Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 12, 2025

    4:47:44 PM

  • missile found in this area of punjab panicked people and caused panic

    ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀ ਮਿਜ਼ਾਈਲ, ਸਹਿਮੇ...

  • dgmo said virat kohli is also my favorite

    DGMO ਨੇ ਕ੍ਰਿਕਟਰਾਂ ਦੀ ਮਿਸਾਲ ਦੇ ਕੇ ਦਿੱਤੀ ਪਾਕਿ...

  • pm modi will address the nation at 8 pm today

    ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ

  • indian army press briefing video pakistan ceasefire

    ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਫਿਰਕੂ ਏਕਤਾ ਦੀ ਮਿਸਾਲ ਪੇਸ਼ ਕਰ ਰਹੀਆਂ ਰਾਮਲੀਲਾਵਾਂ

ARTICLE News Punjabi(ਸੰਪਾਦਕੀ)

ਫਿਰਕੂ ਏਕਤਾ ਦੀ ਮਿਸਾਲ ਪੇਸ਼ ਕਰ ਰਹੀਆਂ ਰਾਮਲੀਲਾਵਾਂ

  • Updated: 02 Oct, 2022 03:34 AM
Article
ramlilas presenting an example of communal unity
  • Share
    • Facebook
    • Tumblr
    • Linkedin
    • Twitter
  • Comment

ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਦੇਸ਼ ’ਚ ਸਰਦੀਆਂ ਦੀ ਰੁੱਤ ਦੇ ਨਰਾਤੇ ਸ਼ੁਰੂ ਹੁੰਦਿਆਂ ਹੀ ਰਾਮਲੀਲਾਵਾਂ ਦੇ ਆਯੋਜਨ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ’ਚ ਸਾਰੇ ਭਾਈਚਾਰਿਆਂ ਦੇ ਲੋਕ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਅੱਜਕਲ ਪੂਰੇ ਦੇਸ਼ ’ਚ ਖੇਡੀਆਂ ਜਾ ਰਹੀਆਂ ਰਾਮਲੀਲਾਵਾਂ ’ਚ ਹਿੱਸਾ ਲੈ ਕੇ ਸਭ ਧਰਮਾਂ ਦੇ ਕਲਾਕਾਰ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਰਾਹੀਂ ਧਾਰਮਿਕ ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ‘‘ਪ੍ਰੇਮ, ਦਯਾ, ਮੁਆਫੀ, ਭਾਈਚਾਰਾ ਅਤੇ ਮਨੁੱਖੀ ਕਲਿਆਣ, ਮਾਤਾ-ਪਿਤਾ ਦੇ ਹੁਕਮ ਦਾ ਪਾਲਣ ਆਦਿ ਆਦਰਸ਼ਾਂ ਨੂੰ ਅਪਣਾ ਕੇ ਹੀ ਮਨੁੱਖ ਅਤੇ ਸਮਾਜ ਦਾ ਕਲਿਆਣ ਹੋ ਸਕਦਾ ਹੈ।’’

