ਪਟਿਆਲਾ (ਕੰਵਲਜੀਤ) : ਸੋਸ਼ਲ ਮੀਡੀਆ 'ਤੇ ਪਟਿਆਲਾ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਬੀ. ਐੱਮ. ਡਬਲਯੂ. ਸਵਾਰ ਇਕ ਨੌਜਵਾਨ ਕਾਰ ਵਿਚੋਂ ਹੀ ਫਾਇਰ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਦੀ ਜਦੋਂ ਜਾਂਚ ਕੀਤੀ ਗਈ ਤਾਂ ਫਾਇਰ ਕਰਨ ਵਾਲਾ ਨੌਜਵਾਨ ਪਟਿਆਲਾ ਦਾ ਹੀ ਕੈਸ਼ਵ ਕੁਮਾਰ ਨਿਕਲਿਆ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 30 ਅਪ੍ਰੈਲ ਨੂੰ ਪੰਜਾਬ ਬੰਦ ਦੀ ਕਾਲ, ਜਾਣੋ ਕੀ ਹੈ ਅਸਲ ਸੱਚਾਈ
ਸੂਤਰਾਂ ਮੁਤਾਬਕ ਇਹ ਮਾਮਲਾ ਪਟਿਆਲਾ ਦੇ ਅਰਬਨ ਅਸਟੇਟ ਥਾਣੇ ਦੇ ਨਜ਼ਦੀਕ ਦਾ ਹੈ, ਜਿੱਥੇ ਬੀ. ਐੱਮ. ਡਬਲਯੂ. ਸਵਾਰ ਨੌਜਵਾਨ ਚੱਲਦੀ ਗੱਡੀ ਵਿਚੋਂ ਹੀ ਇਕ ਤੋਂ ਬਾਅਦ ਇਕ 3 ਹਵਾਈ ਫਾਇਰ ਕਰਦਾ ਹੈ। ਇਸ ਮਾਮਲੇ ਵਿਚ ਪੁਲਸ ਨੇ ਜਾਂਚ ਤੋਂ ਬਾਅਦ ਪਟਿਆਲਾ ਦੇ ਗੁਰੂ ਨਾਨਕ ਨਗਰ ਗਲੀ ਨੰਬਰ 18 ਦੇ ਰਹਿਣ ਵਾਲੇ ਕੈਸ਼ਵ ਕੁਮਾਰ 'ਤੇ ਧਾਰਾ 125 ਬੀ. ਐਨ. ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਗੈਂਗਵਾਰ, ਦਿਨ-ਦਿਹਾੜੇ ਮਾਰ 'ਤਾ ਸੋਨੂੰ ਮੋਟਾ
NEXT STORY