ਜਲੰਧਰ- ਦੋ ਪਹਿਆ ਵਾਹਨ ਨਿਰਮਾਤਾ ਕੰਪਨੀ ਟਰਾਇੰਫ ਦੀ ਨਵੀਂ ਬਾਈਕ ਬਾਨੇਵਿਲ ਸਪੀਡਮਾਸਟਰ ਦੇ ਭਾਰਤ 'ਚ ਲਾਂਚ ਹੋਣ ਦੀ ਡੇਟ ਨੂੰ ਖੁਲਾਸਾ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ ਇਹ ਬਾਈਕ ਅਗਲੇ ਸਾਲ ਅਪ੍ਰੈਲ 'ਚ ਆਫਿਸ਼ਲੀ ਲਾਂਚ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ 11 ਲੱਖ (ਐਕਸ-ਸ਼ੋਰੂਮ) ਹੋ ਸਕਦੀ ਹੈ। 
ਸਪੈਸੀਫਿਕੇਸ਼ਨਸ
ਇਸ ਨਵੀਂ ਬਾਈਕ 'ਚ 1200 ਸੀ. ਸੀ. ਦਾ ਪੈਰੇਲਲ ਟਵਿਨ ਇੰਜਣ ਦਿੱਤਾ ਜੋ ਕਿ 6,100 ਆਰ. ਪੀ. ਐੱਮ 'ਤੇ 76 ਬੀ. ਐੈੱਚ. ਪੀ ਦੀ ਪਾਵਰ ਅਤੇ 4,000 ਆਰ. ਪੀ. ਐੈੱਮ 'ਤੇ 106 ਨਿਊਟਨ ਮੀਟਰ ਦਾ ਟਾਰਕ ਜੇਨਰੇਟ ਕਰਦਾ ਹੈ। ਉਥੇ ਹੀ ਬਾਈਕ ਦਾ ਭਾਰ 245.5 ਕਿੱਲੋਗ੍ਰਾਮ ਹੈ ਅਤੇ ਇਹ ਟਰਾਇੰਫ ਦੀ ਬਾਨੇਵਿਲ ਬਾਬਰ ਬਾਈਕ 'ਤੇ ਬੇਸਡ ਹੈ। ਹੁਣ ਵੇਖਣਾ ਹੋਵੇਗਾ ਕਿ ਭਾਰਤੀ ਆਟੋਮਾਰਕੀਟ 'ਚ ਇਸ ਬਾਈਕ ਨੂੰ ਕਿਵੇਂ ਦਾ ਰਿਸਪਾਂਸ ਮਿਲਦਾ ਹੈ।
ਤੁਹਾਡੀ ਅਗਲੀ ਕਾਰ ਹੋ ਸਕਦੀ ਹੈ ਇਲੈਕਟ੍ਰਿਕ ਕਾਰ
NEXT STORY