ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਮਾਲਵੇ ਨਾਲ ਸਬੰਧਿਤ ਸ਼ੌਕੀਨ ਕਿਸਾਨ ਵੈਸੇ ਤਾਂ ਪੂਰੇ ਪੰਜਾਬ ਅੰਦਰ ਆਪਣੇ ਵੰਨ ਸੁਵੰਨੇ ਖੇਤੀ ਸੰਦਾਂ ਅਤੇ ਖੇਤੀ ਦੇ ਵਿਲੱਖਣ ਢੰਗ ਤਰੀਕਿਆਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿੰਦੇ ਹਨ। ਪਰ ਬਠਿੰਡਾ ਜ਼ਿਲੇ ਅੰਦਰ ਪ੍ਰਸਿੱਧ ਪਿੰਡ ਮਹਿਰਾਜ ਦੇ ਵਸਨੀਕ ਦੋ ਭਰਾਵਾਂ ਦੀ ਜੋੜੀ ਨੇ ਖੇਤੀਬਾੜੀ ਦੇ ਧੰਦੇ ਵਿਚ ਅਜਿਹਾ ਮਾਰਕਾ ਮਾਰ ਕੇ ਦਿਖਾਇਆ ਹੈ ਕਿ ਰਕਬੇ ਅਤੇ ਵੱਸੋਂ ਪੱਖੋਂ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਵਜੋਂ ਜਾਣਿਆ ਜਾਂਦਾ ਪਿੰਡ ਮਹਿਰਾਜ ਦਾ ਮਾਣ ਹੋਰ ਵੀ ਵੱਡਾ ਹੋਇਆ ਹੈ।
ਵੱਡੀ ਮਹੱਤਤਾ ਵਾਲਾ ਪਿੰਡ ਹੈ ਮਹਿਰਾਜ
ਮਹਿਰਾਜ ਪਿੰਡ ਕਿਸੇ ਪਛਾਣ ਦਾ ਮੁਥਾਜ ਨਹੀਂ ਹੈ ਜਿਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਹਰਿ ਰਾਏ ਸਾਹਿਬ ਜੀ ਨੇ ਚਰਨ ਪਾਏ ਸਨ। ਇਹ ਪਿੰਡ ਨਾ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੋਣ ਕਾਰਨ ਕਾਫੀ ਮਸ਼ਹੂਰ ਹੈ ਸਗੋਂ ਇਸ ਪਿੰਡ ਰਕਬੇ ਅਤੇ ਵੱਸੋਂ ਦੇ ਪੱਖ ਤੋਂ ਸੂਬੇ ਦੇ ਹੋਰ ਪਿੰਡਾਂ ਨਾਲੋਂ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਇਸ ਮੌਕੇ ਪਿੰਡ ਦੀ ਅਬਾਦੀ ਕਰੀਬ 18 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਕਈ ਪੰਚਾਇਤਾਂ ਵਿਚ ਵੰਡਿਆ ਹੋਇਆ ਹੈ। ਕਰੀਬ 9 ਹਜ਼ਾਰ ਏਕੜ ਖੇਤੀਯੋਗ ਰਕਬੇ ਵਾਲੇ ਇਸ ਪਿੰਡ ਦੇ ਮਿਹਨਤੀ ਕਿਸਾਨ ਕਣਕ ਝੋਨੇ ਦੀ ਖੇਤੀ ਕਰਦੇ ਹਨ। ਇਸ ਵਾਰ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਪਿੰਡ ਦੇ ਕਿਸਾਨਾਂ ਨੇ 75 ਤੋਂ 80 ਫੀਸਦੀ ਤੋਂ ਵੀ ਜ਼ਿਆਦਾ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।
ਪਿੰਡ ਸੀਚੇਵਾਲ ਨੇ ਇਕ ਹੋਰ ਰਾਸ਼ਟਰੀ ਐਵਾਰਡ ਜਿੱਤ ਕੇ ਸਿਰਜਿਆ ਇਤਿਹਾਸ
