ਸਮਾਜ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲਸ ਵਿਭਾਗ ਅਤੇ ਹੋਰਨਾਂ ਸੁਰੱਖਿਆ ਬਲਾਂ ਦੀ ਹੈ ਪਰ ਇਨ੍ਹਾਂ 'ਚ ਸ਼ਾਮਲ ਹੋਈਆਂ ਚੰਦ ਕਾਲੀਆਂ ਭੇਡਾਂ ਆਪਣੀਆਂ ਅਣਮਨੁੱਖੀ ਕਰਤੂਤਾਂ ਕਾਰਨ ਸਮੁੱਚੇ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ। ਹਾਲ ਹੀ ਦੀਆਂ ਅਜਿਹੀਆਂ ਚੰਦ ਖਬਰਾਂ ਹੇਠਾਂ ਦਰਜ ਹਨ :
* 24 ਨਵੰਬਰ ਨੂੰ ਮੁੰਬਈ 'ਚ ਮੁਲੁੰਡ ਪੁਲਸ ਚੌਕੀ ਦੇ ਇੰਸਪੈਕਟਰ ਸੰਤੋਸ਼ ਪੁਜਾਰੀ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਉਸ ਦੇ ਫਲੈਟ 'ਤੇ ਛਾਪਾ ਮਾਰ ਕੇ 19 ਲੱਖ ਰੁਪਏ ਜ਼ਬਤ ਕੀਤੇ। ਇਸ ਤੋਂ ਇਲਾਵਾ ਮੁੰਬਈ 'ਚ ਉਸ ਦੇ ਦੋ ਫਲੈਟਾਂ ਦਾ ਵੀ ਪਤਾ ਲੱਗਾ।
* 7 ਅਤੇ 10 ਦਸੰਬਰ ਨੂੰ ਦਿੱਲੀ ਟ੍ਰੈਫਿਕ ਪੁਲਸ ਦੇ 3 ਮੁਲਾਜ਼ਮਾਂ ਹੈੱਡ ਕਾਂਸਟੇਬਲ ਨਰੇਸ਼ ਕੁਮਾਰ, ਕਾਂਸਟੇਬਲ ਕੁਲਦੀਪ ਅਤੇ ਭੂਪ ਸਿੰਘ ਨੂੰ ਚਲਾਨ ਕੱਟੇ ਬਿਨਾਂ ਗੱਡੀਆਂ ਵਾਲਿਆਂ ਤੋਂ ਪੈਸੇ ਵਸੂਲਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ।
* 13 ਦਸੰਬਰ ਨੂੰ ਝਾਰਖੰਡ 'ਚ ਰਾਂਚੀ ਦੀ 'ਲਾਲਪੁਰ ਚੌਕ' ਪੁਲਸ ਚੌਕੀ 'ਚ ਪ੍ਰਸਿੱਧ ਅਰਥਸ਼ਾਸਤਰੀ ਜਯਾਂ ਦਰੇਜ ਜਦੋਂ ਆਪਣੀ ਗੁਆਚੀ ਬਾਈਕ ਦੀ ਰਿਪੋਰਟ ਲਿਖਵਾਉਣ ਗਏ ਤਾਂ ਦੇਖਿਆ ਕਿ ਉਨ੍ਹਾਂ ਦੀ ਬਾਈਕ ਤਾਂ ਉਥੇ ਹੀ ਖੜ੍ਹੀ ਸੀ। ਐੱਸ. ਆਈ. ਬਲਵੀਰ ਸਿੰਘ ਦੀ ਮੌਜੂਦਗੀ 'ਚ ਏ. ਐੱਸ. ਆਈ. ਸੁਰੇਸ਼ ਠਾਕੁਰ ਨੇ ਬਾਈਕ ਦੇਣ ਬਦਲੇ ਉਨ੍ਹਾਂ ਤੋਂ 500 ਰੁਪਏ ਮੰਗੇ। ਜਯਾਂ ਦਰੇਜ ਵਲੋਂ ਜ਼ਿਲੇ ਦੇ ਡੀ. ਸੀ. ਨੂੰ ਸ਼ਿਕਾਇਤ ਕਰਨ 'ਤੇ ਬਲਵੀਰ ਸਿੰਘ ਤੇ ਸੁਰੇਸ਼ ਠਾਕੁਰ ਨੂੰ ਮੁਅੱਤਲ ਕਰ ਦਿੱਤਾ ਗਿਆ।
* 19 ਦਸੰਬਰ ਨੂੰ ਨਵੀ ਮੁੰਬਈ 'ਚ ਹੋਈ 1 ਕਰੋੜ ਰੁਪਏ ਦੀ ਲੁੱਟ ਦੇ ਸਿਲਸਿਲੇ 'ਚ ਪੁਲਸ ਨੇ ਜਿਹੜੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਉਨ੍ਹਾਂ 'ਚ 3 ਪੁਲਸ ਮੁਲਾਜ਼ਮ ਟਰਾਂਬੇ ਪੁਲਸ ਥਾਣੇ ਦੇ ਐੱਸ. ਆਈ. ਪੰਕਜ ਰਘੁਨਾਥ, ਨੀਲੇਸ਼ ਕੁਮਾਰ ਅਤੇ ਸਿਪਾਹੀ ਜਨਾਰਦਨ ਰਾਜੇ ਵੀ ਸ਼ਾਮਲ ਹਨ। ਇਨ੍ਹਾਂ ਤੋਂ 81 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।
