Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 29, 2026

    2:46:16 PM

  • haryana  rajasthan  amit shah  upper yamuna water project  mou  signed

    ਨਿੱਬੜ ਗਿਆ ਪਾਣੀਆਂ ਦਾ ਮੁੱਦਾ ! ਹਰਿਆਣਾ ਤੇ...

  • big relief for travel on government buses in punjab

    ਪੰਜਾਬ 'ਚ ਸਰਕਾਰੀ ਬੱਸਾਂ ਦੇ ਸਫ਼ਰ ਨੂੰ ਲੈ ਕੇ ਵੱਡੀ...

  • will change from 1st july this rule will affect every person in the country

    EPFO ਤੋਂ ਲੈ ਕੇ Passport ਦੀ ਫ਼ੀਸ ਤੱਕ... 1 ਦਿਨ...

  • doctors on strike

    ਹੜਤਾਲ 'ਤੇ ਚਲੇ ਗਏ ਡਾਕਟਰ ! ਇਲਾਜ ਤੋਂ ਅਵਾਜਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪ੍ਰਸ਼ਨ ਪੱਤਰ ਲੀਕ ’ਤੇ ਸਰਕਾਰ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ

BLOG News Punjabi(ਬਲਾਗ)

ਪ੍ਰਸ਼ਨ ਪੱਤਰ ਲੀਕ ’ਤੇ ਸਰਕਾਰ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ

  • Edited By Shubam Kumar,
  • Updated: 25 Jun, 2026 03:53 PM
Blog
the government should not make the question paper leak an issue
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਹੈ ਜਿਸ ਨੂੰ ਪਿਛਲੇ ਮਹੀਨੇ ਨੀਟ ਪ੍ਰੀਖਿਆ ਲੀਕ ਹੋਣ ਤੋਂ ਬਾਅਦ ਇਕ ਨਾਗਰਿਕ ਪ੍ਰਤੀਯੋਗੀ ਪ੍ਰੀਖਿਆ ਆਯੋਜਿਤ ਕਰਨ ’ਚ ਮਦਦ ਲਈ ਆਪਣੀ ਹਵਾਈ ਫੌਜ ਨੂੰ ਸ਼ਾਮਲ ਕਰਨ ਦਾ ਅਣਕਿਆਸਿਆ ਮਾਣ ਪ੍ਰਾਪਤ ਹੈ। ਨਾਲ ਹੀ, ਇਹ ਇਕੋ-ਇਕ ਅਜਿਹਾ ਦੇਸ਼ ਹੈ ਜਿੱਥੇ ਪ੍ਰਸ਼ਨ ਪੱਤਰਾਂ ਦੇ ਲੀਕ ਹੋਣ ਅਤੇ ਫੈਲਣ ਤੋਂ ਰੋਕਣ ਲਈ ਇਕ ਸੋਸ਼ਲ ਮੀਡੀਆ ਪਲੇਟਫਾਰਮ, ਤਾਜ਼ਾ ਮਾਮਲੇ ’ਚ ਟੈਲੀਗ੍ਰਾਮ ਨੂੰ ਬਲਾਕ ਕਰ ਦਿੱਤਾ ਗਿਆ! ਇਹ ਉਪਾਅ ਅਜੀਬ ਲੱਗਦੇ ਹਨ ਪਰ ਸਪੱਸ਼ਟ ਤੌਰ ’ਤੇ ਪ੍ਰਤੀਯੋਗੀ ਪ੍ਰੀਖਿਆ ਪ੍ਰਣਾਲੀ ਦੇ ਪੂਰੀ ਤਰ੍ਹਾਂ ਤਹਿਸ-ਨਹਿਸ ਹੋਣ ਅਤੇ ਅਜਿਹੀਆਂ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਬਣਾਈ ਰੱਖਣ ’ਚ ਨਾਗਰਿਕ ਅਧਿਕਾਰੀਆਂ ਦੀ ਲਾਚਾਰੀ ਨੂੰ ਦਰਸਾਉਂਦੇ ਹਨ।

