ਜਲੰਧਰ- ਬਰੇਕਿੰਗ ਸਿਸਟਮ ਇਕ ਬਹੁਤ ਹੀ ਜਰੂਰੀ ਲਾਈਫ ਸੇਵਿੰਗ ਸੇਫਟੀ ਫੀਚਰ ਹੈ। ਭਾਰਤ ਦੇ ਹੈਵੀ ਟ੍ਰੈਫਿਕ ਨੂੰ ਵੇਖਦੇ ਹੋਏ ਇਹ ਵੱਡੇ ਹੀ ਕੰਮ ਦਾ ਫੀਚਰ ਹੈ। ਇਸ ਸਾਲ ਕਈ ਬਾਈਕਸ ਨੂੰ ਇਸ ਨਾਲ ਲੈਸ ਕੀਤਾ ਗਿਆ ਹੈ। ਤੁਹਾਡੇ ਲਈ 10 ਅਜਿਹੀ ਬਾਈਕਸ ਦੀ ਜਾਣਕਾਰੀ ਲਿਆਏ ਹਾਂ ਜੋ ਏ. ਬੀ. ਐੱਸ ਨਾਲ ਲੈਸ ਹੋਣ ਦੇ ਨਾਲ ਹੀ ਅਫੋਰਡਬਲ ਹਨ।
ਸੁਜ਼ੂਕੀ ਜਿਕਸਰ
ਸੁਜ਼ੂਕੀ ਜਿਕਸਰ ਨੂੰ ਹਾਲ ਹੀ 'ਚ ਸਿੰਗਲ ਚੈਨਲ ਨਾਲ ਏ. ਬੀ. ਐੈੱਸ ਨਾਲ ਲਾਂਚ ਕੀਤਾ ਗਿਆ ਹੈ। ਇਸ ਦੀ ਐਕਸ ਸ਼ੋਰੂਮ ਕੀਮਤ 87,250 ਰੁਪਏ ਹੈ। ਇਹ ਦੇਸ਼ 'ਚ ਹੁਣ ਤੱਕ ਏ. ਬੀ. ਐੈੱਸ ਨਾਲ ਲੈਸ ਸਭ ਸਸਤੀ ਬਾਈਕ ਹੈ। ਹਾਲਾਂਕਿ ਹਾਰਨੈੱਟ ਅਤੇ ਐਨਏਸ ਦੀ ਤਰ੍ਹਾਂ ਇਸ ਵਿੱਚ ਵੀ ਏਬੀਏਸ ਦਿੱਤਾ ਗਿਆ ਹੈ । ਇਸ ਦੀ ਕੀਮਤ 87,250 ਰੁਪਏ ਹੈ।
ਹੌਂਡਾ ਸੀ. ਬੀ. ਹਾਰਨੇਟ 160 ਆਰ
ਹੌਡਾ ਦੀ ਇਸ ਸਪੋਰਟੀ ਕੰਮਿਊਟਰ ਬਾਈਕ ਦੇ ਫਰੰਟ ਵ੍ਹੀਲ 'ਚ ਸਿੰਗਲ ਚੈਨਲ ਏ. ਬੀ. ਐੈੱਸ ਦਿੱਤਾ ਗਿਆ ਹੈ। ਇਹ ਇਕ ਕੰਫਰਟੇਬਲ, ਅਪਰਾਈਟ ਰਾਈਡਿੰਗ ਪੁਜਿਸ਼ਨ ਅਤੇ ਵੱਡੀ ਸੀਟ ਵਾਲੀ ਮੋਟਰਸਾਈਕਲ ਹੈ। ਹੌਂਡਾ ਸੀ. ਬੀ Hornet 15.7hp ਦੀ ਤਾਕਤ ਅਤੇ 14.5Nm ਟਾਰਕ ਜੇਨਰੇਟ ਕਰਦੀ ਹੈ। ਇਸ 'ਚ 162.7ਸੀ. ਸੀ. ਇੰਜਣ ਦਿੱਤਾ ਗਿਆ ਹੈ। ਇਸ ਦੀ ਕੀਮਤ 90,734 ਰੁਪਏ ਹੈ।
ਟੀ. ਵੀ. ਐੈੱਸ ਅਪਾਚੇ ਆਰ. ਟੀ. ਆਰ 180
ਡਿਊਲ ਚੈਨਲ ਏ. ਬੀ. ਐੈੱਸ ਵਾਲੀ ਇਹ ਵੀ ਭਾਰਤ ਦੀ ਸਭ ਤੋ ਘੱਟ ਕੀਮਤ ਵਾਲੀ ਮੋਟਰਸਾਈਕਲ ਹੈ। ਅਪਾਚੇ ਦੇ ਇਸ ਮਾਡਲ 'ਚ 177.4 ਸੀ. ਸੀ ਇੰਜਣ ਦਿੱਤਾ ਗਿਆ ਹੈ ਜੋ ਕਿ 16.62 ਹਾਰਸਪਾਵਰ ਦੀ ਤਾਕਤ ਅਤੇ 15.5 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇਸ ਦੀ ਕੀਮਤ 93,497 ਰੁਪਏ ਹੈ।
