ਅੰਮ੍ਰਿਤਸਰ– ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਸੰਗਠਨ ਦਾ 81ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਜਥੇਬੰਦੀ ਦੇ ਨੌਜਵਾਨਾਂ ਨੇ ਭਾਰੀ ਗਿਣਤੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਸਿੰਘ ਸਾਹਿਬ ਅਰਦਾਸੀਏ ਗਿਆਨੀ ਪ੍ਰੇਮ ਸਿੰਘ ਜੀ ਨੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਅਰਦਾਸ ਮੌਕੇ ਸਿੰਘ ਸਾਹਿਬ ਗ੍ਰੰਥੀ ਪਰਵਿੰਦਰਪਾਲ ਸਿੰਘ ਜੀ, ਦਮਦਮੀ ਟਕਸਾਲ ਤੋਂ ਸੰਤ ਗਿਆਨੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਜੀ ਅਤੇ ਫੈਡਰੇਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਜੀ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਉਚੇਚੇ ਤੌਰ 'ਤੇ ਹਾਜ਼ਰ ਹੋਏ।
ਇਸ ਪਵਿੱਤਰ ਸਮਾਗਮ ਦੌਰਾਨ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸੰਗਠਨ ਦੇ 81 ਸਾਲਾਂ ਦਾ ਇਤਿਹਾਸ ਜਥੇਬੰਦੀ ਦੇ ਬਲਿਦਾਨਾਂ, ਸੰਘਰਸ਼ਾਂ ਤੇ ਸਿੱਖ ਨੌਜਵਾਨਾਂ ਦੇ ਜਜ਼ਬੇ ਦਾ ਪ੍ਰਤੀਕ ਹੈ। ਅਰਦਾਸ ਰਾਹੀਂ ਸਿੱਖ ਕੌਮ ਲਈ ਅਮਨ, ਏਕਤਾ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਦੀ ਕਾਮਨਾ ਕੀਤੀ ਗਈ।

ਇਸ ਨਾਲ ਹੀ, ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਲਈ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਗਈ। ਫੈਡਰੇਸ਼ਨ ਵੱਲੋਂ ਕਿਹਾ ਗਿਆ ਕਿ ਕੁਦਰਤੀ ਆਫਤਾਂ ਦੇ ਸਮੇਂ ਸਾਰਾ ਸਿੱਖ ਸਮਾਜ ਇਕ-ਦੂਜੇ ਦਾ ਸਾਥ ਦੇ ਕੇ "ਸਰਬੱਤ ਦਾ ਭਲਾ" ਦੇ ਸਿਧਾਂਤ 'ਤੇ ਚਲਣ ਦਾ ਫਰਜ ਨਿਭਾਏ। ਪ੍ਰਕਿਰਤਕ ਆਫ਼ਤ ਕਾਰਨ ਪੀੜਤ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯੋਗਦਾਨ ਦੇਣ ਲਈ ਜਥੇਬੰਦੀ ਤਤਪਰ ਹੈ।
