ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਅਸਰ ਹੁਣ ਘਰੇਲੂ ਫਿਊਲ ਬਜ਼ਾਰ 'ਤੇ ਵੀ ਦਿੱਸਣ ਲੱਗਾ ਹੈ। ਵੀਰਵਾਰ ਸਵੇਰੇ ਦੇਸ਼ 'ਚ ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਗਏ, ਜਿਨ੍ਹਾਂ 'ਚ ਕਈ ਥਾਵਾਂ 'ਚ ਕੀਮਤਾਂ ਘਟੀਆਂ ਹਨ ਤਾਂ ਕੁਝ ਥਾਵਾਂ 'ਤੇ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਮਹਾਨਗਰਾਂ 'ਚ ਅ4ਜ ਵੀ ਕੀਮਤ ਸਥਿਰ ਰਹੀ।
ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਰਾਹਤ ਦੇ ਸੰਕੇਤ
ਪਿਛਲੇ 24 ਘੰਟਿਆਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਗਿਰਾਵਟ ਦੇਖੀ ਗਈ ਹੈ। ਬ੍ਰੈਂਟ ਕਰੂਡ ਦੀ ਕੀਮਤ ਲਗਭਗ 67.92 ਡਾਲਰ ਪ੍ਰਤੀ ਬੈਰਲ ਤੱਕ ਆ ਗਈ ਹੈ, ਜਦੋਂ ਕਿ WTI ਕਰੂਡ ਵੀ 65.21 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਿਆ ਹੈ। ਇਹ ਗਿਰਾਵਟ ਘਰੇਲੂ ਖਪਤਕਾਰਾਂ ਨੂੰ ਰਾਹਤ ਦੇਣ ਦੀ ਸੰਭਾਵਨਾ ਨੂੰ ਵਧਾ ਰਹੀ ਹੈ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਸੋਨੇ-ਚਾਂਦੀ ਨੇ ਮਾਰਿਆ U-Turn ! ਜਾਣੋ ਕੀ ਹੈ ਤਾਜ਼ਾ ਕੀਮਤ
ਦਿੱਲੀ-ਮੁੰਬਈ 'ਚ ਨਹੀਂ ਹੋਈ ਕੋਈ ਤਬਦੀਲੀ
ਦਿੱਲੀ : ਪੈਟਰੋਲ 94.72 ਰੁਪਏ, ਡੀਜ਼ਲ 87.62 ਪ੍ਰਤੀ ਲੀਟਰ
ਮੁੰਬਈ: ਪੈਟਰੋਲ 103.44 ਰੁਪਏ, ਡੀਜ਼ਲ 89.97 ਪ੍ਰਤੀ ਲੀਟਰ
ਚੇਨਈ: ਪੈਟਰੋਲ 100.76 ਰੁਪਏ, ਡੀਜ਼ਲ 92.35 ਰੁਪਏ ਪ੍ਰਤੀ ਲੀਟਰ
ਕੋਲਕਾਤਾ: ਪੈਟਰੋਲ 104.95 ਰੁਪਏ, ਡੀਜ਼ਲ 91.76 ਰੁਪਏ ਲੀਟਰ
ਇਹ ਵੀ ਪੜ੍ਹੋ : ਰੇਲਵੇ ਟਰੈਕ 'ਤੇ ਦੌੜੀ ਕਾਰ! ਔਰਤ ਦੀ ਹਰਕਤ ਨੇ ਸਭ ਨੂੰ ਕਰ'ਤਾ ਹੈਰਾਨ
ਯੂਪੀ-ਬਿਹਾਰ 'ਚ ਦਿੱਸੀ ਤਬਦੀਲੀ
ਨੋਇਡਾ (ਗੌਤਮਬੁੱਧ ਨਗਰ) : ਪੈਟਰੋਲ 8 ਪੈਸੇ ਮਹਿੰਗਾ ਹੋ ਕੇ 94.85 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵੀ 9 ਪੈਸੇ ਚੜ੍ਹਿਆ ਅਤੇ 87.98 ਰੁਪਏ ਲੀਟਰ ਪਹੁੰਚ ਗਿਆ।
ਗਾਜ਼ੀਆਬਾਦ 'ਚ ਪੈਟਰੋਲ 95 ਪੈਸੇ ਡਿੱਗ ਕੇ 94.44 ਰੁਪਏ ਲੀਟਰ ਪਹੁੰਚ ਗਿਆ, ਜਦੋਂ ਕਿ ਡੀਜ਼ਲ 1.09 ਪੈਸੇ ਹੇਠਾਂ ਆ ਕੇ 87.51 ਰੁਪਏ ਲੀਟਰ ਵਿਕ ਰਿਹਾ ਹੈ।
ਬਿਹਾਰ ਦੀ ਰਾਜਧਾਨੀ ਪਟਨਾ 'ਚ ਪੈਟਰੋਲ 18 ਪੈਸੇ ਗਿਰਾਵਟ ਨਾਲ 105.23 ਰੁਪਏ ਲੀਟਰ ਹੋ ਗਿਆ ਤਾਂ ਡੀਜ਼ਲ 17 ਪੈਸੇ ਡਿੱਗ ਕੇ 91.49 ਰੁਪਏ ਲੀਟਰ ਵਿਕ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਦੋਪਹੀਆ ਵਾਹਨਾਂ ਨੂੰ ਵੀ ਦੇਣਾ ਪਵੇਗਾ ਟੋਲ ਟੈਕਸ, ਸਰਕਾਰ ਵੱਲੋਂ 15 ਜੁਲਾਈ ਤੋਂ ਨਵਾਂ ਨਿਯਮ ਲਾਗੂ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਇਹ ਦਰਾਂ ਕੇਂਦਰ ਸਰਕਾਰ ਦੁਆਰਾ ਨਿਰਧਾਰਤ ਟੈਕਸ, ਡੀਲਰ ਮਾਰਜਿਨ, ਵੈਟ ਅਤੇ ਹੋਰ ਖਰਚਿਆਂ ਨੂੰ ਜੋੜ ਕੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ 2 ਗੁਣਾ ਤੱਕ ਪਹੁੰਚ ਜਾਂਦੀਆਂ ਹਨ।
ਇੰਝ ਚੈੱਕ ਕਰੋ ਆਪਣੇ ਸ਼ਹਿਰਾਂ ਦੇ ਰੇਟ
ਗਾਹਕ ਆਪਣੇ ਸ਼ਹਿਰ 'ਚ ਤਾਜ਼ਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਜਾਂ ਐੱਚਪੀਸੀਐੱਲ ਦੀ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਆਸਾਨੀ ਨਾ ਜਾਣ ਸਕਦੇ ਹਨ। ਇਸ ਤੋਂ ਇਲਾਵਾ ਐੱਸਐੱਮਐੱਸ ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੱਚਦੇ ਝੂਮਦੇ ਬਾਰਾਤੀਆਂ 'ਤੇ ਚੜ੍ਹ ਗਈ ਤੇਜ਼ ਰਫਤਾਰ ਕਾਰ, ਲਾੜੀ ਵੀ ਹੋਈ ਸ਼ਿਕਾਰ, ਹੋਸ਼ ਉੱਡਾ ਦੇਵੇਗੀ ਵੀਡੀਓ
NEXT STORY