ਅਵਿਵਸਥਾ ਦੀਆਂ ਸ਼ਿਕਾਰ ਪੰਜਾਬ ਦੀਆਂ ਜੇਲਾਂ ’ਚ ਨਸ਼ਿਆਂ, ਮੋਬਾਈਲ ਫ਼ੋਨਾਂ ਅਤੇ ‘ਹਥਿਆਰਾਂ’ ਆਦਿ ਦੀ ਬਰਾਮਦਗੀ ਜਾਰੀ ਹੈ, ਜਿਸ ’ਚ ਕਈ ਮਾਮਲਿਆਂ ’ਚ ਉੱਥੇ ਤਾਇਨਾਤ ਅਧਿਕਾਰੀ ਵੀ ਸ਼ਾਮਲ ਪਾਏ ਜਾ ਰਹੇ ਹਨ।
ਪਿਛਲੇ ਇਕ ਹਫ਼ਤੇ ਦੀਆਂ ਘਟਨਾਵਾਂ ਦਾ ਵੇਰਵਾਂ ਹੇਠਾਂ ਦਿੱਤਾ ਜਾ ਰਿਹਾ ਹੈ :-
* 12 ਜੂਨ ਨੂੰ ਗੁਰਦਾਸਪੁਰ ਕੇਂਦਰੀ ਜੇਲ ’ਚ ਬੰਦ ਹਵਾਲਾਤੀ ਕੋਲ ਤਲਾਸ਼ੀ ਦੌਰਾਨ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ।
* 16 ਜੂਨ ਨੂੰ ਅੰਮ੍ਰਿਤਸਰ ਦੀ ਫਤਿਹਪੁਰ ’ਚ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਢਾਈ ਗ੍ਰਾਮ ਨਸ਼ੀਲਾ ਪਾਊਡਰ ਅਤੇ ਇਕ ਮੋਬਾਇਲ ਬਰਾਮਦ ਕੀਤਾ ਗਿਆ।
* 16 ਜੂਨ ਨੂੰ ਹੀ ਬਠਿੰਡਾ ਕੇਂਦਰੀ ਜੇਲ ’ਚ ਬੰਦ ਹਵਾਲਾਤੀ ਕੋਲੋਂ 2 ਗ੍ਰਾਮ ਨਸ਼ੀਲਾ ਪਾਊਡਰ ਫੜਿਆ ਗਿਆ।
* 18 ਜੂਨ ਨੂੰ ਗੋਇੰਦਵਾਲ ਕੇਂਦਰੀ ਜੇਲ ’ਚ ਤਲਾਸ਼ੀ ਦੌਰਾਨ 7 ਮੋਬਾਈਲ ਫੋਨਾਂ ਤੋਂ ਇਲਾਵਾ ਤੇਜ਼ਧਾਰ ਵਾਲੀਆਂ 2 ਲੋਹੇ ਦੀਆਂ ਪੱਤੀਆਂ ਬਰਾਮਦ ਕੀਤੀਆਂ ਗਈਆਂ |
* 19 ਜੂਨ ਨੂੰ ਫਿਰੋਜ਼ਪੁਰ ਕੇਂਦਰੀ ਜੇਲ ਵਿਚ ਕੁਝ ਪੈਕੇਟ ਪਏ ਮਿਲੇ ਸਨ, ਜਿਨ੍ਹਾਂ ਵਿਚ ਜਰਦੇ ਦੀਆਂ 55 ਪੁੜੀਆਂ, ੰਬੀੜੀਆਂ ਦੇ 16 ਬੰਡਲ ਅਤੇ 28 ਨਸ਼ੀਲੇ ਕੈਪਸਿਊਲ ਸਨ।
ਇਸੇ ਦਿਨ ਕਪੂਰਥਲਾ ਜੇਲ੍ਹ ’ਚ ਇਕ ਹਵਾਲਾਤੀ ਕੋਲੋਂ 7.40 ਗ੍ਰਾਮ ਅਤੇ ਫਰੀਦਕੋਟ ਮਾਡਰਨ ਜੇਲ ’ਚ ਇਕ ਹਵਾਲਾਤੀ ਕੋਲੋਂ 4 ਗ੍ਰਾਮ ਨਸ਼ੀਲਾ ਪਾਊਡਰ ਫੜਿਆ ਗਿਆ।
* ਇੰਨਾ ਹੀ ਨਹੀਂ, 19 ਜੂਨ ਨੂੰ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜੇਲ੍ਹ ਵਿਚ ਡਿਊਟੀ ’ਤੇ ਜਾ ਰਹੇ ਜੇਲ੍ਹ ਵਾਰਡਨ ਦਿਲਬਾਗ ਸਿੰਘ ਦੀ ਤਲਾਸ਼ੀ ਲੈਣ ’ਤੇ ਉਸ ਦੀ ਜੁੱਤਿਆਂ ’ਚੋਂ 52 ਗ੍ਰਾਮ ਹੈਰੋਇਨ, 470 ਨਸ਼ੇ ਦੀਆਂ ਗੋਲੀਆਂ ਅਤੇ 95 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ।
ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਜੇਲ ਸੁਧਾਰਾਂ ਪ੍ਰਤੀ ਪ੍ਰਸ਼ਾਸਨ ਦਾ ਰਵੱਈਆ ਕਿੰਨਾ ਉਦਾਸੀਨ ਹੈ। ਇਸ ਲਈ ਜੇਲਾਂ ਵਿਚ ਨਸ਼ੇ ਅਤੇ ਹੋਰ ਚੀਜ਼ਾਂ ਨੂੰ ਲੈ ਜਾਣ ਤੋਂ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਨਾਲ ਹੀ ਨਸ਼ਾ ਤੇ ਹੋਰ ਚੀਜ਼ਾਂ ਕੈਦੀਆਂ ਤੱਕ ਪਹੁੰਚਾਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਤੁਰੰਤ ਲੋੜ ਹੈ।
- ਵਿਜੇ ਕੁਮਾਰ
ਨੌਕਰੀ ਦੇਣ ਦੀ ਆੜ ’ਚ ਵਧ ਰਿਹਾ ‘ਸੈਕਸ ਬਲੈਕਮੇਲਿੰਗ’ ਦਾ ਕਾਲਾ ਕਾਰੋਬਾਰ
NEXT STORY