ਮੈਰੀਲੈਂਡ (ਰਾਜ ਗੋਗਨਾ) : ਬੀਤੇ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ ਗਵਰਨਰ ਦਫ਼ਤਰ ਦੇ ਕਮਿਊਨਿਟੀ ਇਨੀਸ਼ੀਏਟਿਵ ਵਿਭਾਗ ਨੇ ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ’ਚ ‘ਏਸ਼ੀਅਨ ਪੈਸੀਫਿਕ ਅਮੈਰਿਕਨ ਹੈਰੀਟੇਜ’ ਮਹੀਨਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਾਊਥ ਏਸ਼ੀਅਨ ਅਮੈਰਿਕਨ ਅਫ਼ੇਅਰ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਗਵਰਨਰ ਦਫ਼ਤਰ ਦੇ ਮੈਰੀਲੈਂਡ ਸੈਕਟਰੀ ਆਫ਼ ਸਟੇਟ ਸੁਜਨ ਸੀ ਲੀ, ਜਨਰਲ ਸਰਵਿਸਿਜ਼ ਦੇ ਮੈਰੀਲੈਂਡ ਸੈਕਟਰੀ ਆਤਿਫ਼ ਟੀ. ਚੌਧਰੀ, ਮੈਰੀਲੈਂਡ ਉੱਚ ਸਿੱਖਿਆ ਦੇ ਸੈਕਟਰੀ ਸੰਜੇ ਰਾਏ, ਮਿੰਟਗੁਮਰੀ ਕਾਉਂਟੀ ਦੇ ਸ਼ੈਰਿਫ਼, ਸੈਨੇਟਰ ਕਲੈਂਰੈਂਸ ਲੈਮ ਨੂੰ ਸਮਾਗਮ ’ਚ ਪੁੱਜਣ ’ਤੇ ਜੀ ਆਇਆਂ ਕਿਹਾ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ, ਤੀਸਰੀ ਪਤਨੀ ਬਣਨ ਜਾ ਰਹੀ ਤੀਜੇ ਬੱਚੇ ਦੀ ਮਾਂ
ਉਨ੍ਹਾਂ ਆਪਣੇ ਸੰਬੋਧਨ 'ਚ ਰੈਵ ਲੈਰੀ ਵਾਕਰ ਨੂੰ ਨਵਾਂ ਕਾਰਜਭਾਰ ਸੰਭਾਲਣ 'ਤੇ ਮੁਬਾਰਕਬਾਦ ਦਿੱਤੀ ਅਤੇ ਕਮਿਊਨਿਟੀ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਮਾਗਮ 'ਚ ਦੱਖਣੀ ਏਸ਼ੀਆਈ ਅਮਰੀਕੀ ਮਾਮਲਿਆਂ ਦੇ ਗਵਰਨਰ ਕਮਿਸ਼ਨ ਦੇ ਚੇਅਰਮੈਨ ਹੁੰਗ-ਬਿਨ ਡਿੰਗ, ਏਸ਼ੀਅਨ ਪੈਸੀਫਿਕ ਅਮੈਰਿਕਨ ਅਫ਼ੇਅਰਜ਼ ਦੇ ਗਵਰਨਰ ਕਮਿਸ਼ਨ ਦੇ ਚੇਅਰਮੈਨ ਅਤੇ ਐੱਸ.ਏ.ਏ.ਏ. ਦੇ ਗਵਰਨਰ ਕਮਿਸ਼ਨ ਦੇ ਉਪ ਚੇਅਰਮੈਨ ਸਾਜਿਦ ਤਰਾਰ, ਗਵਰਨਰਜ਼ ਕਮਿਸ਼ਨ ਦੀ ਪ੍ਰਬੰਧਕੀ ਨਿਰਦੇਸ਼ਕ ਕ੍ਰਿਸਟੀਨਾ ਪੋਏ ਨੇ ਵੀ ਸ਼ਿਰਕਤ ਕੀਤੀ। ਇੰਝ ਲੱਗ ਰਿਹਾ ਸੀ ਜਿਵੇਂ ਗਵਰਨਰ ਦਫ਼ਤਰ ਦਾ ਪੂਰਾ ਪ੍ਰਸ਼ਾਸਨ ਹੀ ਸਮਾਗਮ 'ਚ ਸ਼ਾਮਲ ਹੋਵੇ। ਸਮਾਗਮ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਏਸ਼ੀਅਨ ਪੈਸੀਫਿਕ ਵਿਰਸੇ ਨੂੰ ਦਰਸਾਉਂਦੀਆਂ ਖ਼ੂਬਸੂਰਤ 13 ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਡਿਨਰ 'ਚ ਏਸ਼ੀਅਨ ਭੋਜਨ ਵੀ ਪਰੋਸਿਆ ਗਿਆ।
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਅੱਗ, ਪਰਿਵਾਰ ਨੇ ਮਸਾਂ ਬਚਾਈ ਜਾਨ, ਦੇਖੋ ਵੀਡੀਓ
ਇਸੇ ਤਰ੍ਹਾਂ ਗੇਥਰਸਬਰਗ ਵਿਖੇ ਵੀ ‘ਏਸ਼ੀਅਨ ਅਮੈਰਿਕਨ ਪੈਸੀਫਿਕ ਹੈਰੀਟੇਜ ਮੰਥ’ ਮਨਾਇਆ ਗਿਆ, ਜਿੱਥੇ ਗਵਰਨਰ ਵੈੱਸ ਮੋਰ ਅਤੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਭਾਈਚਾਰੇ ਨਾਲ ਵਿਚਾਰ ਸਾਂਝੇ ਕੀਤੇ। ਸਮਾਗਮ 'ਚ ਸਿੱਖਸ ਆਫ਼ ਅਮੈਰਿਕਾ ਦੀ ਟੀਮ ਚੇਅਰਮੈਨ ਜਸਦੀਪ ਸਿੰਘ ਜੱਸੀ ਚੇਅਰਮੈਨ ਗਵਰਨਰ (ਕਮਿਸ਼ਨ ਆਨ ਸਾਊਥ ਏਸ਼ੀਆ) ਦੀ ਅਗਵਾਈ 'ਚ ਸ਼ਾਮਲ ਹੋਈ, ਜਿਸ ਵਿੱਚ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਸੁਖਪਾਲ ਸਿੰਘ ਧਨੋਆ, ਦਲਵੀਰ ਸਿੰਘ ਮੈਰੀਲੈਂਡ, ਰਤਨ ਸਿੰਘ, ਗੁਰਵਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਜਸਵਿੰਦਰ ਸਿੰਘ ਜਾਨੀ ਤੇ ਸਾਜਿਦ ਤਰਾਰ ਮੌਜੂਦ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬੈਗ 'ਚ ਪਾ ਕੇ ਸੁੱਟ 'ਤੀ ਸੀ ਧੀ, 4 ਸਾਲ ਬਾਅਦ 'ਬੇਬੀ ਇੰਡੀਆ' ਦੀ ਮਾਂ ਦਾ ਖੁੱਲ੍ਹਿਆ ਭੇਤ, ਹੋਈ ਗ੍ਰਿਫ਼ਤਾਰ
NEXT STORY