* ਲਖਨਊ ’ਚ ‘ਬਖਸ਼ੀ ਕਾ ਤਲਾਬ’ (ਬੀ. ਕੇ. ਟੀ.) ’ਚ ਲਗਭਗ 48 ਸਾਲ ਤੋਂ ਆਯੋਜਿਤ ਹੋਣ ਵਾਲੀ ਰਾਮਲੀਲਾ ’ਚ ਸਭ ਮੁੱਖ ਕਿਰਦਾਰ ਮੁਸਲਿਮ ਕਲਾਕਾਰ ਨਿਭਾਉਂਦੇ ਹਨ। ਇਸ ਸਾਲ ਅਯੁੱਧਿਆ ’ਚ ਆਯੋਜਿਤ ਰਾਮਲੀਲਾ ’ਚ ਬਾਲੀਵੁੱਡ ਅਭਿਨੇਤਾ ਰਜ਼ਾ ਮੁਰਾਦ ਨੂੰ ਰਿਸ਼ੀ ਵਿਸ਼ਵਾਮਿੱਤਰ ਦੀ ਭੂਮਿਕਾ ਸੌਂਪੀ ਗਈ ਹੈ। ਸੰਸਦ ਮੈਂਬਰ ਅਤੇ ਭੋਜਪੁਰੀ ਫਿਲਮਾਂ ਦੇ ਅਭਿਨੇਤਾ ਮਨੋਜ ਤਿਵਾੜੀ ਇਸ ਰਾਮਲੀਲਾ ’ਚ ਭਗਵਾਨ ਪਰਸ਼ੂਰਾਮ ਅਤੇ ਦਿਨੇਸ਼ ਲਾਲ ਉਰਫ ‘ਨਿਰਹੂਆ’ ਲਕਸ਼ਮਣ ਜੀ ਦੀ ਭੂਮਿਕਾ ’ਚ ਹਨ। ਅਭਿਨੇਤਰੀ ਸ਼ੀਬਾ ਖਾਨ ਇਸੇ ਰਾਮਲੀਲਾ ’ਚ ਰਾਵਣ ਦੀ ਪਤਨੀ ਮੰਦੋਦਰੀ ਦੀ ਭੂਮਿਕਾ ਨਿਭਾਅ ਚੁੱਕੀ ਹੈ। 
* ਕੁਰੂਕਸ਼ੇਤਰ ’ਚ ‘ਲਕਸ਼ਮੀ ਰਾਮਲੀਲਾ ਡ੍ਰਾਮਾਟਿਕ ਕਲੱਬ’ ਵੱਲੋਂ ਆਯੋਜਿਤ ਰਾਮਲੀਲਾ ’ਚ ਪਿਛਲੇ 50 ਸਾਲ ਤੋਂ ਸਿੱਖ ਭਾਈਚਾਰੇ ਨਾਲ ਸਬੰਧਤ ਕੁਲਵੰਤ ਸਿੰਘ ਭੱਟੀ ਰਾਮ ਭਗਤ ਹਨੂਮਾਨ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ, ਜਦੋਂ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਪੁੱਤਰ ਸਾਹਿਬ ਸਿੰਘ ਭੱਟੀ ਹਨੂਮਾਨ ਜੀ ਦੇ ਪੁੱਤਰ ਮਕਰਧਵਜ ਦੀ ਭੂਮਿਕਾ ਨਿਭਾਉਂਦਾ ਹੈ। 
* ਮਿਰਜ਼ਾਪੁਰ ਜ਼ਿਲ੍ਹੇ ਦੇ ਦੇਵਪੁਰਾ ਵਿਖੇ ‘ਆਦਰਸ਼ ਰਾਮਲੀਲਾ ਸਮਿਤੀ’ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਜਾਣ ਵਾਲੀ ਰਾਮਲੀਲਾ ’ਚ ਪਿੰਡ ਦੇ ਕਈ ਮੁਸਲਿਮ ਭਾਈਚਾਰੇ ਦੇ ਮੈਂਬਰ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਹਨ। 
* ਦਿੱਲੀ ’ਚ ਦਵਾਰਕਾ ਦੀ ‘ਸ਼੍ਰੀ ਰਾਮਲੀਲਾ ਸੁਸਾਇਟੀ’ ਵੱਲੋਂ ਆਯੋਜਿਤ ਰਾਮਲੀਲਾ ’ਚ ਰੰਗਮੰਚ ਦੇ ਕਲਾਕਾਰ ਸਾਹਿਲ ਹੁਸੈਨ ਮਿਥਿਲਾ ਨਰੇਸ਼ ਰਾਜਾ ਜਨਕ ਦੀ ਭੂਮਿਕਾ ’ਚ ਹਨ। ਉਹ ਇਸ ’ਚ ਰਾਜਾ ਦਸ਼ਰਥ ਦੇ ਮੰਤਰੀ ਸੁਮੰਤ ਅਤੇ ਰਾਵਣ ਦੇ ਛੋਟੇ ਭਰਾ ਵਿਭੀਸ਼ਣ ਦੀਆਂ ਭੂਮਿਕਾਵਾਂ ਵੀ ਨਿਭਾਅ ਚੁੱਕੇ ਹਨ। 

