ਬਠਿੰਡਾ (ਸੁਖਵਿੰਦਰ) : ਘੋੜਿਆਂ ਤੋਂ ਇਨਸਾਨਾਂ ਨੂੰ ਹੋਣ ਵਾਲੇ ਖ਼ਤਰਨਾਕ ਬੈਕਟੀਰੀਅਲ ਬੀਮਾਰੀ ਨੂੰ ਲੈ ਕੇ ਆਰ. ਡੀ. ਡੀ. ਐੱਲ. ਵੱਲੋਂ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ। ਦਰਅਸਲ ਗਲੈਂਡਰ, ਵਾਇਰਲ ਨਹੀਂ ਸਗੋਂ ਬੈਕਟੀਰੀਅਲ ਬੀਮਾਰੀ ਹੈ। ਗਲੈਂਡਰ ਰੋਗ ਘੋੜਿਆਂ ਤੋਂ ਇਨਸਾਨਾਂ ’ਚ ਆਉਂਦਾ ਹੈ। ਇਸ ਦਾ ਇਸਤੇਮਾਲ ਵਿਸ਼ਵ ਯੁੱਧ 1 ਅਤੇ 2 ’ਚ ਵੀ ਬਾਇਓਲੋਜੀਕਲ ਹਥਿਆਰ ਦੇ ਰੂਪ ’ਚ ਕੀਤਾ ਗਿਆ ਸੀ। ਹਾਲਾਂਕਿ ਇਹ ਬੀਮਾਰੀ ਗਧਿਆਂ ’ਚ ਹੁੰਦੀ ਹੈ ਪਰ ਪੰਜਾਬ ਵਿਚ ਘੋੜਿਆਂ ਦੇ ਵੀ ਸੈਂਪਲ ਪਾਜ਼ੇਟਿਵ ਪਾਏ ਗਏ। ਜਾਣਕਾਰੀ ਦਿੰਦਿਆਂ ਆਰ. ਡੀ. ਡੀ. ਐੱਲ. ਨਾਰਥ ਜ਼ੋਨ ਦੇ ਜੁਆਇੰਟ ਡਾਇਰੈਕਟਰ ਡਾ. ਰਾਜੀਵ ਬਾਲੀ ਨੇ ਕਿਹਾ ਕਿ ਘੋੜੇ ਨੂੰ ਬੀਮਾਰੀ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਖ਼ਤਰਾ ਮਾਲਕ ਨੂੰ ਹੁੰਦਾ ਹੈ। ਘੋੜਿਆਂ ਦੇ ਮਾਲਕ ਆਰ. ਡੀ. ਡੀ. ਲੈਬ ’ਚ ਸੈਂਪਲ ਟੈਸਟ ਕਰਵਾਉਣ।
ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਥਾਣੇ ਪਹੁੰਚਿਆ ਪਤੀ, ਫਿਰ ਜੋ ਹੋਇਆ ਸੁਣ ਰਹਿ ਜਾਓਗੇ ਹੈਰਾਨ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜਦੀਪ ਸਿੰਘ ਨੇ ਦੱਸਿਆ ਕਿ ਆਰ. ਡੀ. ਡੀ. ਲੈਬ ’ਚ ਸੈਂਪਲ ਆਉਣ ’ਤੇ ਉਸ ਨੂੰ ਹਿਸਾਰ ਭੇਜਿਆ ਜਾਂਦਾ ਹੈ ਅਤੇ ਟੈਸਟ ਫ੍ਰੀ ਹੁੰਦਾ ਹੈ। ਇਸ ਲਈ ਘੋੜਾ ਮਾਲਕ ਆਪਣਾ ਖਿਆਲ ਰੱਖਦੇ ਹੋਏ, ਜਾਂਚ ’ਚ ਸਹਿਯੋਗ ਕਰਨ। ਬਠਿੰਡਾ ਜ਼ਿਲ੍ਹੇ ’ਚ 112 ਘੋੜਿਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜੋ ਕਿ ਸਾਰੇ ਹੀ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਾਇਰਸ ਇਨ੍ਹਾਂ ਖ਼ਤਰਨਾਕ ਹੈ ਕਿ ਜੇਕਰ ਕਿਸੇ ਘੋੜੇ ’ਚ ਇਸ ਦੀ ਪੁਸ਼ਟੀ ਹੁੰਦੀ ਹੈ ਤਾਂ ਘੋੜੇ ਨੂੰ ਮਾਰਨਾ ਪੈਂਦਾ ਹੈ। ਇਸ ਲਈ ਘੋੜਾ ਮਾਲਕ ਘੋੜੇ ’ਚ ਗਲੈਂਡਰ ਦੇ ਲੱਛਣ ਦਿਖਦੇ ਹੀ ਸੈਂਪਲਿੰਗ ਲਈ ਆਰ. ਡੀ. ਡੀ. ਲੈਬ ’ਚ ਜ਼ਰੂਰ ਪਹੁੰਚਣ। ਘੋੜੇ ਨੂੰ ਸਾਹ ਲੈਣ ’ਚ ਦਿੱਕਤ ਆਉਂਦੀ ਹੈ, ਨੱਕ ਅੰਦਰ ਜ਼ਖ਼ਮ, ਨੱਕ ’ਚੋਂ ਰੇਸ਼ਾ ਆਉਣਾ ਤੇ ਚਮੜੀ ’ਤੇ ਜ਼ਖ਼ਮ ਹੋਣਾ, ਗਲੈਂਡਰ ਰੋਗ ਦੇ ਮੁੱਖ ਲੱਛਣ ਹਨ। ਜਾਂਚ ਦੇ ਲਈ ਘੋੜੇ ਦਾ ਬਲੱਡ ਸੀਰਮ ਲਿਆ ਜਾਂਦਾ ਹੈ, ਜਿਸ ਦੇ ਬਾਅਦ ਜਾਂਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਮਾਲਵੇ 'ਚ ਪੈਰ ਪਸਾਰਣ ਦੀ ਤਿਆਰੀ 'ਚ ਮਨੁੱਖੀ ਸਮੱਗਲਿੰਗ! ਸਮੱਗਲਰ ਇੰਝ ਤੈਅ ਕਰਦੇ ਨੇ ਰਣਨੀਤੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਾਲਵੇ 'ਚ ਪੈਰ ਪਸਾਰਣ ਦੀ ਤਿਆਰੀ 'ਚ ਮਨੁੱਖੀ ਸਮੱਗਲਿੰਗ! ਸਮੱਗਲਰ ਇੰਝ ਤੈਅ ਕਰਦੇ ਨੇ ਰਣਨੀਤੀ
NEXT STORY