ਜਲੰਧਰ - ਵਾਟਸਐਪ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰਸ ਲੈ ਕੇ ਆਉਂਦਾ ਹੈ। ਹਾਲ ਹੀ 'ਚ ਵਾਟਸਐੱਪ ਨੇ ਐਂਡ੍ਰਾਇਡ ਅਤੇ ਆਈ.ਓ. ਐੱਸ ਐਪ ਲਈ ਨਵੇਂ ਮੇਂਸ਼ਨ ਫੀਚਰ ਅਨੇਬਲ ਕਰ ਦਿੱਤਾ ਹੈ ਜਿਸ ਦੇ ਤਹਿਤ ਯੂਜ਼ਰ ਨੂੰ ਕਿਸੇ ਗਰੁਪ ਚੈਟ 'ਚ @ ਲਿਖਣਾ ਹੋਵੇਗਾ ਅਤੇ ਇਸ ਦੇ ਬਾਅਦ ਗਰੁਪ 'ਚ ਸ਼ਾਮਿਲ ਸਾਰੇ ਮੈਬਰਾਂ ਦੇ ਨਾਮ ਆਪਣੇ ਆਪ ਦਿੱਸਣ ਲਗ ਪੈਣਗੇ। ਗੌਰ ਕਰਣ ਵਾਲੀ ਗੱਲ ਹੈ ਕਿ ਫਿਲਹਾਲ ਇਹ ਫੀਚਰ ਸਿਰਫ ਗਰੁਪ ਚੈਟ ਤੱਕ ਹੀ ਸੀਮਿਤ ਹੈ।
ਇਸ ਨਵੇਂ ਫੀਚਰ ਨਾਲ ਗਰੁਪ ਚੈਟ ਦੇ ਦੌਰਾਨ ਕਿਸੇ ਖਾਸ ਵਿਅਕਤੀ ਨੂੰ ਮੇਂਸ਼ਨ ਕਰ ਕੇ ਉਸ ਦਾ ਧਿਆਨ ਖਿੱਚਣਾ ਆਸਾਨ ਹੋ ਜਾਵੇਗਾ। ਬੀਟਾ ਯੂਜ਼ਰ ਤੋਂ ਬਾਅਦ ਹੁਣ ਇਹ ਫੀਚਰ ਵਾਟਸਐਪ ਦੇ ਨਵੇਂ ਅਪਡੇਟ 'ਚ ਆਮ ਯੂਜ਼ਰ ਲਈ ਵੀ ਉਪਲੱਬਧ ਹੋਵੇਗਾ, ਪਰ ਇਸ ਦੇ ਲਈ ਤੁਹਾਨੂੰ ਨਵਾਂ ਅਪਡੇਟ ਆਉਣ 'ਤੇ ਆਪਣਾ ਵਾਟਸਐਪ ਨੂੰ ਅਪਡੇਟ ਕਰਨਾ ਹੋਵੇਗਾ।
ਵਟਸਐਪ 'ਚ ਆਇਆ ਫੇਸਬੁਕ ਦਾ ਇਹ ਜ਼ਬਰਦਸਤ ਫੀਚਰ
NEXT STORY