ਇਹ ਤਾਂ ਕੁਝ ਉਦਾਹਰਣਾਂ ਹੀ ਹਨ, ਅਜਿਹੇ ਕਲਾਕਾਰਾਂ ਦੀ ਸੂਚੀ ਕਾਫੀ ਲੰਬੀ ਹੈ। ਇਹੀ ਨਹੀਂ, ਮੁਸਲਿਮ ਭਾਈਚਾਰੇ ਦੇ ਮੈਂਬਰ ਕਲਾਕਾਰਾਂ ਦੀ ਸਜਾਵਟ, ਪਹਿਰਾਵਾ ਅਤੇ ਪੁਤਲਿਆਂ ਦੇ ਨਿਰਮਾਣ ਅਤੇ ਗੀਤ-ਸੰਗੀਤ ਆਦਿ ’ਚ ਭਰਪੂਰ ਸਹਿਯੋਗ ਦਿੰਦੇ ਹਨ।  ਅਸਲ ’ਚ ਰਾਮਲੀਲਾ ਦੇ ਆਯੋਜਕਾਂ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਬਾਲਕਾਲ ਤੋਂ ਲੈ ਕੇ ਯੁਵਾ ਦਸ਼ਰਥ ਵੱਲੋਂ ਅਣਜਾਣੇ ’ਚ ਸ਼ਰਵਣ ਕੁਮਾਰ ਦੇ ਵਧ, ਸੀਤਾ ਸਵੰਬਰ, ਬਨਵਾਸ, ਸੀਤਾ ਜੀ ਦਾ ਹਰਨ, ਹਨੂਮਾਨ ਜੀ ਵੱਲੋਂ ਲੰਕਾ ਦਹਿਣ, ਲੰਕਾ ’ਤੇ ਸ਼੍ਰੀ ਰਾਮ ਵੱਲੋਂ ਚੜ੍ਹਾਈ ਅਤੇ ਕੁੰਭਕਰਨ, ਮੇਘਨਾਦ ਆਦਿ ਦੇ ਵਧ ਨਾਲ ਹੀ ਆਖਰੀ ਦਿਨ ਰਾਵਣ ਦੀ ਮੌਤ ਦੇ ਪ੍ਰਸੰਗ ਨੂੰ ਪੇਸ਼ ਕੀਤਾ ਜਾਂਦਾ ਹੈ। ਹਰ ਉਮਰ ਵਰਗ ਦੇ ਲੋਕ ਰਾਮਲੀਲਾ ਦੇ ਪ੍ਰੋਗਰਾਮ ਨੂੰ ਵੇਖਣ ਲਈ ਉਤਸ਼ਾਹ ਨਾਲ ਆਉਂਦੇ ਹਨ। ਮੈਨੂੰ ਵੀ ਹੁਣੇ ਜਿਹੇ ਹੀ ਜਲੰਧਰ ’ਚ ਵੱਖ-ਵੱਖ ਕਲੱਬਾਂ ਵੱਲੋਂ ਆਯੋਜਿਤ ਰਾਮਲੀਲਾਵਾਂ ਨੂੰ ਦੇਖਣ ਦਾ ਮੌਕਾ ਮਿਲਿਆ। 

ਇਨ੍ਹਾਂ ’ਚੋਂ ਇਕ ਕਲੱਬ ਦੇ ਕਲਾਕਾਰਾਂ ਵੱਲੋਂ ਮੰਚਿਤ ਰਾਮਲੀਲਾ ’ਚ ਰਾਜਾ ਦਸ਼ਰਥ ਵੱਲੋਂ ਅਣਜਾਣੇ ’ਚ ਸ਼ਰਵਣ ਕੁਮਾਰ ਦੇ ਵਧ ਦਾ ਭਾਵਪੂਰਨ ਦ੍ਰਿਸ਼ ਅਤੇ ਉਸ ਦੇ ਮਾਤਾ-ਪਿਤਾ ਦਾ ਵਿਰਲਾਪ, ਜੋ ਕਹਿ ਰਹੇ ਸਨ ਕਿ ਹੁਣ ਉਨ੍ਹਾਂ ਨੂੰ ਪਾਣੀ ਕੌਣ ਪਿਆਵੇਗਾ ਅਤੇ ਪੁੱਤਰ ਸ਼ੋਕ ’ਚ ਦਰਦ ਭਰੀ ਪੁਕਾਰ ਕਰਦੇ ਹੋਏ ਪ੍ਰਾਣ ਤਿਆਗਦੇ ਦੇਖ ਕੇ ਮਨ ਪ੍ਰੇਸ਼ਾਨ ਹੋ ਉੱਠਿਆ। ਬਦਲਦੇ ਸਮੇਂ ਦੇ ਨਾਲ-ਨਾਲ ਰਾਮਲੀਲਾਵਾਂ ਦੀ ਪੇਸ਼ਕਾਰੀ ’ਚ ਵੀ ਵਾਧਾ ਹੋ ਰਿਹਾ ਹੈ ਅਤੇ ਇਨ੍ਹਾਂ ’ਚ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਇਹ ਪਹਿਲਾਂ ਤੋਂ ਵੱਧ ਦਿਲਖਿੱਚਵੀਆਂ ਅਤੇ ਤਕਨੀਕੀ ਪੱਖੋਂ ਉੱਨਤ ਹੋ ਗਈਆਂ ਹਨ। 