* 22 ਦਸੰਬਰ ਨੂੰ ਯੂ. ਪੀ. 'ਚ ਹਾਪੁੜ ਪੁਲਸ ਨੇ ਕਾਂਸਟੇਬਲ ਪ੍ਰਦੀਪ ਕੁਮਾਰ ਨੂੰ ਗ੍ਰਿਫਤਾਰ ਕੀਤਾ। ਲਖਨਊ 'ਚ ਆਪਣੀ ਤਾਇਨਾਤੀ ਦੌਰਾਨ ਉਸ ਨੇ ਅਰਚਨਾ ਰਾਵਤ ਨਾਮੀ ਪੁਲਸ ਕਾਂਸਟੇਬਲ ਨਾਲ ਸੰਬੰਧ ਬਣਾ ਲਏ, ਜੋ ਪ੍ਰਦੀਪ 'ਤੇ ਦਬਾਅ ਪਾ ਰਹੀ ਸੀ ਕਿ ਉਹ ਆਪਣੀ ਪਹਿਲੀ ਪਤਨੀ ਅਤੇ 2 ਬੱਚਿਆਂ ਨੂੰ ਛੱਡ ਕੇ ਉਸ ਨਾਲ ਵਿਆਹ ਕਰਵਾ ਲਵੇ। ਤੰਗ ਆ ਕੇ ਪ੍ਰਦੀਪ ਕੁਮਾਰ ਨੇ ਆਪਣੀ ਬਦਲੀ ਮੁਰਾਦਾਬਾਦ ਕਰਵਾ ਲਈ ਅਤੇ 16 ਦਸੰਬਰ ਨੂੰ ਅਰਚਨਾ ਨੂੰ ਹਾਪੁੜ ਸੱਦ ਕੇ ਉਸ ਦੀ ਹੱਤਿਆ ਕਰ ਦਿੱਤੀ।
* 22 ਦਸੰਬਰ ਨੂੰ ਹੀ ਮੁੰਬਈ 'ਚ ਦੇਵਨਾਰ ਪੁਲਸ ਥਾਣੇ 'ਚ ਤਾਇਨਾਤ ਹੌਲਦਾਰ ਸ਼ਿਵਾਜੀ ਭਾਊ ਸਾਹਿਬ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
* 23 ਦਸੰਬਰ ਨੂੰ ਕੋਚੀ ਪੁਲਸ ਨੇ ਵਾਯਕੋਮ ਦੇ ਪੁਲਸ ਥਾਣੇ 'ਚ ਤਾਇਨਾਤ ਅੰਸਾਰੀ ਟੀ. ਏ. ਨਾਮੀ ਪੁਲਸ ਮੁਲਾਜ਼ਮ ਵਿਰੁੱਧ ਇਕ ਸਹਿ-ਮੁਲਾਜ਼ਮ ਦਾ ਮੋਬਾਇਲ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਇਸ ਤੋਂ ਪਹਿਲਾਂ ਇਸੇ ਮਹੀਨੇ 10 ਤਰੀਕ ਨੂੰ ਉਸ ਵਿਰੁੱਧ ਇਕ ਜੋੜੇ ਤੋਂ 5 ਹਜ਼ਾਰ ਰੁਪਏ ਖੋਹਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪਹਿਲਾਂ ਹੀ ਕੇਸ ਦਰਜ ਹੈ।
* 27 ਦਸੰਬਰ ਦੀ ਸਵੇਰ ਨੂੰ ਸਹਾਰਨਪੁਰ ਤੋਂ ਦਿੱਲੀ ਜਾਣ ਵਾਲੀ ਗੱਡੀ 'ਚ ਸੀਟ ਨੂੰ ਲੈ ਕੇ ਸ਼ਾਮਲੀ ਸਟੇਸ਼ਨ 'ਤੇ ਹੋਏ ਝਗੜੇ 'ਚ ਉਸੇ ਡੱਬੇ ਵਿਚ ਡਿਊਟੀ 'ਤੇ ਤਾਇਨਾਤ ਜੀ. ਆਰ. ਪੀ. ਦੇ ਸਿਪਾਹੀਆਂ ਨੇ ਪਹਿਲਾਂ ਤਾਂ ਇਕ ਯਾਤਰੀ ਸੈਨਿਕ ਨੂੰ ਕੁੱਟਿਆ ਅਤੇ ਫਿਰ ਉਸ ਦੀ ਪਤਨੀ ਤੇ ਸਾਲੀ ਨਾਲ ਮਾੜਾ ਵਰਤਾਓ ਕੀਤਾ ਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ।
