ਆਟੋ ਡੈਸਕ- ਇਟਲੀ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਡੁਕਾਟੀ ਨੇ ਆਪਣੀ ਨਵੀਂ ਬਾਈਕ 2019 ਡੁਕਾਟੀ ਮਲਟੀਸਟਰਾਡਾ 1260 ਐਂਡਿਊਰੋ ਨੂੰ ਦਿਖਾਇਆ ਹੋਇਆ ਕੀਤਾ ਹੈ। ਕੰਪਨੀ ਨੇ ਇਸ ਨਵੀਂ ਬਾਈਕ 'ਚ ਕੁਝ ਐਡੀਸ਼ਨਲ ਆਫ ਰੋਡ ਇਕਿਊਪਮੈਂਟ ਨੂੰ ਸ਼ਾਮਿਲ ਕੀਤਾ ਹੈ ਇਸ ਤੋਂ ਇਲਾਵਾ ਇਸ ਬਾਈਕ ਦੇ ਹੋਰ ਫੀਚਰਸ ਨੂੰ ਪਹਿਲਾਂ ਦੀ ਤਰਾਂ ਹੀ ਰੱਖਿਆ ਹੈ। ਕੰਪਨੀ ਮਿਲਾਨ 'ਚ ਆਯੋਜਿਤ ਹੋਣ ਵਾਲੇ ਐਕਮਾ ਮੋਟਰਸਾਈਕਲ ਸ਼ੋਅ 'ਚ ਇਸ ਬਾਈਕ ਦਾ ਗਲੋਬਲ ਡੈਬਿਯੂ ਕਰੇਗੀ।
ਇੰਜਣ ਪਾਵਰ
ਨਵੀਂ 2019 ਡੁਕਾਟੀ ਮਲਟੀਸਟਰਾਡਾ 1260 ਐਂਡਿਊਰੋ 'ਚ ਕੰਪਨੀ ਨੇ ਉਹੀ ਪੁਰਾਣੇ ਇੰਜਣ ਦੀ ਵਰਤੋਂ ਕੀਤੀ ਹੈ ਜਿਸ ਨੂੰ ਸਟੈਂਡਰਡ ਵੇਰੀਐਂਟ 'ਚ ਸ਼ਾਮਿਲ ਕੀਤਾ ਗਿਆ ਸੀ। ਇਸ ਬਾਈਕ 'ਚ ਕੰਪਨੀ 1262 ਸੀ. ਸੀ ਦੀ ਸਮਰੱਥਾ ਦਾ ਦਮਦਾਰ ਡੀ. ਵੀ. ਟੀ ਵੀ-ਟਵੀਨ ਇੰਜਣ ਦੀ ਵਰਤੋਂ ਕਰ ਰਹੀ ਹੈ। ਜੋ ਕਿ ਬਾਈਕ ਨੂੰ 156 ਬੀ. ਐੱਚ. ਪੀ ਦੀ ਪਾਵਰ ਤੇ 127 ਐੱਨ. ਐੱਮ ਦਾ ਟਾਰਕ ਪ੍ਰਦਾਨ ਕਰੇਗਾ। ਇਸ ਬਾਈਕ ਦੀ ਇਕ ਵੱਡੀ ਖਾਸੀਅਤ ਇਹ ਹੈ ਕਿ ਇਸ ਦਾ ਤਕਰੀਬਨ 85 ਫ਼ੀਸਦੀ ਟਾਰਕ ਲੋਅ ਰੇਸ਼ਿਓ 'ਚ ਵੀ ਉਪਲੱਬਧ ਹੈ ਜੋ ਕਿ ਤਕਰੀਬਨ 3,500 ਆਰ. ਪੀ. ਐੱਮ ਤੱਕ ਹੈ।
ਕੰਪਨੀ ਨੇ ਨਵੀਂ 2019 ਡੁਕਾਟੀ ਮਲਟੀਸਟਰਾਡਾ 1260 ਐਂਡਿਊਰੋ ਦੇ ਭਾਰ ਨੂੰ ਤਕਰੀਬਨ 2 ਕਿੱਲੋਗ੍ਰਾਮ ਤੱਕ ਘੱਟ ਕੀਤਾ ਹੈ। ਪਿੱਛਲਾ ਮਾਡਲ ਇਸ ਤੋਂ ਜ਼ਿਆਦਾ ਵਜ਼ਨਦਾਰ ਸੀ। ਕੰਪਨੀ ਨੇ ਇਸ ਬਾਈਕ 'ਚ 185 ਐੱਮ. ਐੱਮ ਦਾ ਸੈਮੀ ਐਕਟਿਵ ਸਸਪੈਂਸ਼ਨ ਦੀ ਵਰਤੋਂ ਕੀਤੀ ਹੈ। ਇਸ ਬਾਈਕ ਦੇ ਫਰੰਟ 'ਚ ਕੰਪਨੀ ਨੇ 19 ਇੰਚ ਤੇ ਪਿਛਲੇ ਹਿੱਸੇ 'ਚ 17 ਇੰਚ ਦੇ ਪਿਰੈਲੀ ਸਕਾਰਪਿਅਨ ਟਾਇਰਜ਼ ਦੀ ਵਰਤੋਂ ਕੀਤੀ ਹੈ। ਜੋ ਕਿ ਡਰਾਈਵਿੰਗ ਦੇ ਦੌਰਾਨ ਬਿਹਤਰ ਗਰੀਪ ਤੇ ਸੰਤੁਲਨ ਪ੍ਰਦਾਨ ਕਰਦੇ ਹਨ। ਇਸ ਬਾਈਕ 'ਚ ਕੰਪਨੀ ਨੇ 30 ਲਿਟਰ ਦੀ ਕੈਪੀਸਿਟੈਂਸ ਦਾ ਫਿਊਲ ਟੈਂਕ ਦੀ ਵਰਤੋਂ ਕੀਤੀ ਹੈ ਜੋ ਕਿ ਲਾਂਗ ਡਰਾਈਵ ਦੇ ਸ਼ੌਕਿਨਾਂ ਲਈ ਬੇਹੱਦ ਹੀ ਖਾਸ ਹੈ। ਕੰਪਨੀ ਦਾ ਦਾਅਵਾ ਹੈ ਕਿ ਫੁੱਲ ਟੈਂਕ ਹੋਣ ਦੇ ਦੌਰਾਨ ਇਹ ਬਾਈਕ 450 ਕਿਲੋਮੀਟਰ ਤੱਕ ਦਾ ਸਫਰ ਕਰਨ 'ਚ ਸਮਰੱਥਾ ਹੈ। ਮਤਲਬ ਇਹ ਬਾਈਕ ਤੁਹਾਨੂੰ 15 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਪ੍ਰਦਾਨ ਕਰੇਗੀ।
ਫੀਚਰਸ
ਜਿਸ 'ਚ 5 ਇੰਚ ਟੀ. ਐੱਫ. ਟੀ ਇੰਸਟਰੂਮੇਂਟ ਡਿਸਪਲੇਅ, ਡੁਕਾਟੀ ਮਲਟੀਮੀਡੀਆ ਸਿਸਟਮ, ਸਮਾਰਟਫੋਨ ਕੁਨੈੱਕਟੀਵਿਟੀ ਜਿਹੇ ਫੀਚਰਸ ਪ੍ਰਮੁੱਖ ਹੈ। ਇਹ ਬਿਹਤਰ ਤੇ ਅਤਿਆਧੁਨਿਕ ਫੀਚਰਸ ਇਸ ਬਾਈਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ। ਇਸ ਤੋਂ ਇਲਾਵਾ ਇਸ ਬਾਈਕ ਹੈਂਡਲਿੰਗ ਸੀਟਿੰਗ ਪੁਜਿਸ਼ਨ ਤੇ ਦਮਦਾਰ ਇੰਜਣ ਤੁਹਾਨੂੰ ਬਿਹਤਰ ਅਤੇ ਆਰਾਮਹੇਦ ਸਫਰ ਦਾ ਪੂਰਾ ਅਹਿਸਾਸ ਕਰਵਾਉਂਦੇ ਹਨ। 2019 ਡੁਕਾਟੀ ਮਲਟੀਸਟਰਾਡਾ 1260 ਐਂਡਿਊਰੋ ਦੋ ਵੱਖ ਵੱਖ ਰੰਗਾਂ 'ਚ ਉਪਲੱਬਧ ਹੈ ਡੁਕਾਟੀ ਰੈੱਡ ਤੇ ਸੈਂਡ ਸ਼ਾਮਿਲ ਹੈ।
ਵੋਡਾਫੋਨ ਨੇ ਪੇਸ਼ ਕੀਤੇ ਦੋ ਨਵੇਂ ਪ੍ਰੀਪੇਡ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ ਡਾਟਾ
NEXT STORY