ਜਲੰਧਰ- ਜੀ. ਟੀ. ਆਰ ਸੁਪਰਕਾਰ ਨੇ ਭਾਰਤ 'ਚ ਲਾਂਚ ਤੋਂ ਪਹਿਲਾਂ ਹੀ ਇਕ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇਸ ਕਾਰ ਨੇ ਗ੍ਰੇਟਰ ਨੋਇਡਾ ਸਥਿਤ ਬੀ. ਆਈ. ਸੀ. ਬੁੱਧ ਇੰਟਰਨੈਸ਼ਨਲ ਸਰਕੀਟ 'ਤੇ ਸਿਰਫ਼ 2 ਮਿੰਟ ਅਤੇ 09.853 ਸੈਕਿੰਟ 'ਚ ਲੈਪ ਪੂਰੀ ਕਰ ਲਈ। ਇਸ ਦੇ ਨਾਲ ਬੀ. ਆਈ. ਸੀ. 'ਤੇ ਇਹ ਮਰਸਡੀਜ਼ ਦੀ ਹੁਣ ਤੱਕ ਦੀ ਸਭ ਤੋਂ ਤੇਜ਼ ਕਾਰ ਬਣ ਚੁੱਕੀ ਹੈ। ਇਸ ਨੇ ਮਰਸਡੀਜ਼ ਦੀ ਹੀ ਇਕ ਹੋਰ ਕਾਰ ਐੱਸ. ਐੱਲ. ਐੱਸ. ਏ. ਐੱਮ. ਜੀ. ਦੇ ਰਿਕਾਰਡ ਨੂੰ ਤੋੜਿਆ ਹੈ।
ਸਪੀਡ ਟੈਸਟ ਨੂੰ ਐੱਫ. ਐੱਮ. ਐੱਸ. ਸੀ. ਆਈ. ਫੇਡਰੇਸ਼ਨ ਆਫ ਮੋਟਰ ਸਪੋਰਟਸ ਕਲਬਸ ਆਫ ਇੰਡੀਆ ਨੇ ਆਰਗੇਨਾਈਜ਼ ਕੀਤਾ ਸੀ। ਭਾਰਤ 'ਚ ਇਹ ਕਾਰ 21 ਅਗਸਤ ਨੂੰ ਲਾਂਚ ਹੋਣੀ ਹੈ। ਇੰਡੀਅਨ ਗਾਹਕਾਂ ਲਈ ਮਰਸਡੀਜ਼ ਦੀ ਇਹ ਲੇਟੈਸਟ ਸਪੋਰਟਸ ਕਾਰ ਹੈ।
ਗ੍ਰੀਨ ਕਲਰ ਥੀਮ 'ਤੇ ਬੇਸਡ ਇਸ ਕਾਰ ਨੂੰ ਏ. ਐੱਮ. ਜੀ. ਗ੍ਰੀਨ ਹੈਲ ਮੈਂਗੋ ਸ਼ੇਡ ਦਿੱਤੀ ਗਈ ਹੈ। ਇਸ 'ਚ 4.0 ਲਿਟਰ ਵੀ8 ਇੰਜਣ ਲਗਾ ਹੈ, ਜੋ ਕਿ ਵੱਧ ਤੋਂ ਵੱਧ 577 ਬੀ. ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇਹ ਇੰਜਣ 700 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। ਇਸ ਡਾਇਨਾਮਿਕ ਕਾਰ ਦੇ ਇੰਜਣ ਨੂੰ 7 ਸਪੀਡ ਡਿਊਲ ਕਲਚ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਇਸ 'ਚ ਪੁਰਾਣੇ ਮਾਡਲ ਦੇ ਮੁਕਾਬਲੇ ਬਿਹਤਰੀਨ ਮਾਡੀਫਾਇਡ ਸਸਪੇਂਸ਼ਨ, ਏਅਰੋਡਾਇਨਾਮਿਕਸ, ਐਕਟਿਵ ਰਿਅਰ ਐਕਸਲ ਸਟੀਅਰਿੰਗ, ਬੀ. ਸਪੋਕ ਟਾਇਰਸ ਅਤੇ ਇੰਟੈਲੀਜੈਂਟ ਲਾਈਟਵੇਟ ਡਿਜ਼ਾਇਨ ਦਿੱਤਾ ਗਿਆ ਹੈ। ਇਸ ਦਾ ਡਿਜ਼ਾਇਨ ਵੇਖੀਏ ਤਾਂ ਇਸ 'ਚ ਹਲਕੇ ਭਾਰ ਦੇ ਫੋਰਜ਼ਡ ਵ੍ਹੀਲਸ, ਨਵੇਂ ਵ੍ਹੀਲ ਆਰਕ ਲਾਈਨਰਸ, ਵੱਡੇ ਰਿਅਰ ਏਅਰੋਫਾਈਲ, ਡਬਲ ਡਿਫੀਊਜ਼ਰ ਆਦਿ ਚੀਜਾਂ ਇਸ ਦੀ ਲੁੱਕ ਨੂੰ ਅਗਲ ਹੀ ਬਣਾਉਂਦੇ ਹਨ। ਇਸ ਕਾਰ ਦੀ ਕੀਮਤ ਨੂੰ ਲੈ ਕੇ ਫਿਲਹਾਲ ਕੰਪਨੀ ਨੇ ਖੁਲਾਸਾ ਨਹੀਂ ਕੀਤਾ ਹੈ। ਲਾਂਚਿੰਗ ਦੇ ਸਮੇਂ ਕੰਪਨੀ ਇਸ ਦੀ ਕੀਮਤ ਸਾਰਵਜਨਕ ਕਰੇਗੀ।
ਸਿਤੰਬਰ 'ਚ ਵਧ ਸਕਦੀ ਹੈ ਇਨ੍ਹਾਂ ਕਾਰਾਂ ਦੀ ਕੀਮਤ, ਜਾਣੋ ਕਿਹੜੀ-ਕਿਹੜੀ ਕਾਰ ਹੈ ਸ਼ਾਮਲ
NEXT STORY