ਬਰੇਟਾ (ਬਾਂਸਲ) : ਸਥਾਨਕ ਨਗਰ ਕੌਂਸਲ ਨਤੀਜਿਆ 'ਚ ਕੁੱਲ 13 ਵਾਰਡਾਂ ਚ ਅਜ਼ਾਦ ਉਮੀਦਵਾਰ ਕਾਮਯਾਬ ਹੋਏ। ਭਾਵੇਂ ਅਕਾਲੀ ਦਲ ਬਾਦਲ ਬਹੁ ਸੰਮਤੀ ਅਜ਼ਾਦ ਉਮੀਦਵਾਰਾਂ 'ਤੇ ਆਪਣੀ ਦਾਅਵੇਦਾਰੀ ਜਤਾ ਰਿਹਾ ਹੈ। ਨਤੀਜਿਆ ਅਨੁਸਾਰ ਐਸ.ਡੀ.ਐਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਦੀ ਮੌਜੂਦਗੀ ਵਿਚ 13 ਵਾਰਡਾਂ ਦੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ। ਵਾਰਡ ਨੰਬਰ 1 ਚ ਸਰਬਜੀਤ ਕੌਰ 453 ਵੋਟਾਂ, ਵਾਰਡ ਨੰਬਰ 2 ਤੋਂ ਸੰਦੀਪ ਸਿੰਘ (ਆਪ) 378 ਵੋਟਾਂ, ਵਾਰਡ ਨੰਬਰ 3 ਤੋਂ ਸਰੀਤਾ ਗੁਪਤਾ 654 ਵੋਟਾਂ, ਵਾਰਡ ਨੰਬਰ 4 ਤੋਂ ਵਿਕਾਸ ਕੁਮਾਰ ਮਿੱਤਲ 647 ਵੋਟਾਂ, ਵਾਰਡ ਨੰਬਰ 5 ਤੋ ਅਭਿਤਾਸ਼ ਗੋਇਲ 494 ਵੋਟਾਂ, ਵਾਰਡ ਨੰਬਰ 6 ਤੋਂ ਜੁਗਰਾਜ ਸਿੰਘ ਕਾਲਾ 595 ਵੋਟਾਂ, ਵਾਰਡ ਨੰਬਰ 7 ਤੋ ਅਮਰਜੀਤ ਦੇਵੀ 355 ਵੋਟਾਂ ਲੈ ਕੇ, ਵਾਰਡ ਨੰਬਰ 8 ਤੋਂ ਗਗਨਦੀਪ ਸਿੰਘ 465 ਵੋਟਾਂ, ਵਾਰਡ ਨੰਬਰ 9 ਤੋਂ ਗਗਨਦੀਪ ਕੌਰ 373 ਵੋਟਾਂ, ਵਾਰਡ ਨੰਬਰ 10 ਤੋਂ ਲਖਵਿੰਦਰ ਕੁਮਾਰ 700 ਵੋਟਾਂ, ਵਾਰਡ ਨੰਬਰ 11 ਤੋਂ ਸੰਦੀਪ ਕੌਰ (ਆਪ) 347 ਵੋਟਾਂ, ਵਾਰਡ ਨੰਬਰ 12 ਮਨਪ੍ਰੀਤ ਕੋਰ 406 ਵੋਟਾਂ ਅਤੇ ਵਾਰਡ ਨੰਬਰ 13 ਤੋਂ ਅੰਮ੍ਰਿਤ ਸਿੰਘ 509 ਵੋਟਾਂ ਲੈ ਕੇ ਜੇਤੂ ਰਹੇ ਹਨ।
ਇਸ ਤਰ੍ਹਾਂ ਸਭ ਤੋਂ ਵੱਧ ਵੋਟਾਂ 'ਤੇ ਜਿੱਤ ਵਾਰਡ ਨੰਬਰ 10 ਤੋਂ ਲਖਵਿੰਦਰ ਸਿੰਘ ਨੇ 492 ਵੋਟਾਂ ਲੈ ਕੇ ਪ੍ਰਾਪਤ ਕੀਤੀ। ਸਭ ਤੋਂ ਘੱਟ ਫਰਕ 74 ਵੋਟਾਂ 'ਤੇ ਵਾਰਡ ਨੰਬਰ 2 ਤੋਂ ਅਵਤਾਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜੇਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਬਰੇਟਾ ਦੀ ਪ੍ਰਧਾਨਗੀ ਹਾਸਲ ਕਰੇਗੀ। ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲਾ ਸਮਾਂ ਦੱਸੇਗਾ ਬਰੇਟਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਸੇਹਰਾ ਕਿਸ ਦੇ ਸਿਰ 'ਤੇ ਸੱਜਦਾ ਹੈ।
ਮਲੋਟ ਦੇ 27 ਵਾਰਡਾਂ 'ਚੋਂ 12 ਤੇ ਸਿਮਟੀ 'ਆਪ', ਕਾਂਗਰਸ ਤੇ ਅਕਾਲੀ ਦਲ ਦਾ ਬਿਹਤਰ ਪ੍ਰਦਰਸ਼ਨ
NEXT STORY