ਜਲੰਧਰ : ਬਿਜਾਈ ਦਾ ਢੁੱਕਵਾਂ ਸਮਾਂ ਅਤੇ ਬੀਜ ਦੀ ਮਾਤਰਾ: ਪੂਰਾ ਝਾੜ ਲੈਣ ਲਈ ਸਾਉਣੀ ਰੁੱਤ ਦੀ ਮੂੰਗੀ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਅਤੇ ਮਾਂਹ ਦੀ ਨੀਮ ਪਹਾੜੀ ਇਲਾਕਿਆਂ ਲਈ 15 ਤੋਂ 25 ਜੁਲਾਈ ਤੱਕ ਅਤੇ ਦੂਜੇ ਇਲਾਕਿਆਂ ਲਈ ਜੂਨ ਦੇ ਅਖ਼ੀਰਲੇ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰਨੀ ਚਾਹੀਦੀ ਹੈ। ਬਿਜਾਈ ਲਈ ਸਾਉਣੀ ਰੁੱਤ ਦੀ ਮੂੰਗੀ ਦਾ 8 ਕਿਲੋ ਅਤੇ ਮਾਂਹ ਦਾ 6-8 ਕਿਲੋ ਬੀਜ ਪ੍ਰਤੀ ਏਕੜ ਵਰਤੋ।
ਬਿਜਾਈ ਦੇ ਢੰਗ:
ਕਤਾਰ ਤੋਂ ਕਤਾਰ ਦਾ ਫ਼ਾਸਲਾ: 30 ਸੈਂਟੀਮੀਟਰ
ਬੂਟੇ ਤੋਂ ਬੂਟੇ ਦਾ ਫ਼ਾਸਲਾ: 10 ਸੈਂਟੀਮੀਟਰ
ਡੂੰਘਾਈ : 4 ਤੋਂ 6 ਸੈਂਟੀਮੀਟਰ
ਮੂੰਗੀ ਦਾ ਝਾੜ ਵਧਾਉਣ ਲਈ ਦੋ ਪਾਸੀ ਬਿਜਾਈ ਵਿਧੀ ਦੀ ਵਰਤੋਂ ਕਰੋ ਜਿਸ ਵਿੱਚ ਫ਼ਸਲ ਨੂੰ 30 ਸੈਂਟੀਮੀਟਰ ਕਤਾਰ ਦੇ ਫ਼ਾਸਲੇ ਤੇ ਦੋਵੇਂ ਦਿਸ਼ਾਵਾਂ ਵਿੱਚ ਬੀਜਣਾ ਸ਼ਾਮਲ ਹੈ । ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉਤੇ, ਕਣਕ ਦੇ ਬੈੱਡ ਪਲਾਂਟਰ ਦੀ ਵਰਤੋਂ ਨਾਲ, ਮੂੰਗੀ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ 20 ਸੈਂਟੀਮੀਟਰ ਦੀ ਦੂਰੀ 'ਤੇ 67.5 ਸੈਂਟੀਮੀਟਰ (37.5 ਸੈਂਟੀਮੀਟਰ ਬੈੱਡ ਦਾ ਉਪਰਲਾ ਹਿੱਸਾ ਤੇ 30 ਸੈਂਟੀਮੀਟਰ ਖ਼ਾਲੀ) ਦੀ ਦੂਰੀ ਵਾਲੇ ਬੈੱਡਾਂ ਤੇ ਕਰਨੀ ਚਾਹੀਦੀ ਹੈ। ਬੀਜ, ਖਾਦ ਅਤੇ ਹੋਰ ਖੇਤੀ ਤਕਨੀਕਾਂ ਦੀ ਵਰਤੋਂ ਪੱਧਰੀ ਬਿਜਾਈ ਦੀ ਤਰ੍ਹਾਂ ਕਰਨੀ ਚਾਹੀਦੀ ਹੈ। ਬੈੱਡ ਉਤੇ ਬੀਜੀ ਫ਼ਸਲ ਭਾਰੀ ਮੀਂਹ ਦੇ ਨੁਕਸਾਨ ਤੋਂ ਬਚਾਉਂਦੀ ਹੈ ਅਤੇ ਸਿੰਚਾਈ ਦੇ ਪਾਣੀ ਦੀ ਵੀ ਬੱਚਤ ਕਰਦੀ ਹੈ।
ਸਿਫ਼ਾਰਸ਼ ਕੀਤੀਆਂ ਕਿਸਮਾਂ
ਨੋਟ: ਜਾਣਕਾਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਵੈੱਬਸਾਇਟ ਤੋਂ ਧੰਨਵਾਦ ਸਹਿਤ
ਕੇਂਦਰ ਸਰਕਾਰ ਵੱਲੋਂ ਚੌਲਾਂ ਦੀ ਰਿਕਾਰਡ ਖ਼ਰੀਦ, 1.7 ਲੱਖ ਕਰੋੜ ਰੁਪਏ ਦਾ ਕੀਤਾ ਭੁਗਤਾਨ
NEXT STORY