ਬਰੇਟਾ (ਬਾਂਸਲ)- ਵਿਗਿਆਨਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਮਿਲਾਪ ਹੀ ਇਕ ਬਿਹਤਰ ਸਮਾਜ ਦੀ ਨਿਰਮਾਣ ਕਰਦਾ ਹੈ। ਗਰੀਨਲੈਂਡ ਡੇ-ਬੋਰਡਿੰਗ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨਿਕ ਧਾਰਨਾਵਾਂ ਨਾਲ ਜੋੜਦਿਆਂ ਇਕ ਸ਼ਾਨਦਾਰ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਲਗਨ ਨਾਲ ਭਾਗ ਲੈਂਦਿਆਂ ਆਪਣੇ ਮਾਡਲਾਂ ਅਤੇ ਪ੍ਰਾਜੈਕਟਾਂ ਰਾਹੀਂ ਵਿਗਿਆਨਕ ਧਾਰਨਾਵਾਂ ਨੂੰ ਬਹੁਤ ਹੀ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ, ਨਵੀਂ ਸੋਚ ਨੂੰ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਨੂੰ ਪ੍ਰਯੋਗਾਤਮਕ ਸਿੱਖਿਆ ਨਾਲ ਜੋੜਨਾ ਸੀ। ਪ੍ਰਦਰਸ਼ਨੀ 'ਚ ਫਾਲਤੂ ਵਸਤੂਆਂ ਦੀ ਮੁੜ ਵਰਤੋਂ ਕਰਨਾ, ਆਧੁਨਿਕ ਤਕਨਾਲੋਜੀ, ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਮੁੱਦਿਆਂ ਨਾਲ ਸੰਬੰਧਤ ਪ੍ਰਾਜੈਕਟ ਖਾਸ ਆਕਰਸ਼ਣ ਦਾ ਕੇਂਦਰ ਰਹੇ, ਜਿਨ੍ਹਾਂ ਨੂੰ ਦਰਸ਼ਕਾਂ ਅਤੇ ਮਾਤਾ-ਪਿਤਾ ਵੱਲੋਂ ਬਹੁਤ ਪਸੰਦ ਕੀਤਾ ਗਿਆ। ਵਿਦਿਆਰਥੀਆਂ ਦੇ ਪ੍ਰਾਜੈਕਟਾਂ ਦਾ ਮੁਲਾਂਕਣ ਨਵੀਂ ਸੋਚ ਅਤੇ ਰਚਨਾਤਮਕਤਾ, ਵਿਗਿਆਨਕ ਸਮਝ, ਵਿਵਹਾਰਿਕ ਉਪਯੋਗ, ਮਾਡਲ ਦੀ ਕਾਰਗੁਜ਼ਾਰੀ ਅਤੇ ਪ੍ਰਸਤੁਤੀ ਕੌਸ਼ਲ ਦੇ ਆਧਾਰ ‘ਤੇ ਕੀਤਾ ਗਿਆ।
ਇਹ ਵੀ ਪੜ੍ਹੋ: Punjab:ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ

ਇਸ ਮੌਕੇ ਸਕੂਲ ਦੇ ਚੇਅਰਪਰਸਨ ਡਾ. ਮੰਜੂ ਬਾਂਸਲ, ਪ੍ਰਿੰਸੀਪਲ ਮੈਡਮ ਉਰਮਿਲ ਜੈਨ, ਡਾਇਰੈਕਟਰ ਡਾ. ਰੂਬਲ ਬਾਂਸਲ ਹਾਜ਼ਰ ਸਨ। ਇਸ ਮੌਕੇ ਕੂਲ ਪ੍ਰਬੰਧਕ ਮੈਮ ਗੁਣਜੀਤ ਕੌਰ ਨੇ ਦੱਸਿਆ ਕਿ ਸਾਡੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਮਨਬਿੰਦਰਾ ਨਾਥ (ਵਿਗਿਆਨੀ, ਈਸ਼ਰ ਮੋਹਾਲੀ) ਨੇ ਹਾਜ਼ਰ ਹੋਏ, ਜਿਨ੍ਹਾਂ ਦੀ ਵਿੱਦਿਅਕ ਅਤੇ ਖੋਜ ਯਾਤਰਾ ਇਕ ਉੱਚ ਕੋਟੀ ਦੇ ਵਿਗਿਆਨੀ ਦੀ ਪ੍ਰੇਰਣਾਦਾਇਕ ਕਹਾਣੀ ਹੈ। ਉਨ੍ਹਾਂ ਨੇ ਕੈਮਿਸਟਰੀ ਵਿੱਚ ਬੀ. ਐੱਸ. ਸੀ. ਤੋਂ ਸ਼ੁਰੂਆਤ ਕਰਕੇ ਇੰਡੀਅਨ ਇੰਸਟੀਚਿਉਟ ਤਕਨਾਲੋਜੀ ਕਾਨਪੁਰ ਤੋਂ ਐੱਮ. ਐੱਸ. ਸੀ. ਕੀਤੀ ਅਤੇ ਫਿਰ ਯੂਨੀਵਰਸਿਟੀ ਪੈਰਿਸ ਸੈਕਲੇਅ ਨਾਲ ਸੰਬੰਧਤ ਸੀ।
