ਜਲੰਧਰ- BMW ਨੇ ਆਪਣੇ ਚੇਂਨਈ ਪਲਾਂਟ ਤੋਂ ਨਵੀਂ 6 ਸੀਰੀਜ ਗਰੈਨ ਟੂਰਿਜਮੋ ਨੂੰ ਰੋਲ ਆਊਟ ਕਰ ਦਿੱਤਾ ਹੈ ਕੰਪਨੀ ਇਸ ਪਲਾਂਟ ਤੋਂ ਬੇਸਟ ਇਸ ਕਲਾਸ ਪ੍ਰੋਡਕਟਸ ਬਣਾਏਗੀ। ਇਸ ਸਮੇਂ BMW ਦੇ ਪਲਾਂਟ ਤੋਂ 3 ਸੀਰੀਜ਼, 5 ਸੀਰੀਜ਼, 7 ਸੀਰੀਜ਼, X1, X3 ਅਤੇ X5 ਗਾਡੀਆਂ ਬਣਦੀਆਂ ਹਨ।
BMW ਗਰੂਪ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਜੋਚੇਨ ਸਟਾਲਕੰਪ (Jochen Stallkamp ) ਨੇ ਕਿਹਾ ਕਿ BMW ਗਰੂਪ ਪਲਾਂਟ ਚੇਂਨਈ ਨੂੰ ਭਾਰਤ 'ਚ ਪਹਿਲੀ ਵਾਰ BMW 6 ਸੀਰੀਜ ਗਰੈਨ ਟੂਰਿਜਮੋ ਦੇ ਰੋਲ ਆਉਟ 'ਤੇ ਮਾਣ ਹੈ।
ਗੱਲ ਜੇਕਰ BMW 6 ਸੀਰੀਜ ਗਰੈਨ ਟੂਰਿਜਮੋ ਦੀਆਂ ਕਰੀਏ ਤਾਂ ਇਸ ਗੱਡੀ ਨੂੰ BMW ਦੇ ਚੇਂਨਈ ਪਲਾਂਟ 'ਚ ਤਿਆਰ ਕੀਤਾ ਜਾ ਰਿਹਾ ਹੈ। ਨਾਲ ਹੀ ਇਹ ਗੱਡੀ ਵਿਕਰੀ ਲਈ 7 ਫਰਵਰੀ 2018 ਤੋਂ ਹੀ ਵਿਕਰੀ ਲਈ ਉਪਲੱਬਧ ਕਰਵਾ ਦਿੱਤੀ ਗਈ ਹੈ।6 ਸੀਰੀਜ BMW ਦੀ ਸਭ ਤੋਂ ਸਟਾਈਲਿਸ਼ ਗੱਡੀ ਮੰਨੀ ਜਾ ਰਹੀ ਹੈ। ਇਸ 'ਚ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਕਾਫ਼ੀ ਸਾਰੇ ਨਵੇਂ ਫੀਚਰ ਦਿੱਤੇ ਗਏ ਹਨ। ਇਸ 'ਚ ਫੁੱਲ ਸਾਇਜ਼ ਸੀਟਸ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਜੋ ਤੁਹਾਨੂੰ ਅਰਾਮਦਾਇਕ ਦਾ ਅਨੁਭਵ ਹੋ ਸਕੇ। ਉਥੇ ਹੀ ਸੇਫਟੀ ਲਈ ਵੀ ਇਸ 'ਚ ਕਈ ਫੀਚਰਸ ਉਪਲੱਬਧ ਕਰਵਾਏ ਗਏ ਹਨ।
0 ਤੋਂ 100 ਕਿ. ਮੀ ਦੀ ਰਫਤਾਰ ਫੜਨ ਲਈ ਇਸ ਕਾਰ ਨੂੰ ਸਿਰਫ 6.3 ਸੈਕਿੰਡ ਦਾ ਸਮਾਂ ਲਗਦਾ ਹੈ। BMW 6-ਸੀਰੀਜ਼ ਜੀ. ਟੀ 'ਚ 2.0 ਲਿਟਰ ਦਾ ਟਵਿਨ-ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 258 ਪੀ. ਐੱਸ ਦੀ ਪਾਵਰ ਅਤੇ 400 ਐੈੱਨ. ਐੱਮ ਦਾ ਟਾਰਕ ਦਿੰਦਾ ਹੈ। ਇਹ ਇੰਜਣ 8-ਸਪੀਡ ਜੈੱਡ. ਐੱਫ ਆਟੋ ਗਿਅਰਬਾਕਸ ਨਾਲ ਜੁੜਿਆ ਹੈ। ਡੀਜ਼ਲ ਵੇਰੀਐਂਟ ਨੂੰ ਸਾਲ ਦੇ ਅਖੀਰ ਤੱਕ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ BMW ਦੀ ਇਹ ਪਹਿਲੀ ਕਾਰ ਹੈ ਜੋ ਬੀ. ਐੱਸ-6 ਮਾਨਕਾਂ 'ਤੇ ਬਣੀ ਹੈ। ਭਾਰਤ 'ਚ ਬੀ. ਐੱਸ 6 ਉਤਸਰਜਨ ਨਿਯਮ ਅਪ੍ਰੈਲ 2020 ਤੋਂ ਲਾਗੂ ਹੋਵੇਗਾ ਅਤੇ ਇਸ ਦਾ ਮੁਕਾਬਲਾ ਮਰਸਡੀਜ਼-ਬੈਂਜ਼ ਈ-ਕਲਾਸ ਨਾਲ ਹੋਵੇਗਾ।
ਲਾਵਾ ਨੇ ਪੇਸ਼ ਕੀਤਾ ਐਂਡ੍ਰਾਇਡ ਵਨ (Go Edition) Lava Z50 ਸਮਾਰਟਫੋਨ
NEXT STORY