ਬਿਜ਼ਨੈੱਸ ਡੈਸਕ - ਚਾਲੂ ਹਾੜੀ ਦੇ ਸੀਜ਼ਨ ’ਚ 9 ਜਨਵਰੀ ਤੱਕ ਕਣਕ ਦਾ ਰਕਬਾ 2 ਫੀਸਦੀ ਵਧ ਕੇ 334.17 ਲੱਖ ਹੈਕਟੇਅਰ ਹੋ ਗਿਆ। ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਪਿਛਲੇ ਹਾੜੀ ਦੇ ਸੀਜ਼ਨ ਦੇ ਇਸੇ ਸਮੇਂ ’ਚ ਕਣਕ ਦਾ ਰਕਬਾ 328.04 ਲੱਖ ਹੈਕਟੇਅਰ ਸੀ। ਹਾੜੀ ਦੀ ਇਕ ਮੁੱਖ ਫਸਲ ਕਣਕ ਦੀ ਬਿਜਾਈ ਆਮ ਤੌਰ ’ਤੇ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ। ਬਿਹਤਰ ਮਾਨਸੂਨੀ ਬਾਰਿਸ਼ ਅਤੇ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਚ ਵਾਧੇ ਨੂੰ ਦੇਖਦੇ ਹੋਏ ਕਿਸਾਨਾਂ ਨੇ ਬਿਜਾਈ ਦਾ ਰਕਬਾ ਵਧਾਇਆ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਸੋਮਵਾਰ ਨੂੰ ਇਕ ਸਰਕਾਰੀ ਬਿਆਨ ’ਚ ਕੇਂਦਰੀ ਖੇਤੀਬਾੜੀ ਮੰਤਰਾਲਾ ਨੇ 9 ਜਨਵਰੀ, 2026 ਤੱਕ ਹਾੜੀ ਦੀਆਂ ਫਸਲਾਂ ਦੀ ਖੇਤੀ ਦੇ ਰਕਬੇ ’ਚ ਹੋਈ ਪ੍ਰਗਤੀ ਦੀ ਜਾਣਕਾਰੀ ਦਿੱਤੀ। ਅੰਕੜਿਆਂ ਮੁਤਾਬਕ ਝੋਨੇ ਦਾ ਰਕਬਾ ਪਹਿਲਾਂ ਦੇ 19.49 ਲੱਖ ਹੈਕਟੇਅਰ ਤੋਂ ਵਧ ਕੇ 21.71 ਲੱਖ ਹੈਕਟੇਅਰ ਹੋ ਗਿਆ। ਦਾਲਾਂ ਦੀ ਬਿਜਾਈ ਦਾ ਰਕਬਾ ਪਹਿਲਾਂ ਦੇ 132.61 ਲੱਖ ਹੈਕਟੇਅਰ ਤੋਂ ਵਧ ਕੇ 136.36 ਲੱਖ ਹੈਕਟੇਅਰ ਹੋ ਗਿਆ, ਜਦੋਂਕਿ ਮੋਟੇ ਅਨਾਜ ਦਾ ਰਕਬਾ ਪਹਿਲਾਂ ਦੇ 53.17 ਲੱਖ ਹੈਕਟੇਅਰ ਤੋਂ ਵਧ ਕੇ 55.20 ਲੱਖ ਹੈਕਟੇਅਰ ਹੋ ਗਿਆ। ਤਿਲਹਨ ਖੇਤੀ ਦਾ ਰਕਬਾ ਪਹਿਲਾਂ ਦੇ 93.33 ਲੱਖ ਹੈਕਟੇਅਰ ਤੋਂ ਵਧ ਕੇ 96.86 ਲੱਖ ਹੈਕਟੇਅਰ ਹੋ ਗਿਆ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਬਿਆਨ ’ਚ ਕਿਹਾ ਗਿਆ,‘‘ਹਾੜੀ ਦੀ ਕੁੱਲ ਫਸਲ ਦਾ ਰਕਬਾ 644.29 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ, ਜੋ ਸੀਜ਼ਨ ਦੌਰਾਨ ਹੋਏ ਲਗਾਤਾਰ ਵਾਧੇ ਨੂੰ ਦਿਖਾਉਂਦਾ ਹੈ।’’ ਪਿਛਲੇ ਹਾੜੀ ਦੇ ਸੀਜ਼ਨ ’ਚ ਸਾਰੀਆਂ ਹਾੜੀ ਦੀਆਂ ਫਸਲਾਂ ਦਾ ਕੁੱਲ ਰਕਬਾ 626.64 ਲੱਖ ਹੈਕਟੇਅਰ ਸੀ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਦੀ ਪ੍ਰਚੂਨ ਮਹਿੰਗਾਈ 1.66 ਫੀਸਦੀ ’ਤੇ ਪਹੁੰਚੀ, ਸਬਜ਼ੀਆਂ, ਦਾਲਾਂ ਤੇ ਮਸਾਲਿਆਂ ਦੀਆਂ ਵਧੀਆਂ ਕੀਮਤਾਂ ਬਣੀਆਂ ਕਾਰਨ
NEXT STORY