ਪਰ ਜੋ ਅਸਲ ’ਚ ਦਿਲ ਤੋੜਨ ਵਾਲਾ ਹੈ, ਉਹ ਇਹ ਕਿ ਪ੍ਰਸ਼ਨ ਪੱਤਰਾਂ ਦੇ ਲੀਕ ਹੋਣ ਤੋਂ ਰੋਕਣ ’ਚ ਅਧਿਕਾਰੀਆਂ ਦੀ ਅਸਫ਼ਲਤਾ ਦੇ ਨਤੀਜੇ ਵਜੋਂ ਇਕ ਦਰਜਨ ਤੋਂ ਵੱਧ ਨੌਜਵਾਨ ਨਾਗਰਿਕਾਂ ਨੇ ਆਪਣੀ ਜਾਨ ਗੁਆ ਦਿੱਤੀ, ਜਦੋਂ ਕਿ ਲੱਖਾਂ ਹੋਰ ਮਾਨਸਿਕ ਧੱਕੇ ਨਾਲ ਜੂਝ ਰਹੇ ਹਨ। ਉਨ੍ਹਾਂ ’ਚੋਂ ਜ਼ਿਆਦਾਤਰ ਕਿਸ਼ੋਰ ਹਨ ਜਾਂ ਅਜੇ ਬਾਲਗ ਜ਼ਿੰਦਗੀ ’ਚ ਕਦਮ ਰੱਖਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਸਖਤ ਮਿਹਨਤ ਕੀਤੀ ਸੀ ਅਤੇ ਬਿਹਤਰ ਜੀਵਨ ਦੀ ਤਲਾਸ਼ ’ਚ ਸਨ ਪਰ ਪ੍ਰਣਾਲੀ ਦੀ ਨਾਕਾਬਲੀਅਤ ਨੇ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੇ ਮਨ ’ਤੇ ਡੂੰਘਾ ਜ਼ਖ਼ਮ ਛੱਡ ਦਿੱਤਾ ਹੋਵੇਗਾ।

ਹਾਲਾਂਕਿ ਆਪਣੀ ਜਾਨ ਲੈਣਾ ਜਾਂ ਅਜਿਹਾ ਕਰਨ ਦਾ ਯਤਨ ਕਰਨਾ ਬਿਲਕੁਲ ਵੀ ਉਚਿਤ ਨਹੀਂ ਅਤੇ ਇਹ ਕੋਈ ਹੱਲ ਨਹੀਂ ਹੈ ਪਰ ਦੇਸ਼ ਭਰ ਦੀਆਂ ਘਟਨਾਵਾਂ ਪ੍ਰਸ਼ਨ ਪੱਤਰ ਲੀਕ ਹੋਣ ਦੇ ਤਾਜ਼ਾ ਮਾਮਲੇ ਦੇ ਦਰਦਨਾਕ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਕਲਪਨਾ ਕਰੋ ਕਿ ਨੌਜਵਾਨ ਵਿਦਿਆਰਥੀ ਪ੍ਰੀਖਿਆਵਾਂ ਪਾਸ ਕਰਨ ਲਈ ਰਾਤ-ਦਿਨ ਇਕ ਕਰ ਰਹੇ ਹਨ ਅਤੇ ਫਿਰ ਖ਼ਬਰ ਆਉਂਦੀ ਹੈ ਕਿ ਕੁਝ ਬੇਈਮਾਨ ਲੋਕਾਂ ਨੇ ਪੈਸੇ ਦਾ ਲੈਣ-ਦੇਣ ਕਰ ਕੇ ਉਨ੍ਹਾਂ ਨੂੰ ਇਸ ਮੌਕੇ ਤੋਂ ਵਾਂਝਾ ਕਰ ਦਿੱਤਾ ਹੈ।

ਬਦਕਿਸਮਤੀ ਨਾਲ, ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਦਾ ਰਿਕਾਰਡ, 2018 ’ਚ ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਸ਼ੱਕੀ ਰਿਹਾ ਹੈ। ਪ੍ਰਤੀਯੋਗੀ ਪ੍ਰੀਖਿਆਵਾਂ ਦੇ ਸੰਚਾਲਨ ’ਚ ਗੜਬੜੀਆਂ ਜਾਂ ਸ਼ਰੇਆਮ ਲੀਕ ਹੋਣ ਦੀਆਂ ਅਣਗਿਣਤ ਉਦਾਹਰਣਾਂ ਰਹੀਆਂ ਹਨ।

