ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਅਜਿਹੇ ਬਹੁਤ ਸਾਰੇ ਨਦੀਨ ਹਨ, ਜੋ ਫ਼ਸਲਾਂ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਬਹੁਤ ਖਤਰਨਾਕ ਹਨ। ਇਨ੍ਹਾਂ ਵਿੱਚੋਂ ਇੱਕ ਹੈ ‘ਕਾਂਗਰਸੀ ਬੂਟੀ’। ਇਹ ਬੂਟੀ ਖੇਤਾਂ ਤੋਂ ਅਲਾਵਾ ਖਾਲੀ ਮੈਦਾਨਾਂ ਜਾਂ ਸੜਕਾਂ ਉੱਤੇ ਆਮ ਦੇਖਣ ਨੂੰ ਮਿਲਦੀ ਹੈ। ਇਸ ਬੂਟੀ ਦੀਆ ਵਿਸ਼ੇਸ਼ਤਾਵਾਂ ਅਤੇ ਇਸਦੇ ਨੁਕਸਾਨ ਉੱਤੇ ਇਕ ਝਾਤ ਪਾਉਂਦੇ ਹਾਂ।
ਕਾਂਗਰਸੀ ਬੂਟੀ ਸੰਨ 1910 ਵਿੱਚ ਪਹਿਲੀ ਬਾਰ ਦੇਖੀ ਗਈ ਅਤੇ 1956 ਤੱਕ ਬੇਹਿਸਾਬ ਹੋਈ। 1956 ਤੋਂ ਇਹ ਬੂਟੀ ਪੂਰੇ ਭਾਰਤ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਸਮੇਂ ਭਾਰਤ ਦੇ ਬਹੁਤੇ ਰਾਜਾਂ ਵਿਚ ਲਗਪਗ 5 ਲੱਖ ਹੈਕਟਰ ਤੋਂ ਵੀ ਵੱਧ ਦਾ ਰਕਬਾ ਇਸ ਬੂਟੀ ਦੇ ਅਧੀਨ ਹੈ।
ਪੜ੍ਹੋ ਇਹ ਵੀ ਖਬਰ - 100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)
ਵਿਸ਼ੇਸ਼ਤਾਵਾਂ :
ਇਹ ਇੱਕ ਸਲਾਨਾ ਜੜੀ ਬੂਟੀ ਹੈ, ਇਸਦੀ ਉਚਾਈ 2 ਮੀਟਰ ਤੱਕ ਹੁੰਦੀ ਹੈ। ਇਸਦੇ ਪੱਤੇ ਫ਼ਿੱਕੇ ਹਰੇ ਵਾਲਾਂ ਦੇ ਸਮਾਨ ਹੁੰਦੇ ਹਨ। ਹਰ ਪੌਦੇ ਦੇ ਪੱਤਿਆਂ ਦੀ ਗਿਣਤੀ 6 ਤੋਂ 55 ਤੱਕ ਹੁੰਦੀ ਹੈ ਇਸਦੇ ਫੁੱਲ ਗੋਭੀ ਵਾਂਗ ਕਰੀਮੀ ਚਿੱਟੇ ਹੁੰਦੇ ਹਨ ਅਤੇ ਇਨ੍ਹਾਂ ਦਾ ਆਕਾਰ 4 ਮਿਮੀ ਤੱਕ ਹੁੰਦਾ ਹੈ। ਇੱਕ ਪੌਦਾ ਇੱਕ ਲੱਖ ਬੀਜ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਜੀਵਨ ਚੱਕਰ ਵਿਚ 340 ਮਿਲੀਅਨ ਤੋਂ ਵੱਧ ਪ੍ਰਤੀ ਹੈਕਟੇਅਰ ਬੀਜ ਮਿੱਟੀ ਦੀ ਸਤ੍ਹਾ ਵਿੱਚ ਮੌਜੂਦ ਰਹਿ ਸਕਦੇ ਹਨ। ਜਦੋਂ ਵੀ ਇਨ੍ਹਾਂ ਬੀਜਾਂ ਨੂੰ ਤਾਪਮਾਨ 12 ਡਿਗਰੀ ਤੋਂ ਲੈਕੇ 27 ਡਿਗਰੀ ਤੱਕ ਮਿਲਦਾ ਹੈ ਅਤੇ ਉੱਗਣ ਦੇ ਬਰਾਬਰ ਨਮੀ ਉਪਲਬਦ ਹੁੰਦੀ ਹੈ ਤਾਂ ਇਹ ਉੱਗ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਸਕੂਲਾਂ ’ਚ ਬਣਨ ਵਾਲੇ 40 ਫ਼ੀਸਦੀ ਪਖਾਨਾਘਰ ਸਿਰਫ਼ ਕਾਗਜ਼ਾਂ ਚ ਹੀ ਬਣੇ: ਕੈਗ ਰਿਪੋਰਟ (ਵੀਡੀਓ)
