ਜਲੰਧਰ-ਭਾਰਤੀ ਆਟੋਮੋਬਾਇਲ ਕੰਪਨੀ ਟੀ. ਵੀ. ਐੱਸ. (TVS) ਨੇਪਾਲ 'ਚ ਆਪਣੀ ਪ੍ਰੀਮੀਅਮ ਬਾਈਕ ਅਪਾਚੇ ਆਰ. ਆਰ. 310 (Apache RR310) ਲਾਂਚ ਕਰ ਦਿੱਤੀ ਹੈ। ਇਸਦੀ ਕੀਮਤ ਐੱਨ. ਪੀ. ਆਰ 7,79,900 (ਲਗਭਗ 4.87 ਲੱਖ ਰੁਪਏ) ਸੀ।
ਫੀਚਰਸ-
ਇਸ ਬਾਈਕ 'ਚ ਕੁਝ ਸੈਗਮੈਂਟ ਫਸਟ ਫੀਚਰਸ ਜਿਵੇ ਟੇਕੋਮੀਟਰ, ਰੇਸ ਡਾਇਗਨੋਸਟਿਕਸ ਅਤੇ ਪੋਸਟ ਰਾਈਡ ਐਨਾਲਿਸਿਸ ਦਿੱਤੇ ਗਏ ਹਨ। ਬਾਈਕ 'ਚ ਵਰਟੀਕਲੀ ਸਟੈਕਡ ਸਪੀਡੋਮੀਟਰ ਦਿੱਤਾ ਗਿਆ ਹੈ। ਇਸ ਬਾਈਕ ਨੂੰ 2i-L54 ਪ੍ਰੋਜੈਕਟਰ ਹੈੱਡਲੈਂਪਸ ਦੇ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ ਰਾਤ ਜੇ ਸਮੇਂ ਵੀ ਬਿਹਤਰ ਲਾਈਟਿੰਗ ਦਿੰਦੀ ਹੈ।
ਇਸ ਬਾਈਕ 'ਚ 312 ਸੀ. ਸੀ, ਸਿੰਗਲ ਸਿਲੰਡਰ, ਲਿਕੂਵਿਡ ਕੂਲਡ ਮੋਟਰ ਇੰਜਣ ਦਿੱਤਾ ਗਿਆ ਹੈ, ਜੋ 9700 ਆਰ. ਪੀ. ਐੱਮ. 'ਤੇ 34 ਪੀ. ਐੱਸ. ਦੀ ਪਾਵਰ ਅਤੇ 7700 ਆਰ. ਪੀ. ਐੱਮ. 'ਤੇ 27.3 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 6 ਸਪੀਡ ਟਰਾਂਸਮਿਸ਼ਨ ਨਾਲ ਉਪਲੱਬਧ ਹੈ ਅਤੇ ਇਹ ਚੇਨ ਡਰਾਈਵ ਨਾਲ ਰੀਅਲ 'ਤੇ ਪਾਵਰ ਸਪਲਾਈ ਕਰਦਾ ਹੈ।
ਇਹ ਬਾਈਕ 'ਚ ਫੈਕਟਰੀ ਫੀਟੇਡ ਦੇ ਨਾਲ ਫਰੰਟ ਅਤੇ ਰੀਅਰ 'ਚ ਰੇਸ ਸਪੋਕ ਸਸਪੇਂਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੇਫਟੀ ਲਈ ਏ. ਬੀ. ਐੱਸ. ਫੀਚਰ ਵੀ ਦਿੱਤਾ ਗਿਆ ਹੈ। ਮੌਜੂਦਾ ਸਮੇਂ ਨੇਪਾਲ 'ਚ ਕੰਪਨੀ ਦੇ ਪੋਰਟਫੋਲਿਓ 'ਚ ਅਪਾਚੇ RTR 160 2V, RTR 160 4V RTR 180 ਅਤੇ 200 ਸ਼ਾਮਿਲ ਹਨ। ਇਸ ਦੇ ਨਾਲ ਕਮਿਊਟਰ ਸੈਗਮੈਂਟ 'ਚ ਟੀ. ਵੀ. ਐੱਸ, ਸਟ੍ਰਾਈਕਰ, ਸਟਾਰ ਸਿਟੀ ਪਲੱਸ, ਵਿਕਟਰ, ਵੇਗੋ, ਜੁਪੀਟਰ ਬੇਸ , ZX ਅਤੇ ਕਲਾਸਿਕ, ਡੈਜ, ਜੇਸਚ 110, XL100 ਅਤੇ XL100 ਹੈਵੀ ਡਿਊਟੀ ਸ਼ਾਮਿਲ ਹਨ।
ਟਾਟਾ ਟਿਆਗੋ JTP ਐਡੀਸ਼ਨ ਭਾਰਤ 'ਚ ਅਗਲੇ ਮਹੀਨੇ ਹੋਵੇਗਾ ਲਾਂਚ
NEXT STORY