ਐੱਨ. ਆਰ. ਐੱਸ. ਦੇ ਲੈਬੋਰਟਰੀ 'ਚ ਐਕਸਪੇਰੀਮੈਂਟਲ ਐਟਾਮਿਕ ਫਿਜ਼ਿਕਸ ਵਿੱਚ ਪੀ. ਐੱਚ. ਡੀ. ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਰੀਸ਼ ਚੰਦਰਾ ਰੀਸਰਚ ਇੰਸਟੀਚਿਉਟ ਅਤੇ ਵਿਦੇਸ਼ਾਂ ਦੇ ਪ੍ਰਸਿੱਧ ਸੰਸਥਾਨਾਂ ਜਿਵੇਂ ਆਈ. ਸੀ. ਐੱਫ਼. ਓ. ਅਤੇ ਮੈਕਸ ਪਲੈਂਕ ਇੰਸਟੀਚਿਊਟ ਫਾਰ ਕੁਇੰਟਮ ਓਪਟਿਕਸ ਵਿੱਚ ਪੋਸਟ-ਡਾਕਟੋਰਲ ਖੋਜ ਕਰਕੇ ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੀ ਇਹ ਅੰਤਰਰਾਸ਼ਟਰੀ ਖੋਜ ਯਾਤਰਾ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ।
ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਵਿਨੋਦ ਕੁਮਾਰ ਚੌਧਰੀ (ਐੱਚ. ਓ. ਡੀ. ਸਮਾਜ ਸ਼ਾਸਤਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਵੀ ਆਪਣੀ ਮਾਣਯੋਗ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਨਤਾ, ਤਰਕਸ਼ੀਲਤਾ ਅਤੇ ਸਮਾਜਿਕ ਸੂਝ-ਬੂਝ ਨੂੰ ਆਪਣੀ ਸਿੱਖਿਆ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਮੂਹ ਸਕੂਲ ਮੈਨੇਜਮੈਂਟ ਤੇ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਉਪਲੱਬਧੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਦਿਲੋਂ ਸ਼ੁੱਭਕਾਮਨਾਵਾਂ ਪ੍ਰਦਾਨ ਕੀਤੀਆਂ।
ਇਹ ਵੀ ਪੜ੍ਹੋ: ਪੰਜਾਬ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਭਰਾ ਦੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਲਾਈ ਐਸ਼ ਵਾਲੇ ਟਰੈਕ ਨੇ ਬਣਾਇਆ ਸਿਹਤ ਲਈ ਖ਼ਤਰਾ, ਅਪੀਲ ਦੇ ਬਾਵਜੂਦ ਪ੍ਰਸ਼ਾਸਨ ਚੁੱਪ
NEXT STORY