ਜਲੰਧਰ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਟਿਯੋਟਾ ਨੇ ਨਵੀਂ ਕੈਮਰੀ ਸੇਡਾਨ ਕਾਰ ਦੀ ਟੀਜ਼ਰ ਇਮੇਜ ਜਾਰੀ ਕੀਤੀ ਹੈ। ਕੰਪਨੀ ਦੁਆਰਾ ਜਾਰੀ ਕੀਤੀ ਗਈ ਇਸ ਤਸਵੀਰ 'ਤੇ ਗੌਰ ਕਰੀਏ ਤਾਂ ਨਵੀਂ ਕੈਮਰੀ ਦਾ ਡਿਜ਼ਾਇਨ ਕਾਫ਼ੀ ਸ਼ਾਰਪ ਅਤੇ ਆਕਰਸ਼ਕ ਹੈ। ਇਸ ਕਾਰ ਨੂੰ ਕੰਪਨੀ ਦੇ ਟੀ. ਐੱਨ. ਜੀ. ਏ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਸੰਭਾਵਨਾ ਹੈ ਇਸ 'ਚ ਕਈ ਇੰਜਣ ਅਪਸ਼ਨਾਂ ਮਿਲਣਗੀਆਂ ਅਤੇ ਇਸ ਦੀ ਮਾਇਲੇਜ ਪਹਿਲਾਂ ਤੋਂ ਬਿਹਤਰ ਹੋਵੇਗੀ।
ਗੱਲ ਕਰੀਏ ਮੌਜੂਦਾ ਟਿਯੋਟਾ ਕੈਮਰੀ ਕੀਤੀ ਤਾਂ ਇਸ 'ਚ 2.5 ਲਿਟਰ ਦਾ ਪੈਟਰੋਲ ਇੰਜਣਾਂ ਅਤੇ 605 ਵਾਟ ਦੀ ਇਲੈਕਟ੍ਰਿਕ ਮੋਟਰ ਲੱਗੀ ਹੈ। ਪੈਟਰੋਲ ਇੰਜਣ ਦੀ ਪਾਵਰ 181 ਪੀ. ਐੱਸ ਹੈ, ਜਦ ਕਿ ਇਨ੍ਹਾਂ ਦੀ ਸੰਯੁਕਤ ਪਾਵਰ 205 ਪੀ. ਐੱਸ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਦੀ ਸ਼ੁਰੂਆਤੀ ਕੀਮਤ 30.28 ਲੱਖ ਰੂਪਏ (ਐਕਸ-ਸ਼ੋਰੂਮ, ਦਿੱਲੀ) ਹੈ ਅਤੇ ਇਸ ਦਾ ਮੁਕਾਬਲਾ ਹੌਂਡਾ ਦੀ ਅਕਾਰਡ ਨਾਲ ਹੈ।
ਰੇਨੋ ਨੇ ਭਾਰਤ 'ਚ ਲਾਂਚ ਦੀ ਲਾਜੀ ਦੀ ਨਵੀਂ ਰੇਂਜ
NEXT STORY