ਜਦੋਂ ਕਿ 2019 ਅਤੇ 2020 ’ਚ, ਐੱਨ. ਟੀ. ਏ. ਨੇ ਬਿਨਾਂ ਕਿਸੇ ਸ਼ਿਕਾਇਤ ਦੇ ਨੀਟ, ਜੇ. ਈ. ਈ. (ਮੇਨ) ਅਤੇ ਯੂ. ਜੀ. ਸੀ.-ਨੈੱਟ ਦਾ ਸੰਚਾਲਨ ਕੀਤਾ ਪਰ 2021 ’ਚ ਜੈਪੁਰ ’ਚ ਨੀਟ ਪੇਪਰ ਲੀਕ ਦੇ ਸੋਸ਼ਲ ਮੀਡੀਆ ਦਾਅਵਿਆਂ ਤੋਂ ਬਾਅਦ ਇਕ ਐੱਫ. ਆਈ. ਆਰ. ਦਰਜ ਕੀਤੀ ਗਈ। ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਇਕ ਦੋਸ਼ੀ ਤੋਂ ਨਕਦੀ ਬਰਾਮਦ ਕੀਤੀ ਗਈ ਪਰ ਐੱਨ. ਟੀ. ਏ. ਨੇ ਕਿਸੇ ਵੀ ਲੀਕ ਤੋਂ ਇਨਕਾਰ ਕੀਤਾ ਅਤੇ ਕੋਈ ਰਾਸ਼ਟਰਵਿਆਪੀ ਰੀ-ਟੈਸਟ ਦਾ ਆਦੇਸ਼ ਨਹੀਂ ਦਿੱਤਾ ਗਿਆ। ਉਸ ਸਾਲ, ਸੋਨੀਪਤ ਕੇਂਦਰ ’ਤੇ ਪ੍ਰੀਖਿਆ ਕੰਪਿਊਟਰਾਂ ਨੂੰ ਹੈਕ ਕਰਨ ਅਤੇ 12-15 ਲੱਖ ਰੁਪਏ ਦੇਣ ਵਾਲੇ ਉਮੀਦਵਾਰਾਂ ਲਈ ਪੇਪਰ ਹੱਲ ਕਰਨ ਦੇ ਕਥਿਤ ਮਾਮਲੇ ’ਚ ਐਫੀਨਿਟੀ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਵਿਰੁੱਧ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਜੇ. ਈ. ਈ. (ਮੇਨ) ਨੂੰ ਵੀ ਜਾਂਚ ਦਾ ਸਾਹਮਣਾ ਕਰਨਾ ਪਿਆ। ਸੀ. ਬੀ. ਆਈ. ਨੇ 20 ਸਥਾਨਾਂ ’ਤੇ ਛਾਪੇਮਾਰੀ ਕੀਤੀ। ਯੂ. ਜੀ. ਸੀ-ਨੈੱਟ 2021 ਨੇ ਵਿਵਾਦਿਤ ਸੋਸ਼ਲ ਮੀਡੀਆ ਦੋਸ਼ਾਂ ਨੂੰ ਜਨਮ ਦਿੱਤਾ, ਜਿਸ ਨੂੰ ਐੱਨ. ਟੀ. ਏ. ਨੇ ਖਾਰਿਜ ਕਰ ਦਿੱਤਾ ਅਤੇ ਕੋਈ ਲੀਕ ਸਾਬਤ ਨਹੀਂ ਹੋਇਆ। ਨੀਟ 2022 ’ਚ ਕੁਝ ਕੇਂਦਰਾਂ ’ਤੇ ਬਦਚਲਣੀ ਦੇ ਵੱਖਰੇ-ਵੱਖਰੇ ਦੋਸ਼ ਦੇਖੇ ਗਏ ਪਰ ਪੇਪਰ ਲੀਕ ਦੀ ਕੋਈ ਪੁਸ਼ਟੀ ਨਹੀਂ ਹੋਈ। ਯੂ. ਜੀ. ਸੀ.-ਨੈੱਟ 2022 ਨੇ ਵਿਦਿਆਰਥੀ ਸਮੂਹਾਂ ਐੱਸ. ਐੱਫ. ਆਈ. ਅਤੇ ਆਇਸਾ ਵੱਲੋਂ ਦਾਅਵਿਆਂ ਨੂੰ ਪ੍ਰੇਰਿਤ ਕੀਤਾ ਕਿ ਇਤਿਹਾਸ ਦਾ ਪੇਪਰ ਲੀਕ ਹੋ ਗਿਆ ਸੀ। ਐੱਨ. ਟੀ.ਏ. ਨੇ ਫਿਰ ਤੋਂ ਇਸ ਨੂੰ ਖਾਰਿਜ ਕਰ ਦਿੱਤਾ, ਇਹ ਦੇਖਦੇ ਹੋਏ ਕਿ ਪ੍ਰਸਾਰਿਤ ਪੇਪਰ ਦਾ ਫਾਰਮੈਟ ਅਸਲੀ ਪ੍ਰੀਖਿਆ ਨਾਲ ਮੇਲ ਨਹੀਂ ਖਾਂਦਾ ਸੀ।