* 27 ਦਸੰਬਰ ਨੂੰ ਹੀ ਹਿਮਾਚਲ 'ਚ ਘੁਮਾਰਵੀਂ ਦੇ ਤਹਿਤ ਇਕ ਪੁਲਸ ਮੁਲਾਜ਼ਮ ਕਮਲ ਨੂੰ ਇਕ ਔਰਤ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ, ਜਿਸ ਨੇ 26 ਦਸੰਬਰ ਨੂੰ ਉਸ ਦੇ ਘਰ ਦੇ ਬਾਹਰ ਜ਼ਹਿਰ ਖਾ ਲਿਆ ਸੀ।
* 28 ਦਸੰਬਰ ਨੂੰ ਮੱਧ ਪ੍ਰਦੇਸ਼ 'ਚ ਆਰ. ਟੀ. ਓ. ਦੇ ਹੈੱਡ ਕਾਂਸਟੇਬਲ ਅਰੁਣ ਸਿੰਘ ਦੇ ਇੰਦੌਰ ਤੇ ਰੀਵਾ 'ਚ ਸਥਿਤ ਕਈ ਟਿਕਾਣਿਆਂ 'ਤੇ ਇਕੋ ਸਮੇਂ ਕੀਤੀ ਗਈ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲੱਗਾ।
ਇਨ੍ਹਾਂ 'ਚ ਇੰਦੌਰ ਵਿਚ ਇਕ 3 ਮੰਜ਼ਿਲਾ ਮਕਾਨ, 3 ਕਾਰਾਂ, 2 ਪਲਾਟ, 30 ਏਕੜ ਜ਼ਮੀਨ, 25 ਏਕੜ ਦਾ ਫਾਰਮ ਹਾਊਸ, ਰੀਵਾ 'ਚ 8-8 ਹਜ਼ਾਰ ਵਰਗ ਫੁੱਟ ਦੇ 2 ਪਲਾਟ, 2 ਮਕਾਨ ਅਤੇ ਇੰਦੌਰ ਦੇ ਮਹੂ ਰੋਡ 'ਤੇ ਫਾਰਮ ਹਾਊਸ, ਇੰਦੌਰ 'ਚ ਬੇਟੇ ਦੇ ਨਾਂ 'ਤੇ 2 ਫਲੈਟ, 8 ਬੈਂਕ ਖਾਤੇ ਅਤੇ ਕੁਝ ਲਾਕਰਾਂ ਦੇ ਦਸਤਾਵੇਜ਼ ਸ਼ਾਮਲ ਹਨ।
ਸਮੁੱਚੇ ਪੁਲਸ ਵਿਭਾਗ ਨੂੰ ਸ਼ਰਮਸਾਰ ਕਰਨ ਵਾਲੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪੁਲਸ ਦੀਆਂ ਵਧੀਕੀਆਂ ਕਿਸੇ ਇਕ ਖੇਤਰ ਤਕ ਸੀਮਤ ਨਾ ਰਹਿ ਕੇ ਇਕ ਦੇਸ਼ਵਿਆਪੀ ਰੁਝਾਨ ਬਣ ਚੁੱਕੀਆਂ ਹਨ ਅਤੇ ਕਾਨੂੰਨ ਦੇ ਰਖਵਾਲੇ ਮੰਨੇ ਜਾਣ ਵਾਲੇ ਚੰਦ ਪੁਲਸ ਮੁਲਾਜ਼ਮਾਂ ਦਾ ਅਜਿਹਾ ਆਚਰਣ ਸਮੁੱਚੇ ਪੁਲਸ ਵਿਭਾਗ ਦਾ ਅਕਸ ਧੁੰਦਲਾ ਕਰ ਰਿਹਾ ਹੈ।
ਇਸ ਲਈ ਲੋੜ ਇਸ ਗੱਲ ਦੀ ਹੈ ਕਿ ਫੜੇ ਗਏ ਪੁਲਸ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਅਤੇ ਸਿੱਖਿਆਦਾਇਕ ਸਜ਼ਾ ਦਿੱਤੀ ਜਾਵੇ ਤਾਂ ਕਿ ਦੂਜਿਆਂ ਨੂੰ ਵੀ ਨਸੀਹਤ ਮਿਲੇ ਤੇ ਉਹ ਅਜਿਹੀ ਕੋਈ ਕਰਤੂਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।
ਰੱਖਿਅਕਾਂ ਦੀ ਵਰਦੀ 'ਚ ਲੁਕੇ ਕੁਝ ਭੇੜੀਏ ਧੁੰਦਲਾ ਕਰ ਰਹੇ ਨੇ ਪੁਲਸ ਫੋਰਸਾਂ ਦਾ ਅਕਸ

—ਵਿਜੇ ਕੁਮਾਰ
ਖਾੜੀ ਦੇ ਦੇਸ਼ਾਂ 'ਚ ਭਾਰਤੀ ਕਾਮਿਆਂ ਦਾ ਸ਼ੋਸ਼ਣ
NEXT STORY