ਬਟਾਲਾ (ਸਾਹਿਲ, ਯੋਗੀ): ਬਟਾਲਾ ਦੇ ਫੋਕਲ ਪੁਆਇੰਟ ਵਿਖੇ ਸਥਿਤ ਇਕ ਫੈਕਟਰੀ ’ਚੋਂ ਚੋਰਾਂ ਨੇ ਲੱਖਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਫੈਕਟਰੀ ਮਾਲਕ ਜਗਤਪਾਲ ਮਹਾਜਨ ਵਾਸੀ ਭੰਡਾਰੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਨੰਬਰ-124 ’ਤੇ ਪਾਣੀ ਦੀ ਫੈਕਟਰੀ ਚਲਾਉਂਦਾ ਸੀ ਪਰ ਕਿਸੇ ਕਾਰਨ ਕਰ ਕੇ ਉਸ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਫੈਕਟਰੀ ਬੰਦ ਕਰ ਦਿੱਤੀ ਸੀ। ਇਸ ਦੌਰਾਨ ਉਹ ਫੈਕਟਰੀ ’ਚ ਆਉਂਦਾ-ਜਾਂਦਾ ਰਿਹਾ ਪਰ ਜਦੋਂ ਉਹ ਬੀਤੇ ਸ਼ਨੀਵਾਰ ਸ਼ਾਮ ਨੂੰ ਫੈਕਟਰੀ ਪਹੁੰਚਿਆ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਚੋਰ ਫੈਕਟਰੀ ਅੰਦਰੋਂ ਤਾਰਾਂ, ਜਨਰੇਟਰ ਦੇ ਡੈਂਪਰ, 10 ਮੋਟਰਾਂ ਦੀਆਂ ਤਾਂਬੇ ਦੀਆਂ ਤਾਰਾਂ, ਏ. ਸੀ., ਸਟੇਨਲੈਸ ਸਟੀਲ ਦੀਆਂ ਪਾਈਪਾਂ, ਪੱਖੇ ਆਦਿ ਚੋਰੀ ਕਰਕੇ ਅਤੇ ਸਵਿੱਚ ਬੋਰਡ ਤੋੜ ਫਰਾਰ ਹੋ ਚੁੱਕੇ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ
ਉਸ ਦੱਸਿਆ ਕਿ ਇਸ ਹੋਈ ਚੋਰੀ ਨਾਲ ਉਸਦਾ ਲਗਭਗ ਢਾਈ ਲੱਖ ਰੁਪਏ ਤੋਂ ਵੱਧ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਉਹ ਐੱਸ. ਐੱਸ. ਪੀ. ਬਟਾਲਾ ਤੋਂ ਜ਼ੋਰਦਾਰ ਸ਼ਬਦਾਂ ’ਚ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਉਸਦਾ ਚੋਰੀ ਹੋਇਆ ਸਾਮਾਨ ਉਸ ਨੂੰ ਬਰਾਮਦ ਕਰਵਾਇਆ ਜਾਵੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦੀ ਖੇਤਰ ਦੇ ਲੋਕ ਘਰਾਂ 'ਚ ਮੁੜ ਪਰਤੇ, ਬਾਜ਼ਾਰਾਂ 'ਚ ਫਿਰ ਲੱਗੀਆਂ ਰੌਣਕਾਂ
NEXT STORY