ਅੰਮ੍ਰਿਤਸਰ (ਵਡ਼ੈਚ) - ਆਰਥਿਕ ਪੱਖੋਂ ਕਮਜ਼ੋਰ ਨਿਗਮ ਦੇ ਹਾਲਾਤ ਨੂੰ ਸੁਧਾਰਨ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਕੌਂਸਲਰਾਂ ਨਾਲ ਆਯੋਜਿਤ ਬੈਠਕਾਂ ਦੌਰਾਨ ਵਾਰਡਾਂ ’ਚ ਵਿਕਾਸ ਕੰਮਾਂ ਦੀ ਦੇਰੀ ਦੇ ਸਵਾਲਾਂ ਦਾ ਅਕਸਰ ਸਾਹਮਣਾ ਕਰਨਾ ਪੈ ਰਿਹਾ ਹੈ। ਮੇਅਰ ਨੇ ਸੁਪਰਡੈਂਟਾਂ ਨਾਲ ਬੈਠਕ ਕਰਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਲਏ ਜਾਣ ਵਾਲੇ ਟੈਕਸਾਂ, ਬਿੱਲਾਂ ਦੀ ਰਿਕਵਰੀ ਨੂੰ ਨਾਰਮਲ ਨਾ ਲਿਆ ਜਾਵੇ। ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ਦੀ ਤਿਆਰ ਸੂਚੀ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਰਿਕਵਰੀ ਲਈ ਭੇਜੇ ਜਾਣ ਵਾਲੇ ਨੋਟਿਸਾਂ ਨੂੰ ਪਬਲਿਕ ਸੀਰੀਅਲ ਲਈ ਭੇਜੇ ਜਾਣ ਵਾਲੇ ਨੋਟਿਸ ਨੂੰ ਪਬਲਿਕ ਸੀਰੀਅਲ ਤਰੀਕੇ ਨਾਲ ਨਹੀਂ ਲੈ ਰਹੀ, ਜਿਸ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਸਾਫ ਝਲਕ ਰਹੀ ਹੈ। ਰਿਕਵਰੀ ਲਈ ਦਿੱਤੀ ਜਾਣ ਹਾਊਸ ਟੈਕਸ ਦੀ ਪੁਰਾਣੀ ਰਿਕਵਰੀ ਦੇ ਨਾਲ-ਨਾਲ ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਨੋਟਿਸ ਭੇਜੇ ਜਾਣ। ਰਸੀਦਾਂ ਦਾ ਪੂਰਾ ਡਾਟਾ ਭਰਿਆ ਜਾਵੇ, ਜਿਸ ਨਾਲ ਪੂਰੀ ਸਥਿਤ ਸਪੱਸ਼ਟ ਨਜ਼ਰ ਆਉਣੀ ਚਾਹੀਦੀ ਹੈ। ਨਿਗਮ ਹਾਊਸ ਦੀ ਬਜਟ ਬੈਠਕ ਦੌਰਾਨ ਦਿੱਤੇ ਟਾਰਗੈੱਟ ਪੂਰੇ ਕਰਨ ਲਈ ਕੋਈ ਵੀ ਕਮੀ ਬਾਕੀ ਨਾ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕੰਮਾਂ ਵਿਚ ਕੋਤਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਬੈਠਕ ਦੌਰਾਨ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ, ਅਸ਼ੀਸ਼ ਕੁਮਾਰ, ਧਰਮਿੰਦਰ ਸਿੰਘ, ਸਤਪਾਲ, ਅਸ਼ਵਨੀ ਸਹਿਗਲ, ਲਵਲੀਨ ਸ਼ਰਮਾ, ਦਵਿੰਦਰ ਬੱਬਰ ਤੇ ਜਸਵਿੰਦਰ ਸਿੰਘ ਮੌਜੂਦ ਸਨ।
ਦਿ ਰੈਵੀਨਿਊ ਪਟਵਾਰ ਯੂਨੀਅਨ ਦੇ ਅਹੁਦੇਦਾਰਾਂ ਦੀ ਹੋਈ ਚੋਣ
NEXT STORY