ਅੰਮ੍ਰਿਤਸਰ (ਅਰੋਡ਼ਾ) - ਰੋਟਰੀ ਕਲੱਬ ਅੰਮ੍ਰਿਤਸਰ ਨਾਰਥ ਦੀ ਚੋਣ ਬੈਠਕ ਬੋਰਡ ਦੇ ਸਮੂਹ ਮੈਂਬਰਾਂ ਨਾਲ ਕਲੱਬ ਦੇ ਪ੍ਰਧਾਨ ਰਸਜੀਤ ਸਿੰਘ ਖੇਡ਼ਾ ਦੀ ਪ੍ਰਧਾਨਗੀ ਹੇਠ ਰਾਮਬਾਗ ਸਥਿਤ ਅੰਮ੍ਰਿਤਸਰ ਕਲੱਬ ’ਚ ਸੰਪੰਨ ਹੋਈ। ਬੈਠਕ ’ਚ ਰੋਟਰੀ ਇੰਟਰਨੈਸ਼ਨਲ ਵੱਲੋਂ ਬਣਾਏ ਗਏ ਨਿਯਮਾਂ ਅਨੁਸਾਰ ਸਾਲ 2019-20 ਦੀ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ। ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਕੀਤੀ ਗਈ ਘੋਸ਼ਣਾ ਅਨੁਸਾਰ 2019-20 ਲਈ ਪ੍ਰਧਾਨ ਰਮੇਸ਼ ਮਹਾਜਨ, ਸਕੱਤਰ ਰੋਟੇਰੀਅਨ ਕੁਲਜੀਤ ਸਿੰਘ, ਵਿੱਤ ਸਕੱਤਰ ਸੀਨੀਅਰ ਰੋਟੇਰੀਅਨ ਸੰਜੇ ਮਲਿਕ, ਸਹਾਇਕ ਵਿੱਤ ਸਕੱਤਰ ਯਸ਼ਪਾਲ ਅਰੋਡ਼ਾ, ਮੀਤ ਪ੍ਰਧਾਨ ਡਾ. ਏ. ਐੱਸ. ਚਮਕ, ਮੀਤ ਪ੍ਰਧਾਨ ਰਜਿੰਦਰਪਾਲ ਸਿੰਘ, ਅੈਗਜ਼ੈਕਟਿਵ ਸਕੱਤਰ ਡਾ. ਜੀ. ਐੱਸ. ਮਦਾਨ, ਸਲਾਹਕਾਰ ਡਾ. ਕੁਲਦੀਪ ਸਿੰਘ ਅਰੋਡ਼ਾ ਅਤੇ ਸ਼ਿਵ ਗੁਪਤਾ, ਸੰਯੁਕਤ ਸਕੱਤਰ ਡਾ. ਮਨਜੀਤਪਾਲ ਕੌਰ, ਸਮਾਗਮ ਅਤੇ ਪ੍ਰਾਜੈਕਟਾਂ ਦੇ ਪ੍ਰਬੰਧਕ ਰੋਟੇਰੀਅਨ ਆਸ਼ੀਸ਼ ਭੱਲਾ ਅਤੇ ਕੇ. ਆਰ. ਨੰਦਾ, ਐਡੀਟਰ ਰਸਜੀਤ ਸਿੰਘ ਖੇਡ਼ਾ, ਸਹਾਇਕ ਐਡੀਟਰ ਅਮਨਦੀਪ ਕੌਰ, ਮਾਸਟਰ ਆਫ ਸ਼੍ਰੋਮਣੀ ਆਰ. ਐੱਸ. ਚੱਠਾ, ਡਾਇਰੈਕਟਰ ਰੀਤੂ ਪੰਡਿਤ, ਦਵਿੰਦਰ ਧਵਨ, ਅਸ਼ਵਨੀ ਡੋਗਰਾ, ਦੀਪ ਸਿੰਘ, ਅਸ਼ੋਕ ਕੁਮਾਰ, ਗੁਰਮੀਤ ਸਿੰਘ ਮੱਕਡ਼ ਤੇ ਸਾਰੇ ਸਾਬਕਾ ਪ੍ਰਧਾਨ ਬੋਰਡ ਦੇ ਮੈਂਬਰ ਘੋਸ਼ਿਤ ਕੀਤੇ ਗਏ, ਜਿਨ੍ਹਾਂ ਦਾ ਟੀਮ ਦੇ ਸਾਰੇ ਮੈਂਬਰਾਂ ਨੇ ਫੁੱਲਮਾਲਾਵਾਂ ਪਾ ਕੇ ਸਵਾਗਤ ਕੀਤਾ। ਰੋਟੇਰੀਅਨ ਰਮੇਸ਼ ਮਹਾਜਨ ਨੇ ਕਿਹਾ ਕਿ ਉਹ ਸਮੂਹ ਟੀਮ ਨੂੰ ਨਾਲ ਲੈ ਕੇ ਦੇਸ਼ ਤੇ ਸਮਾਜ ਭਲਾਈ ਦੇ ਕੰਮਾਂ ’ਚ ਕੋਈ ਵੀ ਕਮੀ ਨਹੀਂ ਆਉਣ ਦੇਣਗੇ, ਜੋ ਵੀ ਪ੍ਰਾਜੈਕਟ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਸੰਪੰਨ ਕੀਤਾ ਜਾਵੇਗਾ। ਸਾਰੇ ਮੈਂਬਰਾਂ ਨੇ ਤਾੜੀਆਂ ਵਜਾ ਕੇ ਨਵੀਂ ਟੀਮ ਨੂੰ ਮਾਨਤਾ ਦਿੱਤੀ।
ਸਿਵਲ ਹਸਪਤਾਲ ’ਚ ਐਂਟੀ-ਰੈਬੀਜ਼ ਇੰਜੈਕਸ਼ਨ ਖਤਮ
NEXT STORY