ਜਲੰਧਰ- ਫੋਰਡ ਨੇ ਹਾਲ ਹੀ 'ਚ ਭਾਰਤ 'ਚ ਲਾਂਚ ਹੋਈ ਆਪਣੀ ਨਵੀਂ ਕਾਰ ਫ੍ਰੀਸਟਾਈਲ ਦੀ ਕੀਮਤ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਹੈ। ਕਈ ਫੀਚਰਸ ਨਾਲ ਲੈਸ 5.09 ਲੱਖ ਰੁਪਏ ਵਾਲੀ ਇਹ ਕਾਰ ਨਾ ਸਿਰਫ ਕਿਫਾਇਦੀ ਹੈ ਸਗੋਂ ਇਸ ਨੇ ਆਪਣੇ ਮੁਕਾਬਲੇਬਾਜ਼ਾਂ ਨੂੰ ਵੱਡੇ ਫਰਕ ਨਾਲ ਪਿੱਛੇ ਛੱਡਿਆ ਹੈ। ਇਹ ਹੀ ਨਹੀਂ 2018 ਫੋਰਡ ਇਕੋਸਪੋਰਟ ਵੀ ਫੀਚਰ ਅਪਡੇਟ ਅਤੇ ਨਵੇਂ ਡ੍ਰੈਗਨ ਪੈਟਰੋਲ ਇੰਜਣ ਕਾਰਨ ਵੀ ਉਸੇ ਕੀਮਤ 'ਚ ਲਾਂਚ ਹੋਈ ਸੀ ਜਿੰਨੀ 'ਚ ਇਹ ਪਹਿਲਾ ਵਿਕ ਰਹੀ ਸੀ। ਅਜਿਹਾ ਲੱਗਦਾ ਹੈ ਕਿ ਫੋਰਡ ਦੇਸ਼ 'ਚ ਇਹੀ ਅਗਰੈਸਿਵ ਗਤੀ ਆਪਣੀਆਂ ਆਉਣ ਵਾਲੀਆਂ ਕਾਰਾਂ ਦੇ ਨਾਲ ਵੀ ਬਰਕਰਾਰ ਰੱਖੇਗੀ। ਇਥੇ ਅਸੀਂ ਤੁਹਾਨੂੰ 2018-19 'ਚ ਫੋਰਡ ਦੀਆਂ ਲਾਂਚ ਹੋਣ ਵਾਲੀਆਂ ਅਜਿਹੀਆਂ ਹੀ 3 ਕਾਰਾਂ ਬਾਰੇ ਦੱਸ ਰਹੇ ਹਾਂ..
ਫੋਰਡ ਇਕੋਸਪੋਰਟ ਐੱਸ (ਜੂਨ 2018 'ਚ ਲਾਂਚ ਹੋਣ ਦੀ ਉਮੀਦ)
ਫੋਰਡ ਇਕੋਸਪੋਰਟ ਐੱਸ ਟਾਪ ਆਫ ਦਿ ਲਾਈਨ ਵੇਰੀਐਂਟ 'ਚ ਸ਼ਾਮਲ ਹੈ। ਇਹ ਸਨਰੂਫ, ਸਮੋਕਡ ਹੈੱਡਲਾਈਟਸ, ਬਲੈਕ ਗ੍ਰਿੱਲ ਅਤੇ ਨਵੇਂ ਅਲੌਏ ਵ੍ਹੀਲਸ ਦੇ ਡਿਜ਼ਾਇਨ ਨਾਲ ਲੈਸ ਹੋਵੇਗੀ। ਖਾਸ ਗੱਲ ਇਹ ਹੈ ਕਿ ਫੋਰਡ ਇੰਡੀਆ 1.5-ਲੀਟਰ 3 ਸਿਲੈਂਡਰ ਡ੍ਰੈਗਨ ਪੈਟਰੋਲ ਇੰਜਣ 'ਤੇ 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਪੇਸ਼ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਕੋਸਪੋਰਟ ਐੱਸ ਵੀ ਸਟਿੱਫਰ ਸਸਪੈਂਸ਼ਨ ਸੈੱਟਅਪ ਨਾਲ ਆਏਗੀ ਤਾਂ ਜੋ ਸਪੋਰਟੀ ਰਾਈਡ ਦੀ ਕੁਆਲਿਟੀ ਬਣੀ ਰਹੇ।
ਫੋਰਡ ਅੰਡੈਵਰ ਫੇਸਲਿਫਟ (2019 ਦੀ ਸ਼ੁਰੂਆਤ 'ਚ ਲਾਂਚ ਹੋਣ ਦੀ ਉਮੀਦ)
ਫੋਰਡ ਐੱਸ.ਯੂ.ਵੀ. ਅੰਡੈਵਰ 2019 'ਚ ਲਾਂਚ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਗ੍ਰਿੱਲ ਡਿਜ਼ਾਇਨ 'ਚ ਬਦਲਾਅ ਹੋ ਸਕਦਾ ਹੈ। ਇਸ ਤੋਂ ਇਲਾਵਾ ਪੂਰੀ ਸੰਭਾਵਨਾ ਹੈ ਕਿ ਇਹ 20-ਇੰਚ ਸਿਕਸ-ਡਬਲ-ਸਪੋਕ ਅਲੌਏ ਵ੍ਹੀਲਸ ਦੇ ਨਾਲ ਆਏ। ਇਹ ਫੇਸਲਿਫਟ ਹੋਵੇਗੀ, ਅਜਿਹੇ 'ਚ 2.2 ਲੀਟਰ ਅਤੇ 3.2 ਲੀਟਰ ਡੀਜ਼ਲ ਪਾਵਰਟ੍ਰੈਂਸ ਇਸ ਵਿਚ ਵੀ ਹੋਵੇਗਾ। ਕਾਰ ਦੀ ਪਾਵਰ ਅਤੇ ਟਾਰਕ 'ਚ ਵੀ ਬਦਲਾਅ ਨਹੀਂ ਕੀਤਾ ਜਾਵੇਗਾ।
ਫੋਰਡ ਮਸਟੈਂਗ ਰਿਫ੍ਰੈਸ਼ (2019 ਦੇ ਅੰਤ 'ਚ ਲਾਂਚ ਹੋਣ ਦੀ ਉਮੀਦ)
ਇਸ ਫੋਰਡ ਮਸਟੈਂਗ 'ਚ ਗ੍ਰਿੱਲ ਅਤੇ ਬੋਨਟ ਦਾ ਡਿਜ਼ਾਇਨ ਬਿਹਤਰ ਹੋਵੇਗਾ ਜਿਸ ਨਾਲ ਇਸ ਦਾ ਫਰੰਟ ਇਸ ਦੇ ਪੁਰਾਣੇ ਮਾਡਲ ਤੋਂ ਪਤਲਾ ਦਿਸੇਗਾ। ਪਹਿਲੀ ਵਾਰ ਮਸਟੈਂਗ 'ਚ ਪੂਰੀਆਂ ਐੱਲ.ਈ.ਡੀ. ਹੈੱਡਸਾਈਟਸ ਹੋਣਗੀਆਂ। ਜੋ 4RLs ਦੇ ਨਾਲ ਅਪਡੇਟ ਹੋਣਗੀਆਂ। ਇਸ ਵਿਚ ਸਪੋਰਟੀ ਅਲੌਏ ਵ੍ਹੀਲਸ ਹੋਣਗੇ। ਪਿੱਛਲੇ ਹਿੱਸੇ ਦੀ ਗੱਲ ਕਰੀਏ ਤਾਂ ਇਸ ਵਿਚ ਨਵੇਂ ਬੰਪਰ ਅਤੇ ਆਪਸ਼ਨਲ ਸਪਾਇਲਰ ਦੇ ਨਾਲ ਐੱਲ.ਈ.ਡੀ. ਟੇਲ ਲੈਂਪਸ ਹੋਣਗੇ।
ਇਸ ਮਹੀਨੇ ਪੇਸ਼ ਹੋਵੇਗੀ ਲਗਜ਼ਰੀ ਰੋਲਸ-ਰਾਇਸ Cullinan SUV
NEXT STORY