ਜੇਠੂਵਾਲ (ਤੱਗੜ)-ਬੀਤੇ ਵੀਰਵਾਰ ਦੀ ਸ਼ਾਮ ਨੂੰ ਆਏ ਤੇਜ਼ ਤੂਫ਼ਾਨ ਅਤੇ ਝੱਖੜ ਦੌਰਾਨ ਇਕ ਰੁੱਖ ਦਾ ਭਾਰੀ ਟਹਿਣਾ ਸਿਰ ’ਚ ਵੱਜਣ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੰਨਣ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਜੇਠੂਵਾਲ ਵਜੋਂ ਹੋਈ ਹੈ, ਜੋ ਕਿ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਜਾਣਕਾਰੀ ਅਨੁਸਾਰ ਚੰਨਣ ਸਿੰਘ ਰੋਜ਼ਾਨਾ ਵਾਂਗ ਅੰਮ੍ਰਿਤਸਰ ਵਿਖੇ ਦਿਹਾੜੀ ਲਾਉਣ ਗਿਆ ਹੋਇਆ ਸੀ।
ਜਦੋਂ ਉਹ ਸ਼ਾਮ ਨੂੰ ਦਿਹਾੜੀ ਕਰਕੇ ਸਾਈਕਲ ’ਤੇ ਵਾਪਸ ਆਪਣੇ ਪਿੰਡ ਜੇਠੂਵਾਲ ਨੂੰ ਆ ਰਿਹਾ ਸੀ, ਤਾਂ ਰਸਤੇ ’ਚ ਅਚਾਨਕ ਤੇਜ਼ ਹਨੇਰੀ-ਝੱਖੜ ਸ਼ੁਰੂ ਹੋ ਗਿਆ। ਤੂਫ਼ਾਨ ਤੇਜ਼ ਹੋਣ ਕਾਰਨ ਉਹ ਰਸਤੇ ’ਚ ਰੁਕ ਗਿਆ, ਜਿੱਥੇ ਇਕ ਰੁੱਖ ਦਾ ਟਹਿਣਾ ਟੁੱਟ ਕੇ ਸਿੱਧਾ ਉਸ ਦੇ ਸਿਰ ’ਚ ਆ ਵੱਜਾ। ਟਹਿਣਾ ਇੰਨਾ ਜ਼ੋਰਦਾਰ ਵੱਜਾ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਘਰ ਲੈ ਕੇ ਆਏ, ਜਿਸ ਦਾ ਪਿੰਡ ਜੇਠੂਵਾਲ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪੰਜਾਬ : ਪਿੰਡ ਵਿਚਾਲੇ ਗੋਲ਼ੀਆਂ ਮਾਰ ਕੇ ਮਾਰ 'ਤਾ ਨੌਜਵਾਨ ਮੁੰਡਾ, 4 ਮਹੀਨੇ ਪਹਿਲਾਂ ਹੀ ਬਣਿਆ ਸੀ ਪਿਤਾ
NEXT STORY