ਬੀਜ ਦਾ ਫਲਾਓ:
ਬੀਜ ਮੁੱਖ ਤੌਰ ’ਤੇ ਪਾਣੀ ਦੀਆਂ ਲਹਿਰਾਂ, ਜਾਨਵਰਾਂ,ਵਾਹਨਾਂ, ਘਰੇਲੂ ਪਸ਼ੂ, ਅਨਾਜ, ਹਰਾ ਚਾਰਾ ਅਤੇ ਹਵਾ ਰਾਹੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਫੈਲ ਜਾਂਦੇ ਹਨ। ਜ਼ਿਆਦਾਤਰ ਲੰਬੀ ਦੂਰੀ ਦਾ ਫੈਲਾਅ ਵਾਹਨਾਂ ਦੁਆਰਾ ਹੁੰਦਾ ਹੈ। 70 ਪ੍ਰਤੀਸ਼ਤ ਤੋਂ ਵੱਧ ਇਸਦੇ ਬੀਜ ਮਿੱਟੀ ਦੇ ਹੇਠਾਂ 5 ਸੈਮੀ ਡੂੰਘਾਈ ਵਿੱਚ ਘੱਟੋ ਘੱਟ 2 ਸਾਲਾਂ ਲਈ ਜੀਉਂਦੇ ਰਹਿ ਸਕਦੇ ਹਨ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
ਨੁਕਸਾਨ:
ਮੁੱਖ ਤੌਰ ’ਤੇ ਕਾਂਗਰਸੀ ਬੂਟੀ ਕੁਦਰਤੀ ਵਾਤਾਵਰਣ ਨੂੰ ਖ਼ਰਾਬ ਕਰਦੀ ਹੈ। ਇਸਦਾ ਸਭ ਤੋਂ ਵੱਧ ਅਸਰ ਹਰੇ ਚਾਰੇ ਉੱਤੇ ਹੁੰਦਾ ਹੈ ਜਿਸ ਕਰਕੇ ਚਾਰੇ ਦਾ ਉਤਪਾਦਨ ਘੱਟ ਜਾਂਦਾ ਹੈ। ਮਨੁੱਖ ਨੂੰ ਇਸ ਦੇ ਸੰਪਰਕ ਵਿੱਚ ਆਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਐਲਰਜੀ, ਬੁਖਾਰ, ਦਮਾ, ਧੱਫੜ, ਫੁੱਫੀਆਂ ਅੱਖਾਂ, ਸੋਜ ਅਤੇ ਲਗਾਤਾਰ ਖੰਘ ਆਦਿ।
ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਪੀਓ ‘ਸੌਂਫ ਵਾਲੀ ਚਾਹ’, ਭਾਰ ਘੱਟ ਕਰਨ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
ਰੋਕਥਾਮ:
ਇਸਨੂੰ ਹੱਥੀਂ ਪੁੱਟ ਕੇ ਖਤਮ ਕਰਨ ਦੇ ਨਾਲ ਨਾਲ ਨਦੀਨਨਾਸ਼ਕਾਂ ਜਿਵੇਂ ਗਲਾਈਫੋਸੇਟ, ਐਟਰਾਜ਼ਾਈਨ ਅਤੇ ਮੈਟਰੀਬੂਜਿਨ ਆਦਿ ਦੁਬਾਰਾ ਵੀ ਖਤਮ ਕੀਤਾ ਜਾ ਸਕਦਾ ਹੈ। ਖੁੱਲ੍ਹੀ ਜਗ੍ਹਾ, ਰੇਲਵੇ ਟਰੈਕ ਅਤੇ ਸੜਕਾਂ ਦੇ ਕਿਨਾਰਿਆਂ ਉੱਤੇ ਆਮ ਨਮਕ (ਸੋਡੀਅਮ ਕਲੋਰਾਈਡ) ਦੇ ਘੋਲ ਦਾ ਛਿੜਕਾਅ ਵੀ ਖਤਮ ਕਰਨ ਲਈ ਕਾਰਗਰ ਸਿੱਧ ਹੋਇਆ ਹੈ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ: ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
ਪੰਜਾਬ 'ਚ 'ਝੋਨੇ' ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਕੀਤੇ ਗਏ ਖ਼ਾਸ ਪ੍ਰਬੰਧ
NEXT STORY