ਜਲੰਧਰ-ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਆਪਣੀ ਟਿਆਗੋ ਹੈਚਬੈਕ ਕਾਰ ਦਾ ਕਰਾਸਓਵਰ ਵਰਜ਼ਨ ਜਲਦ ਹੀ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਵਾਲੀ ਹੈ। ਇਸ ਨਵੀਂ ਟਾਟਾ ਟਿਆਗੋ ਐਕਟਿੱਵ ਨੂੰ ਕੰਪਨੀ ਨੇ ਮੁੰਬਈ 'ਚ ਆਯੋਜਿਤ ਇਕ ਈਵੈਂਟ ਦੇ ਦੌਰਾਨ ਸ਼ੋਕੇਸ ਕੀਤਾ ਹੈ। ਇਸ ਕਾਰ ਦੇ ਰਿਅਰ ਜਾਂ ਫ੍ਰੰਟ ਬੰਪਰ 'ਤੇ ਬਲੈਕ ਕਲੈਂਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਬਲੈਕ ਸ਼ੇਡਡ ਰੂਫ ਅਤੇ ਗਨਮੇਟਲ ਅਲਾਏ ਵ੍ਹੀਲਸ ਵੀ ਮੌਜੂਦ ਹਨ।
ਕਾਰ ਦੇ ਕਾਂਸੈਪਟ ਵਰਜ਼ਨ ਨੂੰ ਦਿਖਾਉਂਦੇ ਹੋਏ ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਪੈਟਰੋਲ ਅਤੇ ਡੀਜ਼ਲ ਵੇਰੀਅੰਟਸ 'ਚ ਉਪਲੱਬਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2016 'ਚ ਮੌਜੂਦਾ ਮਾਡਲ ਦੇ 50,000 ਯੂਨਿਟਸ ਵੇਚੇ ਗਏ ਸਨ ਜਿਸ ਨੂੰ ਵੇਖਦੇ ਹੋਏ ਕੰਪਨੀ ਨੂੰ ਉਂਮੀਦ ਹੈ ਕਿ ਇਹ ਨਵਾਂ ਵਰਜਨ ਵਿਕਰੀ 'ਚ ਵਾਧਾ ਕਰੇਗਾ।
KTM ਨੇ ਭਾਰਤ 'ਚ ਲਾਂਚ ਕੀਤੇ 2017 ਮਾਡਲਜ਼ RC390 ਅਤੇ RC200
NEXT STORY