ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਰਸੀਡੀਜ਼ ਬੇਂਜ਼ ਏ-ਕਲਾਸ (Mercedes benz A-Class) ਸੇਡਾਨ ਦੇ ਪਰਫਾਰਮੇਂਸ ਵਰਜ਼ਨ ਏ. ਐੱਮ. ਜੀ. ਏ35 (AMG A35) 'ਤੇ ਕੰਮ ਕਰ ਰਹੀਂ ਹੈ। ਇਸ ਦੀ ਟੈਸਟਿੰਗ ਚੱਲ ਰਹੀਂ ਹੈ। ਟੈਸਟਿੰਗ ਦੌਰਾਨ ਏ. ਐੱਮ. ਜੀ. ਵਰਜ਼ਨ ਦਾ ਡਿਜ਼ਾਇਨ ਰੈਗੂਲਰ A-ਕਲਾਸ ਤੋਂ ਵੱਖਰਾ ਹੋਵੇਗਾ। ਕੰਪਨੀ ਨੇ ਕੁਝ ਸਮਾਂ ਪਹਿਲਾਂ ਚੀਨ 'ਚ ਏ-ਕਲਾਸ MWB (ਲਾਂਗ ਵ੍ਹੀਲਬੇਸ) ਵਰਜ਼ਨ ਲਾਂਚ ਕੀਤਾ ਸੀ। ਇਸ ਮਾਡਲ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾਵੇਗਾ।
ਫੀਚਰਸ-
ਏ. ਐੱਮ. ਜੀ. ਏ35 'ਚ ਨਵੇਂ ਸਪੋਰਟੀ ਲੇਆਊਟ ਵਾਲੇ ਬੰਪਰ ਦਿੱਤੇ ਗਏ ਹਨ, ਜੋ ਇਸ ਨੂੰ ਰੈਗੂਲਰ ਮਾਡਲ ਤੋਂ ਵੱਖਰਾ ਬਣਾਉਂਦਾ ਹੈ। ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ਦੇ ਕੈਬਿਨ 'ਚ ਕੰਪਨੀ ਦਾ ਨਵਾਂ MBUX ਇੰਫੋਟੇਨਮੈਂਟ ਸਿਸਟਮ ਅਤੇ AI ਬੇਸ ਸਿਸਟਮ ਦਿੱਤਾ ਜਾ ਸਕਦਾ ਹੈ।
ਡਿਜ਼ਾਇਨ-
ਲੁਕ ਦੀ ਗੱਲ ਕਰੀਏ ਤਾਂ ਇਸ ਦੇ ਰਿਅਰ ਡਿਜ਼ਾਇਨ 'ਚ ਕੁਝ ਬਦਲਾਅ ਕੀਤੇ ਗਏ ਹਨ। ਇਸ ਦਾ ਐਗਜਾਸਟ ਸਿਸਟਮ ਸਰਕੂਲਰ ਸ਼ੇਪ 'ਚ ਆਵੇਗਾ। ਇਸ 'ਚ ਨਵੇਂ ਵ੍ਹੀਲ ਦਿੱਤੇ ਜਾ ਸਕਦੇ ਹਨ। ਇਸ ਕਾਰ ਦਾ ਫਰੰਟ ਐਂਡ LWB ਵਰਜ਼ਨ ਵਰਗਾ ਹੀ ਹੋਵੇਗਾ ਪਰ ਇਸ 'ਚ ਕੁਝ ਛੋਟੇ-ਵੱਡੇ ਬਦਲਾਅ ਕੀਤੇ ਜਾਣਗੇ।
ਇੰਜਣ-
ਇਸ ਕਾਰ 'ਚ 2.0 ਲਿਟਰ, 4 ਸਿੰਲਡਰ ਟਰਬੋਚਾਰਜ਼ਡ ਇੰਜਣ ਦਿੱਤਾ ਜਾਵੇਗਾ, ਜੋ 300 ਬੀ. ਐੱਚ. ਪੀ. ਦੀ ਪਾਵਰ ਜਨਰੇਟ ਕਰੇਗਾ। ਇਸ 'ਚ ਮਾਈਲਡ ਹਾਈਬ੍ਰਿਡ ਸਿਸਟਮ ਵੀ ਲਗਾਇਆ ਜਾ ਸਕਦਾ ਹੈ। ਕੰਪਨੀ ਇਸ ਦਾ ਜ਼ਿਆਦਾ ਪਾਵਰਫੁੱਲ ਵਰਜ਼ਨ ਵੀ ਲਾਂਚ ਕਰ ਸਕਦੀ ਹੈ। ਇਹ ਕਾਰ ਭਾਰਤ 'ਚ ਅਗਲੇ ਸਾਲ ਲਾਂਚ ਕੀਤੀ ਜਾ ਸਕਦੀ ਹੈ। ਭਾਰਤ 'ਚ ਇਸ ਕਾਰ ਨੂੰ ਇੰਪੋਰਟ ਕਰ ਕੇ ਵੇਚਿਆ ਜਾਵੇਗਾ। ਭਾਰਤ 'ਚ ਇਸ ਦੀ ਕੀਮਤ ਕੰਪਨੀ ਦੀ ਸੀ-ਕਲਾਸ ਤੋਂ ਘੱਟ ਹੋਵੇਗੀ। ਬਾਜ਼ਾਰ 'ਚ ਇਸ ਦਾ ਮੁਕਾਬਲਾ ਆਡੀ ਏ3 ਨਾਲ ਹੋਵੇਗਾ।
ਹਵਾਈ ਜਹਾਜ 'ਚ ਸਫਰ ਕਰਦੇ ਸਮੇਂ ਤੁਹਾਨੂੰ ਮਿਲਦੀਆਂ ਹਨ ਇਹ ਸੁਵਿਧਾਵਾਂ
NEXT STORY