ਸੁਜ਼ੂਕੀ ਜਿਕਸਰ ਐੈੱਸ. ਐੈੱਫ
ਜਿਕਸਰ ਬਾਈਕ ਦਾ ਇਹ ਫੁਲ ਫੇਅਰਡ ਵਰਜ਼ਨ ਹੈ। ਇਸ 'ਚ ਵੀ ਜਿਕਸਰ ਦੀ ਹੀ ਤਰ੍ਹਾਂ ਸਿੰਗਲ ਚੈਨਲ ਏ. ਬੀ. ਐੈੱਸ ਯੂਨੀਟ ਹੈ। ਸਪੋਰਟੀ ਸਟਾਈਲ ਤੋਂ ਇਲਾਵਾ ਜਿਕਸਰ ਐੱਸ. ਐੈੱਫ ਦੇਖਣ 'ਚ ਜਿਕਸਰ ਦੀ ਹੀ ਤਰ੍ਹਾਂ ਹੈ। Gixxer SF ਭਾਰਤ 'ਚ ਵਿਕਣ ਵਾਲੀ ਸਭ ਤੋਂ ਅਫੋਰਡੇਬਲ ਫੁਲੀ ਫੇਅਰਡ ਮੋਟਰਸਾਈਕਲ ਹੈ। ਇਸ ਦੀ ਕੀਮਤ 96,386 ਰੁਪਏ ਹੈ।
ਬਜਾਜ ਪਲਸਰ ਐੱਨ. ਐੈੱਸ. 200
ਪਲਸਰ ਐੱਨ. ਐੈੱਸ. 200 ਸਭ ਤੋਂ ਜ਼ਿਆਦਾ ਪਾਵਰਫੁਲ ਬਾਈਕਸ 'ਚੋਂ ਇਕ ਹੈ। ਇਸ 'ਚ 199.5 ਸੀ. ਸੀ. ਲਿਕਵਿਡ ਕੂਲਡ ਇੰਜਣ ਹੈ ਜੋ ਕਿ 23.5 ਹਾਰਸਪਾਵਰ ਦੀ ਤਾਕਤ ਜਨਰੇਟ ਕਰਦਾ ਹੈ। ਇਸ 'ਚ ਸਿੰਗਲ ਚੈਨਲ ਏ. ਬੀ. ਐੱਸ ਦਿੱਤਾ ਗਿਆ ਹੈ। ਆਰ. ਐੱਸ. 200 ਦੀ ਤਰ੍ਹਾਂ ਐੱਨ. ਐੈੱਸ. 200 'ਚ ਵੀ ਏ. ਬੀ. ਐੈੱਸ ਲਈ ਕਾਫ਼ੀ ਕੀਮਤ ਚੁਕਾਉਣੀ ਹੁੰਦੀ ਹੈ। ਇਸ ਦੇ ਲਈ 12,000 ਰੁਪਏ ਦਾ ਪ੍ਰੀਮੀਅਮ ਅਮਾਊਂਟ ਦੇਣੀ ਹੁੰਦੀ ਹੈ। ਬਾਈਕ ਦੀ ਐਕਸ ਸ਼ੋਰੂਮ ਕੀਮਤ 1,11,411 ਰੁਪਏ ਹੈ।
ਬਜਾਜ ਪਲਸਰ ਆਰ. ਐੈੱਸ. 200
ਇਹ ਬਜਾਜ਼ ਦੀ ਪਹਿਲੀ ਫੁੱਲ ਫੇਅਰਡ ਬਾਈਕ ਸੀ ਅਤੇ ਇਹ ਕੰਪਨੀ ਦੀ ਪਹਿਲੀ ਏ. ਬੀ. ਐੱਸ ਬਾਈਕ ਵੀ ਹੈ। ਸਿੰਗਲ ਚੈਨਲ ਯੂਨੀਟ ਨਾਲ ਲੈਸ ਇਸ ਬਾਈਕ ਨੂੰ ਸਪੋਰਟੀ ਬਾਈਕ ਦੀ ਚਾਹਤ ਰੱਖਣ ਵਾਲੇ ਕਾਫੀ ਪਸੰਦ ਕਰਦੇ ਹਨ। ਇਸ ਦੀ ਕੀਮਤ 1,37,491 ਰੁਪਏ ਹੈ।
SC ਨੇ ਸੀਤਾਪੁਰ 'ਚ ਕੁੱਤਿਆਂ ਨੂੰ ਮਾਰਨ ਦੇ ਮਾਮਲੇ 'ਚ ਯੋਗੀ ਤੋਂ ਮੰਗਿਆ ਜਵਾਬ
NEXT STORY