ਗੈਜੇਟ ਡੈਸਕ : ਦੇਸ਼ ਦੇ ਆਟੋ ਸੈਕਟਰ 'ਚ ਗੱਡੀਆਂ ਖਰੀਦਣ ਵਾਲੇ ਗਾਹਕਾਂ ਲਈ ਇੱਕ ਅਹਿਮ ਖ਼ਬਰ ਹੈ। JSW MG Motor India ਨੇ 1 ਅਪ੍ਰੈਲ 2026 ਤੋਂ ਆਪਣੇ ਕੁਝ ਮਾਡਲਾਂ ਦੀਆਂ ਕੀਮਤਾਂ 'ਚ 2% ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਮੁਤਾਬਕ ਉਤਪਾਦਨ 'ਚ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਫੈਸਲਾ ਲੈਣਾ ਪਿਆ ਹੈ।
ਪ੍ਰੀਮੀਅਮ ਇਲੈਕਟ੍ਰਿਕ ਗੱਡੀਆਂ 'ਤੇ ਨਹੀਂ ਪਵੇਗਾ ਅਸਰ
ਹਾਲਾਂਕਿ ਕੰਪਨੀ ਨੇ ਆਪਣੇ ਗਾਹਕਾਂ ਨੂੰ ਕੁਝ ਰਾਹਤ ਵੀ ਦਿੱਤੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀਆਂ ਪ੍ਰੀਮੀਅਮ ਇਲੈਕਟ੍ਰਿਕ ਗੱਡੀਆਂ, ਜਿਵੇਂ ਕਿ MG M9 ਅਤੇ MG Cyberster, ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਹ ਦੋਵੇਂ ਮਾਡਲ ਕੰਪਨੀ ਦੇ 'MG Select' ਚੈਨਲ ਰਾਹੀਂ ਵੇਚੇ ਜਾਂਦੇ ਹਨ।
ਕਿਉਂ ਵਧ ਰਹੀਆਂ ਹਨ ਕੀਮਤਾਂ?
ਆਟੋ ਇੰਡਸਟਰੀ ਦੇ ਮਾਹਿਰਾਂ ਅਨੁਸਾਰ ਕਾਪਰ ਅਤੇ ਹੋਰ ਕੀਮਤੀ ਧਾਤਾਂ ਵਰਗੇ ਕੱਚੇ ਮਾਲ ਦੀਆਂ ਕੀਮਤਾਂ 'ਚ ਵਾਧਾ ਅਤੇ ਵਿਸ਼ਵਵਿਆਪੀ ਹਾਲਾਤ ਗੱਡੀਆਂ ਦੀ ਲਾਗਤ ਵਧਣ ਦਾ ਮੁੱਖ ਕਾਰਨ ਹਨ। ਕੰਪਨੀ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀ ਉਤਪਾਦਨ ਲਾਗਤ ਦੇ ਦਬਾਅ ਨੂੰ ਘੱਟ ਕਰਨ ਲਈ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਸੀ।
ਇਗ ਕੰਪਨੀਆਂ ਵੀ ਵਧਾ ਸਕਦੀਆਂ ਹਨ ਦਾਮ
ਸਿਰਫ਼ MG ਮੋਟਰ ਹੀ ਨਹੀਂ, ਸਗੋਂ ਹੋਰ ਪ੍ਰਮੁੱਖ ਕੰਪਨੀਆਂ ਵੀ ਕੀਮਤਾਂ ਵਧਾਉਣ ਦੀ ਤਿਆਰੀ ਵਿੱਚ ਹਨ। Tata Motors ਨੇ ਪਹਿਲਾਂ ਹੀ ਆਪਣੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਸੰਕੇਤ ਦਿੱਤਾ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ Audi India ਅਤੇ Hyundai Motor India ਵਰਗੀਆਂ ਕੰਪਨੀਆਂ ਵੀ ਆਉਣ ਵਾਲੇ ਸਮੇਂ ਵਿੱਚ ਕੀਮਤਾਂ ਵਿੱਚ ਵਾਧਾ ਕਰ ਸਕਦੀਆਂ ਹਨ। ਦੱਸਣਯੋਗ ਹੈ ਕਿ MG ਮੋਟਰ ਦੇ ਪੋਰਟਫੋਲੀਓ ਵਿੱਚ MG Comet EV (ਲਗਭਗ 4.99 ਲੱਖ ਰੁਪਏ) ਸਭ ਤੋਂ ਸਸਤੀ ਅਤੇ MG Gloster (38 ਲੱਖ ਰੁਪਏ ਤੋਂ ਵੱਧ) ਸਭ ਤੋਂ ਮਹਿੰਗੀ ਗੱਡੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਰਕਾਰ ਦਾ ਵੱਡਾ ਐਕਸ਼ਨ: 8 ਲੱਖ ਸਿਮ ਕਾਰਡ ਤੇ 83 ਹਜ਼ਾਰ ਵਟਸਐਪ ਅਕਾਊਂਟ ਕੀਤੇ ਬਲਾਕ
NEXT STORY