ਅੰਮ੍ਰਿਤਸਰ (ਬਿਊਰੋ)- ਪੰਜਾਬ ਵਿਚ ਇਸ ਸਮੇਂ ਲਾਅ ਐਂਡ ਆਰਡਰ ਇਸ ਕਦਰ ਡਿਗਦਾ ਜਾ ਰਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦਾ ਡਰ ਨਹੀਂ ਰਿਹਾ ਅਤੇ ਨਿੱਕੀ ਗੱਲ ਤੇ ਲੋਕ ਇਕ-ਦੂਸਰੇ ਨੂੰ ਮਰਨ ਮਰਾਉਣ ਤੱਕ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਤਾਜ਼ਾ ਮਾਮਲਾ ਅੰਮ੍ਰਿਤਸਰ ਸਿਵਲ ਲਾਈਨ ਥਾਣੇ ਅਧੀਨ ਆਉਂਦੇ ਨਿੱਜੀ ਪੈਲਸ ਦਾ ਹੈ ਜਿੱਥੇ ਕਿ ਅੱਜ ਸ਼ਗਨ ਸਮਾਗਮ ਦੌਰਾਨ ਨਿੱਕੀ ਜਿਹੀ ਗੱਲ ਨੂੰ ਲੈ ਕੇ ਕਿਰਚਾਂ ਚੱਲ ਪਈਆਂ, ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਨੌਜਵਾਨ ਚੇਤੰਨ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਸ਼ਗਨ ਅੰਮ੍ਰਿਤਸਰ ਕਚਹਿਰੀ ਚੌਂਕ ਨਜ਼ਦੀਕ ਪਸ਼ੋਰੀਆ ਹਾਲ ਵਿਚ ਸੀ ਅਤੇ ਉਥੇ ਇਕ ਨੌਜਵਾਨ ਪਹੁੰਚਿਆ ਹੋਇਆ ਸੀ, ਜੋ ਕਿ ਈ-ਰਿਕਸ਼ਾ ਚਲਾਉਂਦਾ ਸੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਘਰ ਤੋਂ ਸ਼ਗਨ ਵਾਲੇ ਹਾਲ ਤੱਕ ਲੈ ਕੇ ਆਇਆ ਸੀ। ਉਸ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਪਰਿਵਾਰਿਕ ਮੈਂਬਰਾਂ ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੇ ਆਪਣਾ ਬਚਾਅ ਕੀਤਾ ਦਾ ਤਾਂ ਉਕਤ ਆਰੋਪੀ ਨੇ ਉਨ੍ਹਾਂ ਤੇ ਕਿਰਚਾਂ ਨਾਲ ਹਮਲਾ ਕਰਕੇ ਉੱਥੋਂ ਫ਼ਰਾਰ ਹੋ ਗਿਆ ਜਿਸ 'ਚ ਕਿ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ਅਤੇ ਹੁਣ ਪੀੜਤ ਨੌਜਵਾਨਾਂ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲਸ ਦੀ ਨਿਵੇਕਲੀ ਪਹਿਲ, ਇੰਝ ਹੋਵੇਗੀ ਕਾਨੂੰਨ ਵਿਵਸਥਾ ਲਈ ਤੁਰੰਤ ਕਾਰਵਾਈ
ਦੂਜੇ ਪਾਸੇ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਦੱਸਿਆ ਕਿ ਇਕ ਵਿਆਹ ਸਮਾਗਮ ਦੇ ਵਿਚ ਝਗੜਾ ਹੋਣ ਦੀ ਖ਼ਬਰ ਉਨ੍ਹਾਂ ਨੂੰ ਪਤਾ ਲੱਗੀ, ਜਿਸ 'ਚ ਕਿ ਦੋ ਪੱਤਰਕਾਰ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪੱਤਰਕਾਰਾਂ ਦੇ ਪਰਿਵਾਰਿਕ ਮੈਂਬਰ ਦਾ ਹੀ ਵਿਆਹ ਸੀ ਅਤੇ ਵਿਆਹ 'ਚ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਅਤੇ ਉਸ ਵਿਅਕਤੀ ਵੱਲੋਂ ਜਾਨੋ ਮਾਰਨ ਦੀ ਨੀਅਤ ਦੇ ਨਾਲ ਉਨ੍ਹਾਂ ਦੇ ਕਿਰਚਾ ਮਾਰ ਕੇ ਫ਼ਰਾਰ ਹੋ ਗਿਆ ਅਤੇ ਹੁਣ ਅਸੀਂ ਪੁਲਸ ਪਾਸੋਂ ਇਨਸਾਫ਼ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਇਸ ਮਾਮਲੇ 'ਚ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਗਨ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਜਿਨ੍ਹਾਂ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਜ਼ਖ਼ਮੀ ਕੀਤਾ ਗਿਆ ਹੈ, ਮੌਕੇ ਤੇ ਹੀ ਫ਼ਰਾਰ ਹੋ ਗਏ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਫ਼ਰਾਰ ਹੋਏ ਆਰੋਪੀ ਨੌਜਵਾਨਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਾਕਿ ਝੰਡੇ ਤੋਂ 18 ਫੁੱਟ ਉੱਚਾ ਲਹਿਰਾਏਗਾ ਤਿਰੰਗਾ, ਹੁਣ ਦੂਰੋਂ ਹੀ ਨਜ਼ਰ ਆਵੇਗਾ ਭਾਰਤੀ ਝੰਡਾ
NEXT STORY