ਅੰਤ ਵਿੱਚ ਫੈਡਰੇਸ਼ਨ ਆਗੂਆਂ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀ ਦੇ ਉਦੇਸ਼ਾਂ, ਗੁਰਮਤਿ, ਸਿੱਖਿਆ, ਸਮਾਜ ਸੇਵਾ ਅਤੇ ਪੰਥਕ ਏਕਤਾ ਨੂੰ ਅੱਗੇ ਵਧਾਉਣ ਲਈ ਸਰਗਰਮ ਭੂਮਿਕਾ ਨਿਭਾਉਣ।
ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਢੋਟ ਅਤੇ ਸਕੱਤਰ ਜਨਰਲ ਸੇਖੋਂ ਤੋਂ ਇਲਾਵਾ ਜਗਜੀਤ ਸਿੰਘ ਖਾਲਸਾ, ਗਗਨਦੀਪ ਸਿੰਘ, ਸਤਿੰਦਰਪਾਲ ਸਿੰਘ ਜੋਨੀ, ਸੰਤੋਖ ਸਿੰਘ ਕਾਲਖ, ਬਲਵਿੰਦਰ ਸਿੰਘ ਰਾਜੋਕੇ, ਗੁਰਦੀਪ ਸਿੰਘ ਸੁਰ ਸਿੰਘ, ਗੁਰਵਿੰਦਰ ਸਿੰਘ ਭਾਰਤੀ, ਯੁਵਰਾਜ ਸਿੰਘ ਚੌਹਾਨ, ਗੁਰਮੁਖ ਸਿੰਘ ਮੋਹਨ ਭੰਡਾਰੀਆਂ, ਜਗਪ੍ਰੀਤ ਸਿੰਘ ਮਨੀ, ਮਨਜੀਤ ਸਿੰਘ ਜੋੜਾ ਫਾਟਕ, ਜਰਮਨਜੀਤ ਸਿੰਘ ਸੁਲਤਾਨਵਿੰਡ, ਰਵਿੰਦਰ ਸਿੰਘ ਕੰਗ, ਅਕਵਿੰਦਰ ਸਿੰਘ ਸੋਹਲ, ਕੁਲਵਿੰਦਰ ਸਿੰਘ ਢੋਟ, ਹਰਜੀਤ ਸਿੰਘ ਬਧਨੀ ਕਲਾਂ, ਜਸਵੰਤ ਸਿੰਘ ਲੁਥਰਾ, ਅਮਨਦੀਪ ਸਿੰਘ ਜੌੜਾ, ਵਾਹਿਗੁਰੂ ਸਿੰਘ ਜੌੜਾ, ਗੁਰਚਰਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਸਿਮਰਜੀਤ ਸਿੰਘ ਕਾਰਤਿਕ, ਵਿਦਿਆਪਾਲ ਸਿੰਘ, ਹਰਨੂਰ ਸਿੰਘ ਗੁਰਪ੍ਰੀਤ ਸਿੰਘ ਢਿੱਲੋਂ ਗੁਰ ਨਿਸ਼ਾਨ ਸਿੰਘ ਸੇਖੋਂ, ਹਰਮਨਦੀਪ ਸਿੰਘ, ਉਦੈ ਸਿੰਘ, ਸਤਨਾਮ ਸਿੰਘ ਭਾਟੀਆ, ਸਿਮਰਨ ਸਿੰਘ, ਰਾਜਵੀਰ ਸਿੰਘ ਸ਼ਮਸ਼ੇਰ ਸਿੰਘ, ਤੇਜਿੰਦਰ ਸਿੰਘ ਪ੍ਰਿੰਸ, ਵਿਕਰਮਜੀਤ ਸਿੰਘ ਸੂਰ, ਹਰਪ੍ਰੀਤ ਸਿੰਘ ਲਾਲੀ, ਅੰਗਰੇਜ ਸਿੰਘ, ਮਨਜਿੰਦਰ ਸਿੰਘ ਸਿਰਸਾ, ਸਹਿਜਬੀਰ ਸਿੰਘ ਢੋਟ, ਦਲਜੀਤ ਸਿੰਘ ਧੁੰਨਾ, ਕਮਲਜੀਤ ਸਿੰਘ ਸੁਲਤਾਨਵਿੰਡ, ਅਰਵਿੰਦਰ ਸਿੰਘ, ਪ੍ਰੋਫੈਸਰ ਜਗਰੂਪ ਸਿੰਘ ਰੂਪ, ਕੁਲਬੀਰ ਸਿੰਘ ਵਿੱਕੀ ਅਤੇ ਅਮਰਜੀਤ ਸਿੰਘ ਲਾਡੀ ਆਦਿ ਹਾਜ਼ਰ ਸਨ।
ਰਾਜਿਸਥਾਨ ਦੀਆਂ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਰਾਹਤ ਕਾਰਜਾਂ ਲਈ ਦਿੱਤੇ 5 ਲੱਖ 51 ਹਜ਼ਾਰ ਰੁਪਏ: ਐਡਵੋਕੇਟ ਧਾਮੀ
NEXT STORY