ਦੇਸ਼ ਦੇ ਮਾਣ ਭਰੇ ਪਿਛੋਕੜ ਦੀ ਜਾਣਕਾਰੀ ਦੇਣ ਦੇ ਨਾਲ ਹੀ ਰਾਮਲੀਲਾਵਾਂ ਵੱਡੀ ਗਿਣਤੀ ’ਚ ਇਨ੍ਹਾਂ ਨਾਲ ਜੁੜੇ ਵੱਖ-ਵੱਖ ਕਾਰੋਬਾਰਾਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣ ਗਈਆਂ ਹਨ। ਇੱਥੋਂ ਤੱਕ ਕਿ ਰਾਮਲੀਲਾ ਦੇ ਆਯੋਜਨ ਵਾਲੀਆਂ ਥਾਵਾਂ ਦੇ ਆਸ-ਪਾਸ ਲੱਗਣ ਵਾਲੀਆਂ ਰੇਹੜੀਆਂ ਆਦਿ ਵਾਲੇ ਵੀ ਵੱਖ-ਵੱਖ ਵਸਤਾਂ ਵੇਚ ਕੇ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰ ਲੈਂਦੇ ਹਨ। ਇਨ੍ਹਾਂ ਰਾਮਲੀਲਾਵਾਂ ਨੇ ਵੱਡੀ ਗਿਣਤੀ ’ਚ ਦੇਸ਼ ਨੂੰ ਕਲਾਕਾਰ, ਲੇਖਕ, ਨਿਰਦੇਸ਼ਕ ਅਤੇ ਤਕਨੀਸ਼ੀਅਨ ਵੀ ਦਿੱਤੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸਮੁੱਚੀ ਦੁਨੀਆ ’ਚ ਰਾਮਲੀਲਾਵਾਂ ਦੇ ਆਯੋਜਕ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦੀਆਂ ਲੀਲਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ ਹੀ ਕਲਾ ਅਤੇ ਸੰਸਕ੍ਰਿਤੀ ਦੀ ਵੀ ਸੇਵਾ ਕਰ ਰਹੇ ਹਨ। 

ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਤੱਕ ਸਾਡੇ ਦੇਸ਼ ’ਚ ਰਾਮਲੀਲਾਵਾਂ ਦਾ ਮੰਚਨ ਹੁੰਦਾ ਰਹੇਗਾ, ਉਦੋਂ ਤੱਕ ਵੰਡਪਾਊ ਸ਼ਕਤੀਆਂ ਸਾਡੇ ਭਾਈਚਾਰੇ ਦੇ ਰਵਾਇਤੀ ਤਾਣੇ-ਬਾਣੇ ਨੂੰ ਤੋੜਨ ’ਚ ਸਫਲ ਨਹੀਂ ਹੋ ਸਕਣਗੀਆਂ। ਭਾਈਚਾਰੇ ਦੇ  ਬੰਧਨ ਮਜ਼ਬੂਤ ਹੁੰਦੇ ਰਹਿਣਗੇ ਅਤੇ ਹਮੇਸ਼ਾ ਹੀ ਝੂਠ ’ਤੇ ਸੱਚ ਦੀ ਅਤੇ ਮੰਦਭਾਵਨਾ ’ਤੇ ਸਦਭਾਵਨਾ ਦੀ ਜਿੱਤ ਹੁੰਦੀ ਰਹੇਗੀ।

