ਜਲੰਧਰ- ਜਾਪਾਨ ਦੀ ਮਲਟੀਨੈਸ਼ਨਲ ਕੰਪਨੀ ਹੋਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ (ਐੱਚ. ਐੱਮ. ਐੱਮ. ਆਈ) ਦੇ ਨਵੇਂ 125 ਸੀ. ਸੀ. ਦੇ ਸਕੂਟਰ ਹੋਂਡਾ ਗ੍ਰਾਸੀਆ ਨੇ ਲਾਂਚ ਹੋਣ ਦੇ ਢਾਈ ਮਹੀਨੇ ਦੇ ਅੰਦਰ ਹੀ 50,000 ਵਾਹਨਾਂ ਦੀ ਵਿਕਰੀ ਦਾ ਆਂਕੜਾ ਪਾਰ ਕਰ ਲਿਆ ਹੈ।
ਯੂਜ਼ਰਸ ਤੋਂ ਮਿਲੀ ਸ਼ਾਨਦਾਰ ਪ੍ਰਤੀਕਿਰਿਆ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੱਡੀ ਸੰਖਿਆਂ 'ਚ ਭਾਰਤੀ ਨੌਜਵਾਨ ਗ੍ਰਾਸੀਆ ਨੂੰ ਪਸੰਦ ਕਰ ਰਹੇ ਹਨ। ਗ੍ਰਾਸੀਆ ਆਉਣ ਵਾਲੇ ਸਮੇਂ 'ਚ ਤੇਜ਼ੀ ਨਾਲ ਵਿਕਸਿਤ ਹੁੰਦੇ ਸਕੂਟਰ ਬਾਜ਼ਾਰ 'ਚ ਹੋਂਡਾ ਨੂੰ ਮੁੱਖ ਸਥਿਤੀ 'ਤੇ ਸਥਾਪਿਤ ਕਰੇਗੀ।
ਐੱਮ. ਐੱਸ. ਆਈ. ਦੇ ਮੁੱਖ ਸੀਨੀਅਰ ਉਪ-ਪ੍ਰਧਾਨ (ਸੇਲਸ ਐਂਡ ਮਾਰਕੀਟਿੰਗ) ਯਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਹੈ ਕਿ ਗ੍ਰਾਸੀਆ ਦਾ ਮਾਡਰਨ ਸਟਾਈਲ, ਉੱਚ ਗੁਣਵੱਤਾ ਭਰੋਸਾ ਅਤੇ ਉਦਯੋਗ ਜਗਤ 'ਚ ਪਹਿਲੀ ਵਾਰ ਪੇਸ਼ ਕੀਤੇ ਗਏ ਫੀਚਰਸ ਵਰਗੇ ਐੱਲ. ਈ. ਡੀ. ਹੈਡ ਲੈਂਪ, ਪੂਰੀ ਤਰ੍ਹਾਂ ਡਿਜੀਟਲ ਮੀਟਰ ਅਤੇ 3 ਸਟੈਪ ਇਕੋ ਸਪੀਡ ਇੰਡੀਕੇਟਰ ਨਾਲ ਲੈਸ ਹੈ, ਜੋ ਇਸ ਨੂੰ ਬਾਜ਼ਾਰ 'ਚ ਮੌਜੂਦ ਹੋਰ ਸਕੂਟਰਾਂ ਤੋਂ ਅਲੱਗ ਬਣਾਉਂਦੇ ਹਨ।
indian Auto Expo 2018 'ਚ ਇਨ੍ਹਾਂ ਇਲੈਕਟ੍ਰਿਕ ਕਾਰਾਂ 'ਤੇ ਹੋਵੇਗੀ ਨਜ਼ਰ
NEXT STORY