ਨੀਟ-ਯੂ. ਜੀ. 2024 ’ਚ ਇਕ ਵੱਡਾ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਕਥਿਤ ਤੌਰ ’ਤੇ ਹਜ਼ਾਰੀਬਾਗ ਦੇ ਇਕ ਸਟ੍ਰਾਂਗ ਰੂਮ ’ਚ ਐੱਨ. ਟੀ. ਏ. ਟਰੰਕ ਤੋਂ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਪ੍ਰੀਖਿਆ ਤੋਂ 24 ਘੰਟੇ ਪਹਿਲਾਂ ਲੱਗਭਗ 30 ਲੱਖ ਰੁਪਏ ’ਚ ਵੇਚੀਆਂ ਗਈਆਂ। ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ 67 ਉਮੀਦਵਾਰਾਂ ਨੇ 720 ਦਾ ਪ੍ਰਫੈਕਟ ਸਕੋਰ ਪ੍ਰਾਪਤ ਕੀਤਾ। ਸੀ. ਬੀ. ਆਈ. ਨੇ 45 ਦੋਸ਼ੀਆਂ ਦੇ ਖ਼ਿਲਾਫ਼ 5 ਚਾਰਜਸ਼ੀਟਾਂ ਦਾਇਰ ਕੀਤੀਆਂ। ਸੁਪਰੀਮ ਕੋਰਟ ਨੇ ਪੂਰਨ ਰੀ-ਟੈਸਟ ਤੋਂ ਇਨਕਾਰ ਕਰ ਦਿੱਤਾ ਅਤੇ 1,563 ਉਮੀਦਵਾਰਾਂ (813 ਹਾਜ਼ਰ ਹੋਏ) ਦੇ ਲਈ ਇਕ ਸੀਮਤ ਰੀ-ਐਗਜ਼ਾਮ ਆਯੋਜਿਤ ਕੀਤਾ ਗਿਆ। ਡਾਰਕ ਵੈੱਬ ’ਚ ਪ੍ਰਸ਼ਨ ਸਾਹਮਣੇ ਆਉਣ ਦੇ ਦੋਸ਼ਾਂ ਦੇ ਵਿਚਕਾਰ ਯੂ. ਜੀ. ਸੀ. ਨੈੱਟ 2024 ਨੂੰ ਰੱਦ ਕਰ ਦਿੱਤਾ ਗਿਆ। ਸੀ. ਯੂ. ਈ. ਟੀ. ਪੀ. ਜੀ. 2024 ਨੂੰ ਵੀ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। 2025 ’ਚ ਸੀ. ਐੱਸ. ਆਈ. ਆਰ.-ਯੂ. ਜੀ. ਸੀ. ਨੈੱਟ ’ਚ ਹਰਿਆਣਾ ’ਚ ਪ੍ਰਸ਼ਨ-ਪੱਤਰ ਲੀਕ ਦੇ ਦੋਸ਼ ਸਾਹਮਣੇ ਆਏ।