-ਵਿਜੇ ਕੁਮਾਰ

  • Communal unity
  • Example
  • Ramlila
  • Ramayana
  • Dussehra
  • ਫਿਰਕੂ ਏਕਤਾ
  • ਮਿਸਾਲ
  • ਰਾਮਲੀਲਾ
  • ਰਾਮਾਇਣ
  • ਦੁਸਹਿਰਾ

ਆਪਣੇ ਦੁਰਲੱਭ ਖੂਨ ਨਾਲ ਬੀਮਾਰ ਮੁਟਿਆਰ ਦੀ ਜਾਨ ਬਚਾ ਕੇ ਨੌਜਵਾਨ ਨੇ ਪੇਸ਼ ਕੀਤੀ ਮਿਸਾਲ

NEXT STORY

Stories You May Like

  • communal tension flared after rap e of a minor in nainital
    73 ਸਾਲਾ ਬਜ਼ੁਰਗ ਦੀ ਨਾਬਾਲਗ ਨਾਲ 'ਗੰਦੀ ਹਰਕਤ'! ਨੈਨੀਤਾਲ 'ਚ ਫਿਰਕੂ ਤਣਾਅ, ਮਸਜਿਦ 'ਤੇ ਪੱਥਰਬਾਜ਼ੀ
  • a young man who became an example for punjabi youth
    ਪੰਜਾਬੀ ਨੌਜਵਾਨਾਂ ਲਈ ਮਿਸਾਲ ਬਣਿਆ ਨੌਜਵਾਨ, ਕੈਨੇਡਾ 'ਚ ਹਾਸਲ ਕਰ ਦਿਖਾਇਆ ਵੱਡਾ ਮੁਕਾਮ
  • is mamata presenting herself as the protector of hindus
    ਕੀ ਮਮਤਾ ਖੁਦ ਨੂੰ ਹਿੰਦੂਆਂ ਦੀ ਰੱਖਿਅਕ ਦੇ ਰੂਪ ’ਚ ਪੇਸ਼ ਕਰ ਰਹੀ ਹੈ
  • 2 women arrested while waiting for a customer to give them drugs
    ਨਸ਼ਾ ਦੇਣ ਲਈ ਗਾਹਕ ਦੀ ਉਡੀਕ ਕਰ ਰਹੀਆਂ 2 ਔਰਤਾਂ ਕਾਬੂ
  • australians chosen unity over division  pm anthony albanese
    ਆਸਟ੍ਰੇਲੀਆਈ ਲੋਕਾਂ ਨੇ ਵੰਡ ਦੀ ਬਜਾਏ ਏਕਤਾ ਨੂੰ ਚੁਣਿਆ: PM ਐਂਥਨੀ ਅਲਬਾਨੀਜ਼
  • minister tarunpreet saund s big statement in vidhan sabha water issue
    ਵਿਧਾਨ ਸਭਾ 'ਚ ਗਰਜੇ ਮੰਤਰੀ ਤਰੁਣਪ੍ਰੀਤ ਸੋਂਦ, ਅੰਕੜੇ ਪੇਸ਼ ਕਰ ਕਿਹਾ-ਪੰਜਾਬ ਲਈ ਇਨ੍ਹਾਂ ਨੇ ਛੱਡਿਆ ਕੀ ਹੈ?
  • gukesh will challenge in superbet classic
    ਗੁਕੇਸ਼ ਸੁਪਰਬੇਟ ਕਲਾਸਿਕ ਵਿੱਚ ਪੇਸ਼ ਕਰੇਗਾ ਚੁਣੌਤੀ
  • bsnl introduces budget friendly plan
    ਬਾਕੀ ਟੈਲੀਕਾਮ ਕੰਪਨੀਆਂ ਦੀ ਨੀਂਦ ਉਡਾਉਣ ਦੀ ਤਿਆਰੀ 'ਚ BSNL! ਪੇਸ਼ ਕੀਤਾ ਨਵਾਂ ਬਜਟ ਫ੍ਰੈਂਡਲੀ ਪਲਾਨ
  • missile found in this area of punjab panicked people and caused panic
    ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀ ਮਿਜ਼ਾਈਲ, ਸਹਿਮੇ ਲੋਕ ਤੇ ਪਈਆਂ ਭਾਜੜਾਂ
  • bus service in punjab remains suspended even after indo pak ceasefire
    ਭਾਰਤ-ਪਾਕਿ ਜੰਗਬੰਦੀ ਮਗਰੋਂ ਵੀ ਪੰਜਾਬ 'ਚ ਬੱਸ ਸੇਵਾ ਬੰਦ! ਯਾਤਰੀਆਂ ਲਈ ਖੜ੍ਹੀ...
  • solid waste management project not completed
    15 ਸਾਲ ਪਹਿਲਾਂ ਜਲੰਧਰ ਆਈ ਸੀ ਜਿੰਦਲ ਕੰਪਨੀ, ਸਾਲਿਡ ਵੇਸਟ ਮੈਨੇਜਮੈਂਟ ਦਾ...
  • jalandhar residents have warned of the rail stop movement
    ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ
  • punjab weather update
    ਪੰਜਾਬ 'ਚ ਮੀਂਹ ਤੇ ਗੜੇਮਾਰੀ ਨਾਲ ਬਦਲਿਆ ਮੌਸਮ! ਅੱਜ ਵੀ 9 ਜ਼ਿਲ੍ਹਿਆਂ ਲਈ Alert...
  • strict orders issued in jalandhar district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, ਜੇਕਰ ਕੀਤੀ ਛੋਟੀ ਜਿਹੀ ਗਲਤੀ...
  • important news for electricity consumers big problem has arisen
    Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
  • india s strong message to pakistan under operation sindoor
    ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦਾ ਪਾਕਿ ਨੂੰ ਸਖ਼ਤ ਸੁਨੇਹਾ, ਜੰਗ ਸਿਰਫ਼ ਸਾਡੀਆਂ...
Trending
Ek Nazar
us uk discuss tensions between india and pakistan

