ਔਰਗੈਨਿਕ ਏਜੰਸੀ (ਐੱਮ.ਓ.ਐੱਮ.ਏ.) ਨੇ ਐੱਮ.ਓ.ਵੀ.ਸੀ.ਡੀ. ਦੇ ਆਪਣੇ ਸਾਰੇ 15 ਐੱਫਪੀਸੀਜ਼ ਦੀ ਡਿਊਟੀ ਦੋ ਔਰਗੈਨਿਕ ਥੋਕ ਕੇਂਦਰਾਂ ਸੰਜੈਨਥੋਂਗ ਅਤੇ ਚਿੰਗਮੈਰੀਓਂਗ (ਇੰਫਾਲ) ਲਈ ਲਗਾ ਦਿੱਤੀ ਤਾਕਿ ਇਨ੍ਹਾਂ ਦੀ ਅੱਗੋਂ ਖਪਤਕਾਰਾਂ ਨੂੰ ਸਪਲਾਈ ਕੀਤੀ ਜਾ ਸਕੇ। ਔਰਗੈਨਿਕ ਈ-ਕਮਰਸ ਪਲੈਟਫਾਰਮ www.jaivikkheti.in ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਕਿ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਪ੍ਰਚੂਨ ਲੋਕਾਂ ਅਤੇ ਵੱਡੀ ਖਰੀਦਦਾਰਾਂ ਨੂੰ ਮਾਲ ਵੇਚਿਆ ਜਾ ਸਕੇ।
ਪੜ੍ਹੋ ਇਹ ਵੀ ਖਬਰ - ਨਿੰਬੂਆਂ ਦੇ ਬੂਟਿਆਂ ਤੋਂ ਡਾਲਰ ਝਾੜਨ ਵਾਲਾ ਕਿਸਾਨ ‘ਬਲਬੀਰ ਸਿੰਘ ਢਿੱਲੋਂ’
ਭਾਰਤ ਵਿੱਚ ਕੁਦਰਤੀ ਫਾਰਮਿੰਗ ਕੋਈ ਨਵੀਂ ਧਾਰਨਾ ਨਹੀਂ ਹੈ ਕਿਉਂਕਿ ਕਈ ਕਿਸਾਨਾਂ ਦੁਆਰਾ ਰਸਾਇਣਾਂ ਦੀ ਵਰਤੋਂ ਤੋਂ ਬਿਨਾ ਆਪਣੀ ਖੇਤੀ ਕੀਤੀ ਜਾ ਰਹੀ ਹੈ ਅਤੇ ਉਹ ਮੁੱਖ ਤੌਰ ‘ਤੇ ਔਰਗੈਨਿਕ ਅਵਸ਼ੇਸ਼ਾਂ, ਗੋਹੇ, ਕੰਪੋਸਟ ਖਾਦ ਆਦਿ ਉੱਤੇ ਸਦੀਆਂ ਤੋਂ ਨਿਰਭਰ ਹਨ। ਔਰਗੈਨਿਕ ਖੇਤੀ ਪਿੱਛੇ ਜੋ ਫਲਸਫਾ ਕੰਮ ਕਰਦਾ ਹੈ ਉਸ ਵਿੱਚ ਕਈ ਤੱਤ ਮਿੱਟੀ, ਪਾਣੀ, ਮਾਈਕ੍ਰੋਬਸ ਅਤੇ ਖਰਾਬ ਹੋਏ ਉਤਪਾਦ, ਜੰਗਲਾਤ ਅਤੇ ਕੁਦਰਤੀ ਸੰਸਾਧਨ ਆਦਿ ਸ਼ਾਮਲ ਹਨ। ਇਸ ਲਈ ਵਧੇਰੇ ਜਾਗਰੂਕਤਾ ਅਤੇ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਉਤਪਾਦਕਾਂ ਦੀ ਸਮਰੱਥਾ ਵਧਾਉਣ ਨਾਲ ਭਾਰਤੀ ਔਰਗੈਨਿਕ ਕਿਸਾਨ ਛੇਤੀ ਹੀ ਵਿਸ਼ਵ ਖੇਤੀ ਵਪਾਰ ਵਿੱਚ ਆਪਣਾ ਸਹੀ ਸਥਾਨ ਬਣਾ ਲੈਣਗੇ।
ਕਿਸਾਨਾਂ ਮਨਾਇਆ ਕਾਲਾ ਦਿਨ,ਕਾਲੇ ਝੰਡੇ ਲੈ ਕੇ ਕਿਸਾਨ-ਵਿਰੋਧੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ
NEXT STORY