ਜਲੰਧਰ- ਹੌਂਡਾ ਮੋਟਰਸਾਈਕਿਲ ਐਂਡ ਸਕੂਟਰ ਇੰਡੀਆ ਨੇ ਭਾਰਤ 'ਚ ਆਪਣੀ 110cc ਬਾਇਕ ਡ੍ਰੀਮ ਯੁਗਾ ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਪਹਿਲਾਂ ਤੋਂ ਜ਼ਿਆਦਾ ਫਰੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਮਿਊਟਰ ਸੈਗਮੇਂਟ 'ਚ ਹੌਂਡਾ ਨਵੀਂ ਡਰੀਮ ਯੁਗਾ ਦੇ ਰਾਹੀਂ ਆਪਣੀ ਫੜ ਨੂੰ ਅਤੇ ਜ਼ਿਆਦਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ।
ਕੀਮਤ, ਫੀਚਰਸ ਅਤੇ ਇੰਜਣ
ਨਵੀਂ ਡਰੀਮ ਯੁਗਾ 'ਚ ਹੌਂਡਾ ਨੇ ਨਵੇਂ ਗਰਾਫਿਕਸ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਇਸ 'ਚ ਨਵੇਂ ਬਾਡੀ ਕਲਰ ਰਿਅਰ ਵਿਊ ਮਿਰਰਸ ਸ਼ਾਮਿਲ ਕੀਤੇ ਹਨ। ਨਵੀਂ ਡ੍ਰੀਮ ਯੁਗਾ 'ਚ ਨਵਾਂ ਬਲੈਕ ਅਤੇ ਸਨਸੇਟ ਬ੍ਰਾਊਨ ਕਲਰ ਸ਼ਾਮਿਲ ਕੀਤਾ ਹੈ ਇਸ ਤੋਂ ਇਲਾਵਾ ਇਸ 'ਚ 5 ਕਲਰਸ ਦਾ ਵੀ ਆਪਸ਼ਨ ਦਿੱਤੀ ਹੈ। ਡ੍ਰੀਮ ਯੁਗਾ 'ਚ ਨਵੇਂ ਲਓ ਰਸਿਸਸਟੇਂਸ ਵਾਲੇ 85“ ਟਾਇਰਸ, ਮੇਂਟਨੈਂਸ ਫ੍ਰੀ ਬੈਟਰੀ ਅਤੇ ਨਿਸਿਨ ਕੈਲਿਪਰ ਦੇ ਨਾਲ ਆਪਸ਼ਨਲ ਫਰੰਟ ਡਿਸਕ ਬਰੇਕ ਲਗਾਈ ਗਈ ਹੈ। ਇਸ ਦੇ ਨਾਲ ਹੀ ਬਾਈਕ ਦੇ ਫਰੰਟ 'ਚ ਸਟੈਂਡਰਡ ਟੈਲੇਸਕੋਪਿਕ ਫੋਰਕਸ ਅਤੇ ਰਿਅਰ 'ਚ 5-ਸਟੈਪ ਐਡਜਸਟੇਬਲ ਡਿਊਲ ਸਸਪੇਸ਼ਨ ਲਗਾਏ ਹਨ। ਬਾਈਕ ਦਾ ਭਾਰ 109 kg ਅਤੇ ਗਰਾਊਂਡ ਕਲਿਅਰੇਂਸ 1800mm ਹੈ। ਕੰਪਨੀ ਨੇ ਬਾਈਕ ਦਾ ਫਿਊਲ ਟੈਂਕ 8 ਲਿਟਰ ਦਾ ਦਿੱਤਾ ਹੈ।
ਪਾਵਰ ਸਪੈਸੀਫਿਕੇਸ਼ਨ
ਡ੍ਰੀਮ ਯੁਗਾ 'ਚ 110cc ਦਾ ਇੰਜਣ ਲਗਾ ਹੈ ਜੋ 8.31bhp ਦੀ ਪਾਵਰ ਅਤੇ 9.09Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਚ 4 ਸਪੀਡ ਗਿਅਰ ਦਿੱਤੇ ਹਨ। ਡ੍ਰੀਮ ਯੁਗਾ 'ਚ 130mm ਡਰਮ ਬਰੇਕ ਤੋਂ ਇਲਾਵਾ 240mm ਫਰੰਟ ਡਿਸਕ 'ਚ ਵੀ ਉਲਪੱਬਧ ਹੈ। ਦਿੱਲੀ 'ਚ ਨਵੀਂ ਡ੍ਰੀਮ ਯੁਗਾ ਦੀ ਐਕਸ-ਸ਼ੋ ਰੂਮ ਕੀਮਤ 52,741 ਰੁਪਏ ਰੱਖੀ ਗਈ ਹੈ।
Geneva Motor Show 2018: ਸਾਈਜ਼ 'ਚ ਵੱਡੀ ਅਤੇ ਪਾਵਰਫੁੱਲ ਹੈ BMW ਦੀ ਨਵੀਂ X4
NEXT STORY