ਜਲੰਧਰ- ਮਹਿੰਦਰਾ ਦੀ ਐੱਸ.ਯੂ.ਵੀ. ਥਾਰ ਟਫ ਗੱਡੀਆਂ ਪਸੰਦ ਕਰਨ ਵਾਲੇ ਲੋਕਾਂ 'ਚ ਕਾਫੀ ਮਸ਼ਹੂਰ ਹੈ। ਹਾਲੀਆ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਕੰਪਨੀ ਇਸ ਨੂੰ ਇਕ ਨਵੇਂ ਪਲੇਟਫਾਰਮ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮਹਿੰਦਰਾ ਨੇ ਇਹ ਕਦਮ ਕ੍ਰੈਸ਼ ਟੈਸਟ 'ਚ ਇਸ ਗੱਡੀ ਨੂੰ ਪਾਸ ਕੀਤੇ ਜਾਣ ਦੇ ਮੱਦੇਨਜ਼ਰ ਚੁੱਕਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਵੇਂ ਪਲੇਟਫਾਰਮ 'ਚ ਆਉਣ ਤੋਂ ਬਾਅਦ ਇਹ ਗੱਡੀ ਕ੍ਰੈਸ਼ ਟੈਸਟ 'ਚ ਬਿਹਤਰ ਪ੍ਰਦਰਸ਼ਨ ਕਰੇਗੀ।
ਕਿਹਾ ਜਾ ਰਿਹਾ ਹੈ ਕਿ ਨਵੇਂ ਪਲੇਟਫਾਰਮ 'ਤੇ ਆਧਾਰਿਤ ਥਾਰ ਮੌਜੂਦਾ ਮਾਡਲ ਤੋਂ ਥੋੜ੍ਹੀ ਲੰਬੀ ਹੋਵੇਗੀ। ਮਹਿੰਦਰਾ ਇਸ ਨਵੇਂ ਪਲੇਟਫਾਰਮ 'ਤੇ ਆਪਣੀਆਂ ਕੁਝ ਹੋਰ ਐੱਸ.ਯੂ.ਵੀ. ਵੀ ਬਣਾ ਸਕਦੀ ਹੈ। ਐਡਵੈਂਚਰ ਵ੍ਹੀਕਲ ਦੇ ਤੌਰ 'ਤੇ ਮਸ਼ਹੂਰ ਹੋਈ ਮਹਿੰਦਰਾ ਦੀ ਇਸ ਐੱਸ.ਯੂ.ਵੀ. ਨੂੰ ਕੰਪਨੀ ਹੋਰ ਬਿਹਤਰ ਕਰਨ ਕਰਨ ਜਾ ਰਹੀ ਹੈ ਤਾਂ ਜੋ ਇਹ ਇਕ ਬ੍ਰਾਂਡ ਦੇ ਤੌਰ 'ਤੇ ਹੋਰ ਵਧੀਆ ਢੰਗ ਨਾਲ ਸਥਾਪਿਤ ਹੋ ਸਕੇ। ਕੰਪਨੀ ਇਸ ਦੇ ਇੰਜਣ ਨੂੰ ਹੋਰ ਰਿਫਾਇਨ ਕਰ ਸਕਦੀ ਹੈ, ਨਾਲ ਹੀ ਇਸ ਨੂੰ ਭਾਰਤ ਸਟੇਜ-V9 ਦੇ ਐਮਿਸ਼ਨ ਸਟੈਂਡਰਡ ਦੇ ਲਿਹਾਜ ਨਾਲ ਤਿਆਰ ਕਰ ਸਕਦੀ ਹੈ।
ਮੰਨਿਆ ਜਾ ਰਿਹਾ ਹੈ ਕਿ 6 ਮਹੀਨਿਆਂ ਤੋਂ ਸਾਲ ਭਰ ਦੇ ਅੰਦਰ ਨਵੀਂ ਥਾਰ ਆ ਸਕਦੀ ਹੈ ਕਿਉਂਕਿ ਅਪ੍ਰੈਲ 2020 ਤੋਂ ਭਾਰਤ 'ਚ ਨਵੇਂ ਕ੍ਰੈਸ਼ ਟੈਸਟ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ। ਦੱਸ ਦਈਏ ਕਿ ਮਹਿੰਦਰਾ ਦੀ ਇਹ ਥਾਰ 1960 ਦੇ ਦਹਾਕੇ ਦੀ ਜੀਪ ਸੀ.ਜੇ.50 ਪਲੇਟਫਾਰਮ 'ਤੇ ਆਧਾਰਿਤ ਹੈ। ਮਹਿੰਦਰਾ ਇਕ ਵਾਰ ਪਹਿਲਾਂ ਵੀ ਇਸ ਐੱਸ.ਯੂ.ਵੀ. ਦਾ ਇਕ ਫੇਸਲਿਫਟ ਮਾਡਲ ਲਿਆ ਚੁੱਕੀ ਹੈ ਜਿਸ ਵਿਚ ਇਸ ਦੇ ਇੰਟੀਰੀਅਰ ਅਤੇ ਬਾਹਰੀ ਲੁੱਕ 'ਚ ਕੁਝ ਬਦਲਾਅ ਕੀਤੇ ਗਏ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਵੀਂ ਥਾਰ 'ਚ ਗਾਹਕਾਂ ਨੂੰ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।
ਹੀਰੋ Xtreme 200R ਦੀ ਬੂਕਿੰਗ ਸ਼ੁਰੂ, ਜਲਦ ਹੀ ਹੋਵੇਗੀ ਵਿਕਰੀ ਦੇ ਲਈ ਉਪਲੱਬਧ
NEXT STORY