ਲੁਧਿਆਣਾ (ਰਾਜ): ਲੁਧਿਆਣਾ ਦੇ ਥਾਣਾ ਮਾਡਲ ਟਾਊਨ ਇਲਾਕੇ ਵਿਚ ਬੇਖੌਫ ਚੋਰਾਂ ਨੇ ਇੱਕੋ ਰਾਤ ਵਿਚ ਦੋ ਨਾਲ-ਨਾਲ ਲੱਗਦੀਆਂ ਆਟੋ ਇਲੈਕਟ੍ਰੀਕਲ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ।ਚੋਰ ਇਨ੍ਹਾਂ ਦੁਕਾਨਾਂ ਤੋਂ ਹਜ਼ਾਰਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਤੇ ਕੀਮਤੀ ਘੜੀਆਂ ਲੈ ਕੇ ਫ਼ਰਾਰ ਹੋ ਗਏ। ਉੱਥੇ ਹੀ ਸੂਚਨਾ ਮਿਲਦਿਆਂ ਹੀ ਹਰਕਤ ਵਿਚ ਆਈ ਮਾਡਲ ਟਾਊਨ ਥਾਣੇ ਦੀ ਪੁਲਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਬੀਤੀ 15 ਮਈ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ।
ਗੁਰੂ ਨਾਨਕ ਕਾਲੋਨੀ ਦੇ ਨਿਵਾਸੀ ਗੁਰਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜੋਹਰ ਦੀ ਕੋਠੀ ਦੇ ਸਾਹਮਣੇ ਸਥਿਤ ਉਨ੍ਹਾਂ ਦੀ ਦੁਕਾਨ 'ਦੋਆਬਾ ਆਟੋ ਇਲੈਕਟ੍ਰੀਕਲ' ਦੇ ਤਾਲੇ ਤੋੜ ਕੇ ਚੋਰ ਉੱਥੋਂ 15 ਤੋਂ 20 ਹਜ਼ਾਰ ਰੁਪਏ ਦੀ ਨਕਦੀ, 2 ਘੜੀਆਂ ਅਤੇ 4 ਸੋਨੇ ਦੀਆਂ ਮੁੰਦਰੀਆਂ (ਕਰੀਬ 4 ਤੋਲੇ) ਲੈ ਗਏ। ਇਸ ਦੇ ਨਾਲ ਹੀ ਚੋਰਾਂ ਨੇ ਗੁਆਂਢੀ ਦੁਕਾਨ 'ਜੇ.ਐਸ. ਆਟੋ ਇਲੈਕਟ੍ਰੀਸ਼ੀਅਨ' ਦੇ ਗੱਲੇ ਵਿੱਚੋਂ ਵੀ ਕਰੀਬ 55,000 ਰੁਪਏ ਦੀ ਨਕਦੀ ਉਡਾ ਲਈ। ਮਾਡਲ ਟਾਊਨ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਇਲਾਕੇ ਦੀਆਂ ਸੀਸੀਟੀਵੀ (CCTV) ਫੁਟੇਜ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
NEXT STORY