ਜਲੰਧਰ—ਜੀ.ਐੱਸ.ਟੀ. ਦਾ ਸਭ ਤੋਂ ਵੱਡਾ ਅਸਰ ਆਟੋ ਮੋਬਾਇਲ ਬਾਜ਼ਾਰ 'ਤੇ ਪਿਆ ਹੈ। ਕਿਉਂਕਿ ਜ਼ਿਆਦਾਤਰ ਕੰਪਨੀਆਂ ਨੇ ਸਟਾਕ ਖਾਲੀ ਕਰਨ ਦੇ ਚੱਕਰ 'ਚ ਕੀਮਤਾਂ ਘਟਾ ਦਿੱਤੀਆਂ ਸੀ। ਲਗਜ਼ਰੀ ਕਾਰਾਂ, ਐੱਸ.ਯੂ.ਵੀ., ਕਰਾਸ ਓਵਰ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਕਾਰਾਂ 'ਤੇ ਛੁੱਟ ਮਿਲ ਰਹੀ ਸੀ। ਇਸ ਨੂੰ ਲੈ ਕੇ ਲੋਕਾਂ 'ਚ ਧਾਰਨਾ ਬਣ ਗਈ ਸੀ ਕਿ ਸਰਕਾਰ ਅਮੀਰਾਂ ਲਈ ਜ਼ਿਆਦਾ ਆਸਾਨੀ ਕਰ ਰਹੀ ਹੈ। ਇਸ ਤੋਂ ਬਾਅਦ ਸਰਕਾਰ ਨੇ ਜੀ.ਐੱਸ.ਟੀ. ਤੋਂ ਇਲਾਵਾ 15 ਫੀਸਦੀ ਸੇਸ ਵੀ ਲਗਜ਼ਰੀ ਕਾਰਾਂ 'ਤੇ ਜੋੜਿਆ ਸੀ। ਅਜਿਹੇ 'ਚ ਇਨ੍ਹਾਂ ਕਾਰਾਂ 'ਤੇ ਕੁੱਲ 43 ਫੀਸਦੀ ਟੈਕਸ ਤੈਅ ਹੋ ਗਿਆ।
ਹੁੰਡਾਈ ਕਰੇਟਾ

ਇਸ ਦੀ ਕੀਮਤ 8.92 ਲੱਖ ਰੁਪਏ ਤੋਂ ਸ਼ੁਰੂ ਹੋ ਕੇ 14 ਲੱਖ ਰੁਪਏ ਤਕ ਜਾਂਦੀ ਹੈ। ਇਹ ਵੈਰੀਅੰਟ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ।
ਜੀਪ ਕੰਪਸ

ਅਮਰੀਕਿਨ ਬ੍ਰੈਂਡ ਦੀ ਇਸ ਕਾਰ ਨੂੰ ਗੈਮਚੇਂਜਰ ਮੰਨਿਆ ਜਾ ਰਿਹਾ ਹੈ। ਇਸ ਦੀ ਕੀਮਤ 14.95 ਲੱਖ ਰੁਪਏ ਤੋਂ ਲੈ ਕੇ 20.65 ਲੱਖ ਰੁਪਏ ਤਕ ਜਾਂਦੀ ਹੈ।
ਹੁੰਡਾਈ ਵਰਨਾ

ਇਸ ਦੀ ਕੀਮਤ 7.84 ਰੁਪਏ ਤੋਂ 12.62 ਲੱਖ ਰੁਪਏ ਤਕ ਹੈ। ਸੇਸ 'ਚ ਵਾਧਾ ਹੋਣ 'ਤੇ ਇਸ ਕਾਰ ਦੀ ਵੀ ਕੀਮਤ ਵੱਧਣ ਦੀ ਆਸ ਹੈ।
ਮਹਿੰਦਰਾ ਸਕਾਰਪੀਓ

ਸਿਤੰਬਰ 'ਚ ਟੈਕਸ ਰਿਵਿਜਨ ਤੋਂ ਬਾਅਦ ਇਸ ਦੀ ਕੀਮਤ ਵੱਧ ਸਕਦੀ ਹੈ। ਕੰਪਨੀ ਦੀ ਇਹ ਬੈਸਟ ਸੈਲਿੰਗ ਐੱਸ.ਯੂ.ਵੀ ਕਾਰਾਂ 'ਚੋਂ ਇਕ ਹੈ। ਇਸ ਦੀ ਕੀਮਤ 9.31 ਰੁਪਏ ਤੋਂ 15.34 ਲੱਖ ਰੁਪਏ ਤਕ ਹੈ।
ਟੋਇਟਾ ਇਨੋਵਾ

ਇਹ ਪਹਿਲਾਂ ਤੋਂ ਹੀ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ। ਇਸ ਦੀ ਸ਼ੁਰੂਆਤੀ ਕੀਮਤ 13.31 ਲੱਖ ਰੁਪਏ ਤੋਂ ਸ਼ੁਰੂ ਹੋ ਕੇ 20.78 ਲੱਖ ਰੁਪਏ ਤਕ ਹੈ।
ਮਹਿੰਦਰਾ ਐਕਸ.ਯੂ.ਵੀ. 500

ਮਹਿੰਦਰਾ ਐਕਸ.ਯੂ.ਵੀ. ਦੀ ਮੌਜੂਦਾ ਕੀਮਤ 12.2 ਲੱਖ ਰੁਪਏ ਤੋਂ 18.17 ਲੱਖ ਰੁਪਏ ਤਕ ਜਾਂਦੀ ਹੈ। ਇਸ 'ਚ ਮੈਨੁਅਲ ਅਤੇ ਆਟੋ ਮੈਟਿਕ, ਦੋਵਾਂ ਟ੍ਰਾਂਸਮਿਸ਼ਨ ਸਿਸਟਮ ਨਾਲ ਚੁਣਨ ਦਾ ਵੀ ਆਪਸ਼ਨ ਹੈ।
ਸਨ ਟੀ.ਵੀ. ਦਾ ਮੁਨਾਫਾ 7.9 ਫੀਸਦੀ ਅਤੇ ਆਮਦਨ 3.4 ਫੀਸਦੀ ਵਧੀ
NEXT STORY