ਸਿੱਖਿਆ, ਔਰਤਾਂ, ਬੱਚੇ, ਨੌਜਵਾਨ ਅਤੇ ਖੇਡਾਂ ’ਤੇ ਸੰਸਦੀ ਸਥਾਈ ਕਮੇਟੀ ਨੇ ਪਿਛਲੇ ਸਾਲ ਸੰਸਦ ’ਚ ਸੌਂਪੀ ਗਈ ਆਪਣੀ ਰਿਪੋਰਟ ’ਚ ਉਨ੍ਹਾਂ ਸਮੱਸਿਆਵਾਂ ਨੂੰ ਚਿੰਨ੍ਹਿਤ ਕੀਤਾ ਸੀ, ਜਿਨ੍ਹਾਂ ਨੂੰ ਉਹ ਐੱਨ. ਟੀ. ਏ. ਦੀਆਂ ਸਮੱਸਿਆਵਾਂ ਮੰਨਦੀ ਸੀ। ਇਸ ਨੇ ਜ਼ਿਕਰ ਕੀਤਾ, ‘ਕਮੇਟੀ ਦੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਸਿਰਫ ਸਾਲ 2024 ’ਚ, ਐੱਨ. ਟੀ. ਏ. ਵੱਲੋਂ ਆਯੋਜਿਤ 14 ਪ੍ਰਤੀਯੋਗੀ ਪ੍ਰੀਖਿਆਵਾਂ ’ਚੋਂ ਘੱਟੋ-ਘੱਟ 5 ਨੇ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਅਤੇ ਨਤੀਜੇ ਵਜੋਂ, 3 ਪ੍ਰੀਖਿਆਵਾਂ ਭਾਵ ਯੂ. ਜੀ. ਸੀ.-ਨੈੱਟ, ਸੀ. ਐੱਸ. ਆਈ. ਆਰ.-ਨੈੱਟ ਅਤੇ ਨੀਟ-ਪੀ.ਜੀ. ਨੂੰ ਮੁਲਤਵੀ ਕਰਨਾ ਪਿਆ, ਇਕ ਪ੍ਰੀਖਿਆ ਭਾਵ ਨੀਟ-ਯੂ. ਜੀ. ’ਚ ਪੇਪਰ ਲੀਕ ਦੀਆਂ ਉਦਾਹਰਣਾਂ ਦੇਖੀਆਂ ਗਈਆਂ ਅਤੇ ਇਕ ਪ੍ਰੀਖਿਆ ਭਾਵ ਸੀ. ਯੂ. ਈ. ਟੀ. (ਯੂ. ਜੀ./ ਪੀ. ਜੀ.) ਦੇ ਨਤੀਜੇ ਮੁਲਤਵੀ ਕਰ ਦਿੱਤੇ ਗਏ।’

ਪੈਨਲ ਨੇ ਕਿਹਾ, ‘ਜਨਵਰੀ 2025 ’ਚ ਆਯੋਜਿਤ ਜੇ. ਈ. ਈ. ਮੇਨ 2025 ’ਚ, ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ ’ਚ ਦੇਖੀਆਂ ਗਈਆਂ ਕਮੀਅਾਂ ਦੇ ਕਾਰਨ ਘੱਟੋ-ਘੱਟ 12 ਸਵਾਲਾਂ ਨੂੰ ਹਟਾਉਣਾ ਪਿਆ। ਕਮੇਟੀ ਨੇ ਦੇਖਿਆ ਕਿ ਅਜਿਹੀਆਂ ਉਦਾਹਰਣਾਂ ਪ੍ਰਣਾਲੀ ’ਚ ਪ੍ਰੀਖਿਆਰਥੀਆਂ ਦਾ ਭਰੋਸਾ ਨਹੀਂ ਜਗਾਉਂਦੀਆਂ। ਇਸ ਲਈ ਕਮੇਟੀ ਸਿਫ਼ਾਰਸ਼ ਕਰਦੀ ਹੈ ਕਿ ਐੱਨ. ਟੀ. ਏ. ਨੂੰ ਜਲਦੀ ਹੀ ਆਪਣੀ ਕਾਰਜਪ੍ਰਣਾਲੀ ’ਚ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ’ਚ ਅਜਿਹੀਆਂ ਉਦਾਹਰਣਾਂ ਨਾ ਹੋਣ।’