US, UK ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਣਾਅ 'ਤੇ ਕੀਤੀ ਚਰਚਾ

pope leo xiv  journalists

ਪੋਪ ਲੀਓ XIV ਨੇ ਜੇਲ੍ਹ 'ਚ ਬੰਦ ਪੱਤਰਕਾਰਾਂ ਪ੍ਰਤੀ ਜਤਾਈ ਇਕਜੁੱਟਤਾ

jalandhar residents have warned of the rail stop movement

ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ

drones strike after rejects ceasefire offer

ਠੁਕਰਾ 'ਤੀ ਜੰਗਬੰਦੀ ਦੀ ਪੇਸ਼ਕਸ਼, ਦਾਗੇ 100 ਤੋਂ ਵੱਧ ਡਰੋਨ

pak army official statement

ਭਾਰਤ ਨਾਲ ਟਕਰਾਅ 'ਚ ਫੌਜੀ ਜਹਾਜ਼ ਨੂੰ "ਮਾਮੂਲੀ ਨੁਕਸਾਨ"

trump promises cheaper medicines

ਅਮਰੀਕਾ 'ਚ ਸਸਤੀਆਂ ਹੋਣਗੀਆਂ ਦਵਾਈਆਂ, Trump ਨੇ ਕੀਤਾ ਵਾਅਦਾ

strict orders issued in jalandhar district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, ਜੇਕਰ ਕੀਤੀ ਛੋਟੀ ਜਿਹੀ ਗਲਤੀ...

important news for electricity consumers big problem has arisen

Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!

important news for railway passengers

ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਸ਼ੁਰੂ ਹੋਈਆਂ ਸਪੈਸ਼ਲ ਟਰੇਨਾਂ

pierre poilivere running for by election

ਪਿਅਰੇ ਪੋਇਲੀਵਰੇ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ!

government pakistani firing property damage border

ਸਰਕਾਰ ਨੇ ਪਾਕਿਸਤਾਨੀ ਗੋਲੀਬਾਰੀ ਕਾਰਨ ਹੋਏ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਕਰਨ...

big weather forecast for punjab storm and heavy rain will come

ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, ਇਨ੍ਹਾਂ...

bhagwant mann visit nangal dam and big statement

ਪਾਣੀਆਂ 'ਤੇ ਡਾਕੇ ਦੀ ਕੋਸ਼ਿਸ਼ ਵਿਰੁੱਧ BBMB 'ਤੇ ਫਿਰ ਤੱਤੇ ਹੋਏ CM ਮਾਨ, ਦਿੱਤਾ...

bullets fired in jalandhar

ਇਕ ਵਾਰ ਫਿਰ ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਹੋ ਗਈ...

big announcement by cm bhagwant mann regarding blackout in punjab

ਪੰਜਾਬ ਵਿਚ ਬਲੈਕਆਊਟ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਐਲਾਨ (ਵੀਡੀਓ)

pope leo xiv calls for peace in ukraine  greetings mother day

ਪੋਪ ਲੀਓ XIV ਨੇ ਯੂਕ੍ਰੇਨ 'ਚ ਸ਼ਾਂਤੀ ਦੀ ਕੀਤੀ ਅਪੀਲ, ਮਾਂ ਦਿਵਸ ਦੀ ਦਿੱਤੀ ਵਧਾਈ

kabaddi tournament organized at hayes kabaddi club london

ਹੇਜ਼ ਕਬੱਡੀ ਕਲੱਬ ਲੰਡਨ ਵਿਖੇ ਕਬੱਡੀ ਟੂਰਨਾਮੈਂਟ ਦਾ ਆਯੋਜਨ, ਨਾਮੀ ਖਿਡਾਰੀ...

