ਜਲੰਧਰ— ਬ੍ਰਿਟਿਸ਼ ਕੰਪਨੀ ਹਮਿੰਗਬਰਡ ਨੇ ਨਵੀਂ ਫੋਲਡਿੰਗ ਈ-ਬਾਈਕ ਲਾਂਚ ਕੀਤੀ ਹੈ। ਇਸ ਬਾਈਕ ਦਾ ਭਾਰ ਸਿਰਫ 10.3 ਕਿਲੋਗ੍ਰਾਮ ਹੈ ਅਤੇ ਇਸ ਵਿਚ 250 W ਦੀ ਮੋਟਰ ਲੱਗੀ ਹੈ। ਇਸ ਦੇ ਨਾਲ ਹੀ ਬਾਈਕ 'ਚ 160 Wh ਲੀਥੀਅਮ ਬੈਟਰੀ ਵੀ ਦਿੱਤੀ ਗਈ ਹੈ। ਬਾਈਕ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਸ ਨੂੰ ਸਿੰਗਲ ਚਾਰਜ 'ਤੇ 30 ਤੋਂ ਜ਼ਿਆਦਾ ਕਿਲੋਮੀਟਰ ਤਕ ਚਲਾਈ ਜਾ ਸਕਦੀ ਹੈ।

ਬਲੂਟੁੱਥ ਕੁਨੈਕਟੀਵਿਟੀ
ਇਹ ਇਲੈਕਟ੍ਰਿਕ ਬਾਈਕ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਵੀ ਆਉਂਦੀ ਹੈ। ਰਾਈਡਰ ਬਿਟਰਾਈਡ ਐਪ ਰਾਹੀਂ ਇਸ ਨੂੰ ਸਮਾਰਟਫੋਨ ਨਾਲ ਕੁਨੈੱਕਟ ਕਰ ਸਕਦੇ ਹਨ। ਇਸ ਤੋਂ ਇਲਾਵਾ ਫੋਨ ਨਾਲ ਆਨਲਾਈਨ ਡਾਇਗਨੋਸਿਸ, ਨੈਵੀਗੇਸ਼ਨ, ਮੋਬਿਲਟੀ ਸਟੇਟਸ ਅਤੇ ਦੂਜੇ ਸੋਸ਼ਲ ਫੰਕਸ਼ੰਸ ਵਰਗੀਆਂ ਸਰਵੀਸਿਜ਼ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਡਾਈਮੈਂਸ਼ਨ
ਹਮਿੰਗਬਰਗ ਦੇ ਰੀਅਰ ਵ੍ਹੀਲ ਦਾ ਡਾਇਮੀਟਰ 180 ਐੱਮ.ਐੱਮ. ਅਤੇ ਥਿੱਕਨੈੱਸ 120 ਐੱਮ.ਐੱਮ. ਹੈ। ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਐਪ ਤੁਹਾਨੂੰ ਰੀਅਰ ਵ੍ਹੀਲ ਨੂੰ ਲਾਕ ਕਰਨ ਦੀ ਵੀ ਮਨਜ਼ੂਰੀ ਦਿੰਦੀ ਹੈ ਤਾਂ ਜੋ ਬਾਈਕ ਚੋਰੀ ਨਾ ਹੋ ਸਕੇ।

ਚਾਰਜਿੰਗ
ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਸਿਰਫ ਢਾਈ ਘੰਟਿਆਂ 'ਚ ਫੁੱਲ ਚਾਰਜ ਹੋ ਜਾਂਦੀ ਹੈ। ਅਜਿਹੇ 'ਚ ਤੁਹਾਨੂੰ ਐਮਰਜੈਂਸੀ 'ਚ ਵਾਧੂ ਬੈਟਰੀ ਪੈਕ ਨਾਲ ਰੱਖਣ ਦੀ ਲੋੜ ਨਹੀਂ ਪਵੇਗੀ। ਇਸ ਵਿਚ ਲੱਗੀ ਮੋਟਰ 'ਚ ਇਕ ਖਾਸ ਸੈਂਸਰ ਦਿੱਤਾ ਗਿਆ ਹੈ ਜੋ ਲੋੜ ਦੇ ਹਿਸਾਬ ਨਾਲ ਪਾਵਰ ਸਪਲਾਈ ਕਰਦਾ ਹੈ। ਮੋਟਰ ਨੂੰ ਸਟਾਰਟ ਕਰਨ ਲਈ ਰਾਈਡਰ ਨੂੰ 8 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜ੍ਹਨੀ ਪਵੇਗੀ।

ਫੋਰਡ ਨੇ ਪੇਸ਼ ਕੀਤੀ ਨਵੀਂ ਫੇਸਲਿਫਟ ਅੰਡੈਵਰ, ਜਾਣੋ ਫੀਚਰਸ
NEXT STORY