ਲੀਕ ਨੂੰ ਲੈ ਕੇ ਨਵ-ਗਠਿਤ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ-ਪ੍ਰਦਰਸ਼ਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਸੰਪਰਕ ਨੇ ਨੌਜਵਾਨਾਂ ਵਿਚ ਨਿਰਾਸ਼ਾ ਅਤੇ ਗੁੱਸੇ ਨੂੰ ਦਰਸਾਇਆ ਹੈ। ਉਹ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਸਰਕਾਰ ਦੀ ਪ੍ਰਤੀਕਿਰਿਆ ਸ਼ਾਂਤ ਅਤੇ ਇੱਥੋਂ ਤੱਕ ਕਿ ਅੜੀਅਲ ਰਹੀ ਹੈ। ਉਸ ਨੂੰ ਇਸ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਅਤੇ ਦੇਸ਼ ਦੇ ਨੌਜਵਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਸ਼ਾਇਦ ਸਭ ਤੋਂ ਘੱਟ ਜੋ ਉਹ ਕਰ ਸਕਦੀ ਹੈ, ਉਹ ਹੈ ਉਸ ਮੰਤਰੀ ਨੂੰ ਬਰਖ਼ਾਸਤ ਕਰਨਾ, ਜਿਸ ਨੂੰ ਪ੍ਰਸ਼ਨ ਪੱਤਰਾਂ ਦੇ ਲੀਕ ਹੋਣ ਨੂੰ ਰੋਕਣ ’ਚ ਆਪਣੀ ਪੂਰੀ ਅਸਫ਼ਲਤਾ ਦੇ ਲਈ ਖ਼ੁਦ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ।
-ਵਿਪਿਨ ਪੱਬੀ

