ਪਟਿਆਲਾ ਵਿੱਚ ਮਿਤੀ 6 ਅਗਸਤ ਨੂੰ ਪੰਜਾਬ ਦੇ ਸਮੂਹ ਖੇਤੀਬਾੜੀ ਉਪ ਨਿਰੀਖਕਾਂ ਵੱਲੋਂ ਕੀਤੇ ਗਏ ਜ਼ੋਰਦਾਰ ਪ੍ਰਦਰਸ਼ਨ ਤੋਂ ਬਾਅਦ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਲਈ ਪੰਜਾਬ ਭਰ ਦੇ ਸਮੂਹ ਖੇਤੀਬਾੜੀ ਸਬ-ਇੰਸਪੈਕਟਰਾਂ ਵੱਲੋਂ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਜਿਹਾ ਰੋਸ ਪ੍ਰਦਰਸ਼ਨ 9 ਅਗਸਤ ਤੋਂ ਲਗਾਤਾਰ ਜ਼ਿਲ੍ਹਾ ਜੰਲਧਰ ਦੇ ਸਮੂਹ ਖੇਤੀਬਾੜੀ ਉਪ ਨਿਰੀਖਕਾਂ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਕੀਤਾ ਜਾ ਰਿਹਾ ਹੈ। ਇਸ ਰੋਸ ਧਰਨੇ ਵਿੱਚ ਸ਼ਾਮਲ ਜ਼ਿਲ੍ਹੇ ਦੇ ਸਮੂਹ 22 ਖੇਤੀਬਾੜੀ ਉਪਨਿਰੀਖਕਾਂ ਵੱਲੋਂ ਪੰਜਾਬ ਸਰਕਾਰ ਦੀ ਬੇਰੁੱਖੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋ ਘੱਟ ਤਨਖ਼ਾਹ ਲੈ ਰਹੇ ਹਨ, ਜਦ ਕਿ ਪਸ਼ੂ ਪਾਲਣ ਵਿਭਾਗ ਵਿੱਚ ਤਕਰੀਬਨ ਬਰਾਬਰ ਯੋਗਤਾ ਰੱਖਣ ਵਾਲੇ ਪਸ਼ੂ ਪਾਲਣ ਇੰਸਪੈਕਟਰ ਜ਼ਿਆਦਾ ਤਨਖ਼ਾਹ ਗਰੇਡ ਲੈ ਰਹੇ ਹਨ।
ਆਪਣੀਆਂ ਖੇਤੀਬਾੜੀ ਪਸਾਰ ਸੇਵਾਵਾ ਦੇ ਰਹੇ ਉਪ ਨਿਰੀਖਕਾਂ ਵੱਲੋਂ ਆਪਣੀ ਪੇਅ-ਪੈਰਟੀ ਵੈਟਰਨਰੀ ਇੰਸਪੈਕਰਜ਼ ਦੇ ਬਰਾਬਰ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ 1996 ਤੋਂ ਪਹਿਲਾਂ ਦੋਵੇਂ ਕੈਟਾਗਿਰੀਆਂ ਦੀ ਪੇਅ-ਪੈਰੇਟੀ ਬਰਾਬਰ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੋਵੇਂ ਕੈਟੇਗਿਰੀਆਂ ਦੇ ਰੂਲਜ਼ ਅਤੇ ਵਿੱਦਿਅਕ ਯੋਗਤਾ ਵੀ ਬਰਾਬਰ ਹੈ। ਬਲਜਿੰਦਰ ਸਿੰਘ ਪੰਨੂੰ ਪ੍ਰਧਾਨ ਖੇਤੀਬਾੜੀ ਉਪ ਨਿਰੀਖਕ ਯੂਨੀਅਨ ਜਲੰਧਰ ਨੇ ਕਿਹਾ ਹੈ ਕਿ ਇਹ ਧਰਨਾ ਮਿਤੀ 09/08/2021 ਤੋਂ 13/08/2021 ਤੱਕ ਲਗਾਤਾਰ ਹੀ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਲਗਾਇਆ ਜਾ ਰਿਹਾ ਹੈ। ਪੰਨੂੰ ਨੇ ਕਿਹਾ ਹੈ ਕਿ ਕਿ ਪਿਛਲੇ 9-10 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸਬ-ਇੰਸਪੈਕਟਰਾਂ ਤੋਂ ਖੇਤੀਬਾੜੀ ਵਿਸਥਾਰ ਅਫ਼ਸਰ ਦੀ ਬਣਦੀ ਤੱਰਕੀ ਵੀ ਨਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੱਰਕੀ ਨੂੰ ਵੀ ਸਮਾਂਬੱਧ ਕਰਨਾਂ ਚਾਹੀਦਾ ਹੈ। ਖੇਤੀਬਾੜੀ ਸਬ-ਇੰਸਪੈਕਟਰਜ਼ ਮਹਿਕਮੇ ਦਾ ਮੁੱਢਲਾ ਕਾਮਾ ਹੈ ਅਤੇ ਸਿੱਧਾ ਵਿਭਾਗ ਦੀਆਂ ਗਤੀਵਿਧੀਆ ਕਿਸਾਨਾਂ ਤੱਕ ਪਹੁੰਚ ਕਰਦਾ ਹੈ ਅਤੇ ਇਸ ਦੇ ਸੰਪਰਕ ਵਿੱਚ ਹਰ ਪਿੰਡਾਂ ਦੇ ਕਿਸਾਨ ਹੁੰਦੇ ਹਨ। ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਹੈ, ਜਿਸ ਵਿੱਚ ਖੇਤੀਬਾੜੀ ਅਤੇ ਹਰ ਫੀਲਡ ਦੇ ਉਪਰਾਲੇ ਖੇਤੀਬਾੜੀ ਸਬ-ਇੰਸਪੈਕਟਰਾਂ ਵੱਲੋਂ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆਂ ਕਿ ਯੂਨੀਅਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਕੋਈ ਵੀ ਵਿਭਾਗੀ ਕੰਮਕਾਰ ਬਿਲਕੁੱਲ ਵੀ ਨਹੀ ਕੀਤਾ ਜਾਵੇਗਾ।
ਖੇਤੀਬਾੜੀ ਪਸਾਰ ਵਿੱਚ ਆਪਣੀਆਂ ਮਹੱਤਵਪੂਰਨ ਸੇਵਾਵਾਂ ਅਦਾ ਕਰ ਰਹੇ ਇਨ੍ਹਾਂ ਮੁਲਾਜ਼ਮਾ ਦੀਆਂ ਹੱਕੀ ਮੰਗਾਂ ਵੱਲ ਗੌਰ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਖ਼ੁਦ ਪੰਜਾਬ ਦੇ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਕੋਲ ਹੈ, ਉਹ ਖ਼ੁਦ ਇਸ ਵਿਭਾਗ ਦਾ ਕੰਮਕਾਰ ਦੇਖਦੇ ਹਨ। ਸਮੂਹ ਖੇਤੀਬਾੜੀ ਉਪ ਨਿਰੀਖਕਾਂ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਸਬੰਧ ਵਿੱਚ ਖੇਤੀਬਾੜੀ ਸਬ-ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਹਾਲੇ ਵੀ ਸਾਡੀਆਂ ਮੰਗਾਂ ਵੱਲ ਜੇਕਰ ਧਿਆਨ ਨਹੀ ਦਿੰਦੀ ਤਾਂ ਸੰਘਰਸ਼ ਬੁਹਤ ਹੀ ਤਿੱਖਾ ਕੀਤਾ ਜਾਵੇਗਾ।
ਸੁਖਪਾਲ ਸਿੰਘ
ਸੂਬਾ ਪ੍ਰੈਸ ਸਕੱਤਰ
ਖੇਤੀਬਾੜੀ ਸਬ-ਇੰਸਪੈਕਟਰ
ਐਸ਼ੋਸੀਏਸਨ, ਪੰਜਾਬ
ਖੁੰਬਾਂ ਦੀ ਪੈਦਾਵਾਰ ‘ਚ ਝੰਡੇ ਗੱਡਣ ਵਾਲੇ ਕਿਸਾਨ : ਅਵਤਾਰ ਸਿੰਘ ਤੇ ਗੁਰਤੇਜ ਸਿੰਘ
NEXT STORY