ਆਟੋ ਡੈਸਕ- ਮਹਿੰਦਰਾ ਨੇ ਆਪਣੀ XUV 3XO ਨੂੰ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਇਸ ਗੱਡੀ ਦੀ ਕੀਮਤ 7.49 ਰੁਪਏ ਤੋਂ ਸ਼ੁਰੂ ਹੋ ਕੇ 15.49 ਲੱਖ ਰੁਪਏ ਤਕ ਜਾਂਦੀ ਹੈ। ਕੰਪਨੀ ਨੇ ਇਸ ਨੂੰ MX1, MX2, MX3, MX2 ਪ੍ਰੋ, MX3 ਪ੍ਰੋ, AX5, AX5L, AX7 ਅਤੇ AX7L ਵੇਰੀਐਂਟ 'ਚ ਪੇਸ਼ ਕੀਤਾ ਹੈ। Mahindra XUV 3XO ਮਾਰੂਤੀ ਬ੍ਰੇਜ਼ਾ, ਟਾਟਾ ਨੈਕਸਨ ਅਤੇ ਹੁੰਡਈ ਵੈਨਿਊ ਨੂੰ ਟੱਕਰ ਦੇਵੇਗੀ।
ਡਿਜ਼ਾਈਨ
Mahindra XUV 3XO ਦੇ ਫਰੰਟ 'ਚ ਸਪਲਿੱਟ ਐੱਲ.ਈ.ਡੀ. ਹੈੱਡਲੈਂਪ ਦੇ ਨਾਲ ਸੀ-ਆਕਾਰ ਦੇ ਐੱਲ.ਈ.ਡੀ. ਡੀ.ਆਰ.ਐੱਲ. ਅਤੇ ਬਲੈਕ-ਆਊਟ ਗਰਿੱਲ ਦਿੱਤੀ ਗਈ ਹੈ। ਨਾਲ ਹੀ ਇਸ ਵਿਵ ਇਕ ਅਪਡੇਟਿਡ ਬੰਪਰ ਵੀ ਦਿੱਤਾ ਗਿਆ ਹੈ। ਰੀਅਰ ਸਾਈਡ 'ਚ ਕੁਨੈਕਟਿਡ ਐੱਲ.ਈ.ਡੀ. ਟੈਲ ਲਾਈਟਸ ਅਤੇ ਇਕ ਨਵਾਂ ਟੇਲਗੇਟ ਦਿੱਤਾ ਹੈ। ਇਸ ਦੇ ਨਾਲ ਹੀ ਟੇਲਗੇਟ 'ਤੇ ਨਵਾਂ 'XUV 3XO' ਦਾ ਲੋਗੋ, ਰੂਫ ਰੇਲਸ, ਵਾਸ਼ਰ ਦੇ ਨਾਲ ਰੀਅਰ ਵਾਈਪਰ, ਰੀਅਰ ਡਿਫੌਗਰ ਅਤੇ ਰਿਫਲੈਕਟਰ ਦੇ ਨਾਲ ਇਕ ਵੱਡਾ ਬੰਪਰ ਮਿਲਦਾ ਹੈ।
ਫੀਚਰਜ਼
ਇਸ ਗੱਡੀ 'ਚ 10.25-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਇਕ ਆਲ-ਡਿਜੀਟਲ ਇੰਸਟਰੂਮੈਂਟ ਪੈਨਲ, ਨਵਾਂ ਸਟੀਅਰਿੰਗ ਵ੍ਹੀਲ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਵਾਇਰਲੈੱਸ ਚਾਰਜਰ, ਐਂਬੀਅੰਟ ਲਾਈਟਿੰਗ, 360-ਡਿਗਰੀ ਸਰਾਊਂਡ ਕੈਮਰਾ, ਲੈਦਰੇਟ ਸੀਟਾਂ, ਅਪਡੇਟਿਡ ਸੈਂਸਰ ਕੰਸਲੋ, ਰੀਅਰ ਏਸੀ ਵੈਂਟ, ਪੈਨੋਰਮਿਕ ਸਨਰੂਫ, ਲੈਵਲ 2 ADAS, Harman Kardon ਸਾਊਂਡ ਸਿਸਟਮ ਅਤੇ ਡਿਊਲ ਜ਼ੋਨ ਕਲਾਈਮੇਟ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਖਾਸਤੌਰ 'ਤੇ XUV 3XO 'ਚ ADRENOX Connect ਦੀ ਸਹੂਲਤ ਦਿੱਤੀ ਗਈ ਹੈ, ਜੋ 80 ਤੋਂ ਵੀ ਵੱਧ ਫੀਚਰਜ਼ ਆਫਰ ਕਰਦਾ ਹੈ। ਇਸ ਵਿਚ ਟ੍ਰਿਪ ਸਮਰੀ, ਰਿਮੋਟ ਵ੍ਹੀਕਲ ਕੰਟਰੋਲ, ਅਲੈਕਸਾ ਬਿਲਟ-ਇਨ ਵ੍ਹੀਕਲ ਸਟੇਟਸ ਮਾਨੀਟਰਿੰਗ ਅਤੇ ਇਨ-ਹੋਮ ਅਲੈਕਸਾ ਵਰਗੇ ਫੀਚਰਜ਼ ਮਿਲਦੇ ਹਨ।
ਪਾਵਰਟ੍ਰੇਨ
Mahindra XUV 3XO 'ਚ mStallion G12 TGDi ਟਰਬੋਚਾਰਜ MPFI ਇੰਜਣ ਮਿਲਦਾ ਹੈ, ਜੋ 130ps ਦੀ ਪਾਵਰ ਅਤੇ 230nm ਦਾ ਟਾਰਕ ਜਨਰੇਟ ਕਰਦਾ ਹੈ। ਦੂਜਾ ਇੰਜਣ D15 VGT ਇੰਜਣ ਹੈ ਜੋ 117 ਪੀ.ਐੱਸ. ਦੀ ਪਾਵਰ ਅਤੇ 300 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਦੇ ਤੌਰ 'ਤੇ 6 ਸਪੀਡ AISiN ਆਟੋਮੈਟਿਕ ਅਤੇ 6 ਸਪੀਡ ਪਲੱਸ ਆਪਸ਼ਨ ਮਿਲਦਾ ਹੈ। ਇਹ ਗੱਡੀ 1.5 L Turbo ਡੀਜ਼ਲ ਆਪਸ਼ਨ 'ਚ ਆਉਂਦੀ ਹੈ।
ਇਨ੍ਹਾਂ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਸਰਕਾਰ ਨੇ ਜਾਰੀ ਕੀਤਾ ਸੇਫਟੀ ਅਲਰਟ
NEXT STORY