awami league registration cancelled in bangladesh

ਬੰਗਲਾਦੇਸ਼ 'ਚ ਅਵਾਮੀ ਲੀਗ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • a stab in the back for a favor to india
      ਅਸੀਂ 'ਆਪ੍ਰੇਸ਼ਨ ਦੋਸਤ' ਚਲਾਇਆ... ਤੁਰਕੀ ਨੇ ਅਹਿਸਾਨ ਦੇ ਬਦਲੇ ਭਾਰਤ ਦੀ ਪਿੱਠ 'ਚ...
    • punjab government health minister bhagwant mann
      ਭਾਰਤ-ਪਾਕਿ ਵਿਚਾਲੇ ਛਿੜੀ ਜੰਗ ਦੌਰਾਨ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
    • trains from amritsar cancelled
      ਵੱਡੀ ਖ਼ਬਰ: ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟਰੇਨਾਂ ਰੱਦ
    • india pakistan tension
      'ਭਾਰਤ ਵਿਰੁੱਧ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਮੰਨਿਆ ਜਾਵੇਗਾ ਜੰਗ ਦਾ ਐਲਾਨ'
    • don t ignore a persistent fever
      ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ
    • afghanistan on pakistan statement
      'ਨਿਰਾ ਝੂਠ ਐ, ਸਾਡੇ 'ਤੇ ਨਹੀਂ ਹੋਇਆ ਕੋਈ ਹਮਲਾ...', ਹੁਣ ਅਫ਼ਗਾਨਿਸਤਾਨ ਹੱਥੋਂ...
    • javed akhtar got angry when asked about indo pak war
      ਭਾਰਤ-ਪਾਕਿ ਯੁੱਧ 'ਤੇ ਪੁੱਛਿਆ ਸਵਾਲ ਤਾਂ ਭੜਕੇ ਜਾਵੇਦ ਅਖਤਰ
    • mother india lost another son subedar major pawan kumar martyred in rajouri
      ਭਾਰਤ ਮਾਤਾ ਨੇ ਗੁਆਇਆ ਇਕ ਹੋਰ 'ਲਾਲ', ਸ਼ਾਹਪੁਰ ਦੇ ਸੂਬੇਦਾਰ ਮੇਜਰ ਪਵਨ ਕੁਮਾਰ...
    • buses shut down in punjab amid war atmosphere
      ਜੰਗ ਦੇ ਮਾਹੌਲ 'ਚ ਪੰਜਾਬ ਅੰਦਰ ਬੱਸਾਂ ਹੋਈਆਂ ਬੰਦ! ਸਫ਼ਰ ਕਰਨ ਵਾਲੇ ਜ਼ਰੂਰ ਪੜ੍ਹਨ...
    • us warns green card holders
      ਅਮਰੀਕਾ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਦਿੱਤੀ ਚਿਤਾਵਨੀ, ਭਾਰਤੀ ਹੋਣਗੇ ਪ੍ਰਭਾਵਿਤ
    • dera beas organizes langar in satsang ghar in border areas
      ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਹਾਲਾਤ ਦਰਮਿਆਨ ਡੇਰਾ ਬਿਆਸ ਨੇ ਸਤਿਸੰਗ ਘਰਾਂ 'ਚ...
    • ਸੰਪਾਦਕੀ ਦੀਆਂ ਖਬਰਾਂ
    • fazlur rehman goes crazy in a foreign war
      ਬੇਗਾਨੀ ਜੰਗ ’ਚ ‘ਫਜਲੁਰ ਰਹਿਮਾਨ’ ਦੀਵਾਨਾ!
    • pakistani leaders are revealing     their government  s links to terrorism
      ‘ਪਾਕਿਸਤਾਨ ਦੇ ਨੇਤਾ ਹੀ ਖੋਲ੍ਹ ਰਹੇ’ ‘ਆਪਣੀ ਸਰਕਾਰ ਦੇ ਅੱਤਵਾਦ ਸੰਪਰਕਾਂ ਦੀ ਪੋਲ’
    • weapons found in border areas of punjab
      ਪੰਜਾਬ ਦੇ ਸਰਹੱਦੀ ਖੇਤਰਾਂ ’ਚ ਮਿਲ ਰਹੇ ਹਥਿਆਰ, ਚੌਕਸੀ ’ਚ ਹੋਰ ਤੇਜ਼ੀ ਲਿਆਉਣ ਦੀ...
    • women  s participation in drug trafficking is increasing rapidly
      ‘ਨਸ਼ਾ ਸਮੱਗਲਿੰਗ ’ਚ ਤੇਜ਼ੀ ਨਾਲ ਵਧ ਰਹੀ’ ‘ਔਰਤਾਂ ਦੀ ਭਾਗੀਦਾਰੀ’
    • counterfeit currency business   harming the country  s economy
      ‘ਦੇਸ਼ ਦੀ ਅਰਥਵਿਵਸਥਾ ਨੂੰ’ ‘ਹਾਨੀ ਪਹੁੰਚਾ ਰਿਹਾ ਜਾਅਲੀ ਕਰੰਸੀ ਦਾ ਧੰਦਾ’
    •   those who boycott chinese goods     trump wearing chinese t shirts and hats
      ‘ਚੀਨੀ ਸਾਮਾਨ ਦਾ ਬਾਈਕਾਟ ਕਰਨ ਵਾਲੇ’ ‘ਟਰੰਪ ਪਹਿਨ ਰਹੇ ਚੀਨੀ ਟੀ-ਸ਼ਰਟ ਅਤੇ ਟੋਪੀ’
    • punjab government  s correct instructions to officials     always keep your
      ਪੰਜਾਬ ਸਰਕਾਰ ਦਾ ਅਧਿਕਾਰੀਆਂ ਨੂੰ ਸਹੀ ਨਿਰਦੇਸ਼-‘ਆਪਣੇ ਮੋਬਾਈਲ ਹਮੇਸ਼ਾ ਚਾਲੂ ਰੱਖੋ’
    •   such conduct of teachers     what will it teach the children
      ‘ਅਧਿਆਪਕਾਂ ਦਾ ਅਜਿਹਾ ਆਚਰਣ’ ‘ਭਲਾ ਬੱਚਿਆਂ ਨੂੰ ਕੀ ਸਿੱਖਿਆ ਦੇਵੇਗਾ’
    • strict action should be taken in the case of question paper leak neet
      ‘ਨੀਟ (ਯੂ. ਜੀ.)’ ਪ੍ਰੀਖਿਆ ’ਚ ਪ੍ਰਸ਼ਨ-ਪੱਤਰ ਲੀਕ ਮਾਮਲੇ ’ਚ ਸਖਤ ਕਾਰਵਾਈ ਕੀਤੀ...
    • rising sex crimes in india and their causes
      ਭਾਰਤ ’ਚ ਵਧਦੇ ਸੈਕਸ ਅਪਰਾਧ ਅਤੇ ਕਾਰਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +