ਹੈਲਥ ਡੈਸਕ- ਆਧੁਨਿਕ ਦੌਰ ਦੀ ਤੇਜ਼ ਰਫ਼ਤਾਰ ਨਾਲ ਲੋਕਾਂ ਦੀ ਜੀਵਨਸ਼ੈਲੀ ਹੀ ਨਹੀਂ, ਸਿਹਤ 'ਤੇ ਵੀ ਖ਼ਤਰਨਾਕ ਅਸਰ ਪੈ ਰਿਹਾ ਹੈ। ਘਰ ਦਾ ਸਾਦਾ ਭੋਜਨ ਛੱਡ ਕੇ ਲੋਕ ਵੱਧ ਤਰਜੀਹ ਬਾਹਰ ਦੇ ਫਾਸਟ ਫੂਡ ਨੂੰ ਦੇ ਰਹੇ ਹਨ। ਪਰ ਇਹ ਆਦਤ ਦਿਨੋਂ-ਦਿਨ ਸਰੀਰਕ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ। ਫਾਸਟ ਫੂਡ ਯਾਨੀ ਤੇਲ 'ਚ ਡੀਪ ਫ੍ਰਾਈਡ ਭੋਜਨ ਖਾਣ ਨਾਲ ਸਿਹਤ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਇਸ 'ਚ ਵਧੇਰੇ ਚਰਬੀ, ਖੰਡ, ਲੂਣ ਅਤੇ ਕੈਲੋਰੀਜ਼ ਹੁੰਦੀਆਂ ਹਨ, ਜਦਕਿ ਜ਼ਰੂਰੀ ਪੋਸ਼ਕ ਤੱਤ, ਵਿਟਾਮਿਨ, ਖਣਿਜ ਅਤੇ ਫਾਈਬਰ ਦੀ ਕਮੀ ਹੁੰਦੀ ਹੈ।
ਡੀਪ ਫ੍ਰਾਈਡ ਫੂਡਜ਼ ਖਾਣ ਨਾਲ ਕੀ-ਕੀ ਹੋ ਸਕਦੀਆਂ ਹਨ ਸਮੱਸਿਆਵਾਂ?
1. ਹਾਈ ਬਲੱਡ ਪ੍ਰੈਸ਼ਰ
ਫਾਸਟ ਫੂਡ 'ਚ ਵਧੇਰੇ ਲੂਣ ਹੋਣ ਕਾਰਨ ਸਰੀਰ 'ਚ ਸੋਡੀਅਮ ਵਧ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਵਧਾਉਂਦਾ ਹੈ। ਇਸ ਨਾਲ ਦਿਲ ਸੰਬੰਧੀ ਬੀਮਾਰੀਆਂ, ਦਿਲ ਦਾ ਦੌਰਾ ਅਤੇ ਸਟਰੋਕ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
2. ਬੈਡ ਕੋਲੇਸਟਰੋਲ ‘ਚ ਵਾਧਾ
ਫਾਸਟ ਫੂਡ 'ਚ ਮੌਜੂਦ ਸੈਚੂਰੇਟਡ ਫੈਟ ਨਾਲ ਬੈਡ ਕੋਲੇਸਟਰੋਲ ਵਧ ਜਾਂਦਾ ਹੈ। ਇਹ ਦਿਲ ਦੀਆਂ ਬੀਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
3. ਕਬਜ਼ ਦੀ ਸਮੱਸਿਆ
ਫਾਸਟ ਫੂਡ 'ਚ ਫਾਈਬਰ ਦੀ ਘਾਟ ਹੁੰਦੀ ਹੈ। ਉਪਰੋਂ ਪ੍ਰੋਸੈਸਡ ਕਾਰਬੋਹਾਈਡਰੇਟ ਅਤੇ ਲੂਣ ਦੀ ਵੱਧ ਮਾਤਰਾ ਹੋਣ ਕਾਰਨ ਪੇਟ 'ਚ ਸੋਜ ਅਤੇ ਕਬਜ਼ ਦੀ ਸਮੱਸਿਆ ਆਉਂਦੀ ਹੈ।
4. ਮੋਟਾਪਾ ਤੇ ਹੱਡੀਆਂ ਦੀ ਸਮੱਸਿਆ
ਫਾਸਟ ਫੂਡ 'ਚ ਕੈਲੋਰੀਜ਼ ਜ਼ਿਆਦਾ ਹੋਣ ਕਰਕੇ ਵਜ਼ਨ ਤੇਜ਼ੀ ਨਾਲ ਵਧਦਾ ਹੈ। ਵੱਧ ਵਜ਼ਨ ਕਾਰਨ ਜੋੜਾਂ 'ਤੇ ਦਬਾਅ ਪੈਂਦਾ ਹੈ ਜੋ ਆਸਟੀਓਆਰਥਰਾਈਟਿਸ ਦਾ ਖ਼ਤਰਾ ਵਧਾ ਸਕਦਾ ਹੈ।
5. ਸ਼ੂਗਰ (ਡਾਇਬਟੀਜ਼) ਦਾ ਖ਼ਤਰਾ
ਫਾਸਟ ਫੂਡ 'ਚ ਮੌਜੂਦ ਪ੍ਰੋਸੈਸਡ ਕਾਰਬੋਹਾਈਡਰੇਟਸ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾਉਂਦੇ ਹਨ, ਜਿਸ ਨਾਲ ਇਨਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਘਟ ਜਾਂਦੀ ਹੈ ਅਤੇ ਅੰਤ 'ਚ ਟਾਈਪ 2 ਡਾਇਬਟੀਜ਼ ਹੋ ਸਕਦੀ ਹੈ।
ਸਿਹਤਮੰਦ ਜੀਵਨ ਲਈ ਸਿਹਤਮੰਦ ਆਹਾਰ ਜ਼ਰੂਰੀ
ਮਾਹਿਰ ਸਲਾਹ ਦਿੰਦੇ ਹਨ ਕਿ ਫਾਸਟ ਫੂਡ ਨੂੰ ਕਦੇ-ਕਦੇ ਹੀ ਖਾਓ। ਰੋਜ਼ਾਨਾ ਦੇ ਭੋਜਨ 'ਚ ਤਾਜ਼ੀਆਂ ਸਬਜ਼ੀਆਂ, ਫਲ, ਸਾਬਤ ਅਨਾਜ, ਫਾਈਬਰ ਅਤੇ ਪ੍ਰੋਟੀਨ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਪੂਰਾ ਪੋਸ਼ਣ ਮਿਲਦਾ ਹੈ, ਮੂਡ ਵੀ ਵਧੀਆ ਰਹਿੰਦਾ ਹੈ ਅਤੇ ਦਿਲ ਸੰਬੰਧੀ ਬੀਮਾਰੀਆਂ, ਡਾਇਬਟੀਜ਼ ਵਰਗੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਇਨ੍ਹਾਂ ਲੋਕਾਂ ਨੂੰ 4 ਗੁਣਾ ਜ਼ਿਆਦਾ ਹੈ ਫੇਫੜਿਆਂ ਦੀ ਬਿਮਾਰੀ ਦਾ ਖ਼ਤਰਾ ! ਛੇਤੀ ਕਰੋ ਬਚਾਅ
NEXT STORY