ਜਲੰਧਰ- ਲੈਬਰੇਟਾ ਵੀ-ਸਪੈਸ਼ਲ 21ਵੀ ਸਦੀ ਦਾ ਪਹਿਲਾ ਲੰਬਰੇਟਾ ਸਕੂਟਰ ਹੈ ਜੋ ਮਸ਼ਹੂਰ ਲੰਬਰੇਟਾ ਨਾਮ ਦੇ ਤਹਿਤ ਪੇਸ਼ ਕੀਤਾ ਗਿਆ ਹੈ। ਇਸ ਸਕੂਟਰ ਦੀ ਅਨੋਖੀ ਕਲਾਸਿਕ ਡਿਜ਼ਾਇਨ ਪ੍ਰਸਿੱਧ ਆਸਟਰਿਆਈ ਡਿਜ਼ਾਇਨ ਫਰਮ ਕਿਸਕਾ ਦੁਆਰਾ ਬਣਾਈ ਗਈ ਹੈ ਜਿਨ੍ਹਾਂ ਨੇ ਇਟਾਲਿਅਨ ਲੰਬਰੇਟਾ ਗਰੁਪ ਦੇ ਸਹਿਯੋਗ ਨਾਲ ਲੇਟੈਸਟ KTM ਬਾਈਕਸ ਅਤੇ ਰੈਡਿਕਲ ਹੁਸਕਵਾਰਣਾ ਸਵਰਟਪਿਲਨ ਅਤੇ ਵਿਟਪਿਲਨ ਨੂੰ ਡਿਜ਼ਾਇਨ ਕੀਤਾ ਹੈ। ਵੀ-ਸਪੈਸ਼ਲ ਨੂੰ ਪਿਛਲੇ ਮਹੀਨੇ ਲੰਬਰੇਟਾ ਦੀ 70ਵੀਂ ਜਨਮਦਿਨ ਰੈਲੀ ਦੇ ਦੌਰਾਨ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸ 'ਚ ਕਲਾਸਿਕਲ ਡਿਜ਼ਾਇਨ ਅਤੇ ਲੇਟੈਸਟ ਟੈਕਨਾਲੋਜੀ ਦਿੱਤੀ ਹੈ। ਇਸ ਦੇ ਨਾਲ ਹੀ ਇਸ ਨੂੰ ਤਿੰਨ ਇੰਜਣ ਅਤੇ ਕਈ ਕਲਰ ਆਪਸ਼ਨ ਦਿੱਤੇ ਗਏ ਹਨ। ਵੀ-ਸਪੈਸ਼ਲ ਨੂੰ ਤਿੰਨ ਵੇਰਿਅੰਟ V50, V125 ਅਤੇ V200 'ਚ ਪੇਸ਼ ਕੀਤਾ ਗਿਆ ਹੈ।
ਵੀ-ਸਪੈਸ਼ਲ 'ਚ ਮਿਲਣਗੇ ਤਿੰਨ ਇੰਜਣ ਆਪਸ਼ਨ :
ਵੀ-ਸਪੈਸ਼ਲ 'ਚ ਤਿੰਨ ਇੰਜਣ ਆਪਸ਼ਨ ਦਿੱਤੇ ਗਏ ਹਨ। ਵੀ50 'ਚ 49.5cc, ਫੋਰ ਸਟਰੋਕ, ਏਅਰ ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 3.5bhp ਦੀ ਪਾਵਰ ਅਤੇ 45kmph ਦੀ ਅਧਿਕਤਮ ਸਪੀਡ ਜਨਰੇਟ ਕਰਦਾ ਹੈ । ਵੀ125 'ਚ 124.7cc ਦਾ ਇੰਜਣ ਲਗਾ ਹੈ ਇਹ ਇੰਜਣ 10bhp ਦੀ ਪਾਵਰ ਅਤੇ 9.2Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ, VS200 'ਚ 169cc ਦਾ ਇੰਜਣ ਲਗਾ ਹੈ ਜੋ 12bhp ਦੀ ਪਾਵਰ ਅਤੇ 12.5Nm ਦਾ ਟਾਰਕ ਜਨਰੇਟ ਕਰਦਾ ਹੈ। ਵੀ50 'ਚ ਰਿਅਰ ਡਰਮ ਬਰੈਕ ਦਿੱਤੇ ਗਏ ਹਨ। ਉਥੇ ਹੀ 125 ਅਤੇ 120 'ਚ ਦੋਨਾਂ ਸਾਈਡ ਡਿਸਕ ਬ੍ਰੇਕ ਦਿੱਤੇ ਗਏ ਹਨ। ਸਾਰੇ ਵੇਰਿਅੰਟ ਦਾ ਇੰਜਣ ਯੂਰੋ 4 ਮਾਣਕ, ਫਿਊਲ ਇੰਜੈਕਸ਼ਨ ਅਤੇ CVT ਗਿਅਰਬਾਕਸ ਨਾਲ ਲੈਸ ਹੈ।
ਨਵੀਂ ਡੈਟਸਨ ਰੈਡੀ ਗੋ 1000 ਇੰਜਣ ਨਾਲ 26 ਜੁਲਾਈ ਨੂੰ ਹੋਵੇਗੀ ਲਾਂਚ
NEXT STORY