  • government
  • question paper leak
  • issue
  • reputation

ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ

NEXT STORY

Stories You May Like

  • question paper leak teacher eligibility test postponed
    ਪ੍ਰਸ਼ਨ ਪੱਤਰ ਲੀਕ ਹੋਣ ਦੇ ਡਰੋਂ ਮਹਾਰਾਸ਼ਟਰ ਅਧਿਆਪਕ ਯੋਗਤਾ ਪ੍ਰੀਖਿਆ (TET) ਹੋਈ ਮੁਲਤਵੀ
  • chatgpt  fake  neet question paper
    ਮੱਧ ਪ੍ਰਦੇਸ਼: ChatGPT ਨਾਲ ਜਾਅਲੀ NEET ਪ੍ਰਸ਼ਨ ਪੱਤਰ ਬਣਾ ਕੇ ਵੇਚਣ ਵਾਲਾ ਵਿਦਿਆਰਥੀ ਗ੍ਰਿਫ਼ਤਾਰ
  • neet question paper leak case
    ਨੀਟ ਪ੍ਰਸ਼ਨ ਪੱਤਰ ਲੀਕ ਮਾਮਲਾ : ਅਦਾਲਤ ਨੇ CBI ਨੂੰ ਜੇਲ 'ਚ 3 ਮੁਲਜ਼ਮਾਂ ਤੋਂ ਪੁੱਛਗਿੱਛ ਦੀ ਦਿੱਤੀ ਇਜਾਜ਼ਤ
  • rahul gandhi should not make students   future a battlefield  chugh
    ਰਾਹੁਲ ਗਾਂਧੀ ਨੂੰ ਵਿਦਿਆਰਥੀਆਂ ਦੇ ਭਵਿੱਖ ਨੂੰ ਸਿਆਸੀ ਅਖਾੜਾ ਨਹੀਂ ਬਣਾਉਣਾ ਚਾਹੀਦਾ : ਚੁਘ
  • israel should be more responsible on lebanon  trump
    ਲਿਬਨਾਨ ’ਤੇ ਇਜ਼ਰਾਈਲ ਨੂੰ ਬਣਨਾ ਚਾਹੀਦਾ ਹੈ ਵਧੇਰੇ ਜ਼ਿੰਮੇਵਾਰ: ਟਰੰਪ
  • 217 candidates filed nomination papers on the last day of nominations
    ਨਾਮਜ਼ਦਗੀਆਂ ਦੇ ਆਖਰੀ ਦਿਨ 217 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ, ਕੁੱਲ੍ਹ 286 ਨਾਮਜ਼ਦਗੀ ਪੱਤਰ ਹੋਏ ਪ੍ਰਾਪਤ
  • haryana  rajasthan  amit shah  upper yamuna water project  mou  signed
    ਨਿੱਬੜ ਗਿਆ ਪਾਣੀਆਂ ਦਾ ਮੁੱਦਾ ! ਹਰਿਆਣਾ ਤੇ ਰਾਜਸਥਾਨ ਨੇ ਸਮਝੌਤੇ 'ਤੇ ਕੀਤੇ ਦਸਤਖ਼ਤ
  • controversy with meloni  will trump control his anger
    ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
  • grievance redressal cell set up for voters   convenience
    ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਤੇ ਵਿਧਾਨ ਸਭਾ ਪੱਧਰ ’ਤੇ ਸ਼ਿਕਾਇਤ ਨਿਵਾਰਨ ਸੈੱਲ...
  • massive fire breaks out in shop and house
    ਦੁਕਾਨ ਤੇ ਘਰ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਬਚਾਈ ਮਾਂ-ਧੀ ਦੀ ਜਾਨ
  • heartbreaking accident in punjab
    ਪੰਜਾਬ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਵਿੱਛ...
  • strict action against 7 officers of punjab major action taken
    ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ
  • boy dies under suspicious circumstances in jalandhar family suspects murder
    ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ...
  • farmer dies tragically due to electrocution
    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ...
  • punjab weather update
    ਅੱਜ ਕਿਤੇ ਪਵੇਗਾ ਮੀਂਹ ਤਾਂ ਕਿਤੇ ਚੱਲੇਗੀ ਲੂ! ਇੱਕੋ ਦਿਨ 'ਚ ਕਈ ਰੰਗ ਦਿਖਾਵੇਗਾ...
  • punjab weather s big forecast till july 4 alert of thunderstorms and rain
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ...
Trending
Ek Nazar
supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • online content and kids
      ਆਨਲਾਈਨ ਅਸ਼ਲੀਲ ਸਮੱਗਰੀ ਨਾਲ ਵਿਗੜਦੇ ਬੱਚੇ
    • indian medical sector
      ਬੇਹੱਦ ਗੰਭੀਰ ਦੌਰ ’ਚੋਂ ਲੰਘ ਰਿਹਾ ਭਾਰਤ ਦਾ ਸਿਹਤ ਖੇਤਰ
    • fire in india
      ਅੱਗ ਦੀਆਂ ਲਪਟਾਂ ਅਤੇ ਸਿਸਟਮ ਦੀ ਨਾਕਾਮੀ!
    • passport is not citizenship proof
      ਪਾਸਪੋਰਟ ਨਹੀਂ ਤਾਂ ਫਿਰ ਕੀ? ਸਰਕਾਰ ਦੇਵੇ ਉੱਤਰ
    • regional parties
      ਖੇਤਰੀ ਪਾਰਟੀਆਂ ਆਖ਼ਿਰ ਕਿਉਂ ਖਿੱਲਰ ਰਹੀਆਂ ਹਨ ?
    • pm awaas yojna
      ਕਿਵੇਂ ਇਕ ਆਵਾਸ ਯੋਜਨਾ ਬਣ ਗਈ ਸਮਾਜਿਕ ਕ੍ਰਾਂਤੀ ਦਾ ਮਾਧਿਅਮ
    • the government should not make the question paper leak an issue
      ਪ੍ਰਸ਼ਨ ਪੱਤਰ ਲੀਕ ’ਤੇ ਸਰਕਾਰ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +