ਮਾਨਸਾ (ਸੰਦੀਪ ਮਿੱਤਲ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕੱਈ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸ਼ਰਾਰਤੀ ਵਲੋਂ ਹਮਲਾ ਕਰਨ ਨੂੰ ਸ਼ਰਾਰਤ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਦਰਬਾਰ 'ਤੇ ਜਾ ਕੇ ਸਾਡਾ ਸਿਰ ਝੁਕਦਾ ਹੈ ਉਸ ਥਾਂ 'ਤੇ ਅਜਿਹਾ ਹਮਲਾ ਹੋਣਾ ਸਾਨੂੰ ਚਿੰਤਾਜਨਕ ਕਰਦਾ ਹੈ। ਨਕੱਈ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਇਹ ਵਿਅਕਤੀ ਕਿਸ ਤਰ੍ਹਾਂ ਅਸਾਨੀ ਨਾਲ ਅਸਲਾ ਲੈ ਕੇ ਉਥੇ ਆ ਵੜਿਆ ਅਤੇ ਉਸ ਨੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।
ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੈ। ਹੁਣ ਜਦੋਂ ਧਾਰਮਿਕ ਸਥਾਨਾਂ ਤੇ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਇਸ ਤੋਂ ਸਾਨੂੰ ਪੰਜਾਬ ਦੇ ਮਾਹੌਲ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਪੂਰੀ ਤਰ੍ਹਾਂ ਨਿੰਦਣਯੋਗ ਹੈ।
ਔਰਤਾਂ ਤੇ ਬਜ਼ੁਰਗਾਂ ਤੋਂ ਮੋਬਾਇਲ ਖੋਹਣ ਵਾਲੇ 2 ਗ੍ਰਿਫ਼ਤਾਰ
NEXT STORY