ਦੋ ਭਰਾਵਾਂ ਦੀ ਜੋੜੀ ਨੇ ਕੀਤੀ ਕਮਾਲ
ਇਸ ਪਿੰਡ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਿਸਾਨ ਜੋਗਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਸਾਲ 2009 ਵਿਚ ਕੀਤੀ ਸੀ ਜਿਨਾਂ ਨੇ ਹੁਣ ਤੱਕ ਦੇ ਕਰੀਬ 11 ਸਾਲਾਂ ਦੌਰਾਨ ਆਪਣੀ ਮਿਹਨਤ ਤੇ ਲਿਆਕਤ ਨਾਲ ਨਾ ਸਿਰਫ ਆਪਣੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਤਿਹਾਸ ਬਣਾਇਆ ਹੈ ਸਗੋਂ ਉਨਾਂ ਦੀ ਸਫਲਤਾ ਦੇਖ ਕੇ ਪਿੰਡ ਅਤੇ ਇਲਾਕੇ ਦੇ ਹੋਰ ਕਿਸਾਨਾਂ ਨੇ ਵੀ ਸਿੱਧੀ ਬਿਜਾਈ ਦੇ ਢੰਗ ਨੂੰ ਅਪਣਾਇਆ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਪਿੰਡ ਦੇ ਕਰੀਬ 80 ਫੀਸਦੀ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ, ਜੋ ਆਪਣੇ ਆਪ ਵਿਚ ਪੂਰੇ ਪੰਜਾਬ ਅੰਦਰ ਵੱਡੀ ਮਿਸਾਲ ਤੋਂ ਘੱਟ ਨਹੀਂ ਹੈ।
ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2009 ਦੌਰਾਨ ਤਿੰਨ ਏਕੜ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਸੀ ਜਿਸ ਦੇ ਬਾਅਦ ਭਾਵੇਂ ਪਹਿਲੇ ਕੁਝ ਸਾਲਾਂ ਵਿਚ ਉਸ ਨੂੰ ਨਦੀਨਾਂ ਦੀ ਰੋਕਥਾਮ ਵਿਚ ਕੁਝ ਪ੍ਰੇਸ਼ਾਨੀ ਪੇਸ਼ ਆਉਂਦੀ ਰਹੀ। ਪਰ ਬਾਅਦ ਵਿਚ ਉਸ ਨੇ ਨਦੀਨਾਂ 'ਤੇ ਕਾਬੂ ਪਾਉਣਾ ਵੀ ਸਿੱਖ ਲਿਆ। ਹੁਣ ਉਹ ਕਰੀਬ 42 ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰ ਰਹੇ ਹਨ।
2015 ਤੋਂ ਬਾਅਦ ਖੇਤਾਂ 'ਚ ਨਹੀਂ ਲਗਾਈ ਅੱਗ
ਉਸ ਨੇ ਦੱਸਿਆ ਕਿ ਸਾਲ 2013 ਦੌਰਾਨ ਉਸ ਨੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ 2015 ਤੋਂ ਬਾਅਦ ਕਦੇ ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਉਸ ਨੇ ਘਰੇਲੂ ਬਗੀਚੀ ਵੀ ਬਣਾਈ ਹੋਈ ਹੈ ਅਤੇ ਘਰ ਵਿਚ ਵਰਤੋਂ ਲਈ ਸਾਰੀ ਸਬਜੀ ਅਤੇ ਦਾਲਾਂ ਉਹ ਖੁਦ ਪੈਦਾ ਕਰਦੇ ਹਨ। ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਉਹ ਘਰੇਲੂ ਵਰਤੋਂ ਵਾਲੀ ਕਿਸੇ ਸਬਜੀ, ਕਣਕ ਅਤੇ ਬਾਸਮਤੀ ਦੇ ਖੇਤ 'ਤੇ ਕਿਸੇ ਦਵਾਈ ਦਾ ਛਿੜਕਾਅ ਨਹੀਂ ਕਰਦੇ ਅਤੇ ਨਾ ਹੀ ਕੋਈ ਰਸਾਇਣਕ ਖਾਦ ਪਾਉਂਦੇ ਹਨ।
ਆਲਮੀ ਨਸ਼ਾ ਵਿਰੋਧੀ ਜਾਗਰੂਕਤਾ ਦਿਹਾੜਾ : ‘ਇਕ ਨਾ-ਮੁਰਾਦ ਆਦਤ’
ਪਸ਼ੂਆਂ ਲਈ ਖੁਦ ਤਿਆਰ ਕਰਦੇ ਹਨ ਸਾਈਲੇਜ
ਇਸ ਦੇ ਨਾਲ ਹੀ ਘਰੇਲੂ ਵਰਤੋਂ ਲਈ ਕਦੀ ਦੁੱਧ ਵੀ ਮੁੱਲ ਨਹੀਂ ਖਰੀਦਿਆ ਅਤੇ ਉਨ੍ਹਾਂ ਕੋਲ 3 ਗਾਵਾਂ ਤੇ 7 ਮੱਝਾਂ ਹਨ। ਇਨਾਂ ਪਸ਼ੂਆਂ ਦੇ ਮਲ ਮੁਤਰ ਤੇ ਹੋਰ ਰਹਿੰਦ ਖੂੰਹਦ ਤੋਂ ਉਹ ਦੇਸੀ ਖਾਦ ਵੀ ਤਿਆਰ ਕਰਦੇ ਹਨ। ਇਹ ਕਿਸਾਨ ਏਨੇ ਜੁਗਤੀ ਹਨ ਕਿ ਉਨ੍ਹਾਂ ਨੇ ਪਸ਼ੂਆਂ ਦੇ ਲਈ ਸਾਈਲੇਜ ਤਿਆਰ ਕਰਨ ਲਈ ਖੁਦ ਹੀ ਕਣਕ ਦੀ ਕਟਾਈ ਦੇ ਬਾਅਦ ਮੱਕੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ ਅਤੇ ਮੱਕੀ ਦੀ ਕਟਾਈ ਦੇ ਬਾਅਦ ਉਨ੍ਹਾਂ ਖੇਤਾਂ ਵਿਚ ਬਾਸਮਤੀ ਲਗਾਈ ਜਾਂਦੀ ਹੈ।
ਪ੍ਰਤਾਪ ਸਿੰਘ ਬਾਜਵਾ ਨੇ PM ਅਤੇ ਵਿੱਤ ਕਮਿਸ਼ਨ ਦੇ ਚੇਅਰਮੈਨ ਨੂੰ ਲਿਖਿਆ ਪੱਤਰ
ਸੀਡ ਡਰਿਲਾਂ ਨੂੰ ਬਣਾਇਆ ਕਮਾਈ ਦਾ ਸਾਧਨ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਕੋਲ ਦੋ ਟਰੈਕਟਰ ਅਤੇ ਸਿੱਧੀ ਬਿਜਾਈ ਲਈ ਦੋ ਡਰਿੱਲਾਂ ਸਮੇਤ ਖੇਤੀਬਾੜੀ ਨਾਲ ਸਬੰਧਿਤ ਤਕਰੀਬਨ ਸਾਰੇ ਹੀ ਮੁੱਖ ਸੰਦ ਮੌਜੂਦ ਸਨ। ਉਨ੍ਹਾਂ ਕਿਹਾ ਕਿ ਆਪਣੇ ਖੇਤਾਂ ਵਿਚ ਝੋਨੇ ਦੀ ਲਵਾਈ ਕਰਨ ਦੇ ਬਾਅਦ ਹੁਣ ਤੱਕ ਉਹ ਹੋਰ ਕਿਸਾਨਾਂ ਦੇ ਖੇਤਾਂ ਵਿਚ ਕਰੀਬ 1000 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਕਮਾਈ ਵੀ ਕਰ ਚੁੱਕੇ ਹਨ। ਇਸੇਤਰਾਂ ਉਹ ਕਣਕ ਦੇ ਸੀਜਨ ਵਿਚ ਹੈਪੀ ਸੀਡਰ ਨਾਲ ਤਕਰੀਬਨ 300 ਏਕੜ ਦੇ ਆਸ ਪਾਸ ਕਣਕ ਦੀ ਬਿਜਾਈ ਕਰਕੇ ਕਮਾਈ ਕਰ ਲੈਂਦੇ ਹਨ।
ਪ੍ਰਤਾਪ ਸਿੰਘ ਬਾਜਵਾ ਨੇ PM ਅਤੇ ਵਿੱਤ ਕਮਿਸ਼ਨ ਦੇ ਚੇਅਰਮੈਨ ਨੂੰ ਲਿਖਿਆ ਪੱਤਰ
NEXT STORY