Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    8:43:51 PM

  • new on jammu srinagar national highway

    ਜੰਮੂ-ਕਸ਼ਮੀਰ ਵੱਲ ਜਾਣ ਵਾਲੇ ਸਾਵਧਾਨ! ਜਾਰੀ ਹੋ ਗਈ...

  • important news regarding water level in bhakra dam bbmb releases major update

    ਭਾਖੜਾ ਡੈਮ ਤੋਂ ਰਾਹਤ ਭਰੀ ਖ਼ਬਰ! BBMB ਨੇ ਜਾਰੀ...

  • politics heated up over video case

    ਵੀਡੀਓ ਮਾਮਲੇ ਨੂੰ ਲੈ ਕੇ ਗਰਮਾਈ ਸਿਆਸਤ, ਕਾਂਗਰਸ ਨੇ...

  • fake report naib saini

    ਫਰਜ਼ੀ ਰਿਪੋਰਟ ਮਾਮਲੇ 'ਤੇ ਹਰਿਆਣਾ ਦੇ CM ਨਾਇਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?

BLOG News Punjabi(ਬਲਾਗ)

ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?

  • Edited By Anmol Tagra,
  • Updated: 24 Jun, 2026 06:01 PM
Blog
kirpan issue
  • Share
    • Facebook
    • Tumblr
    • Linkedin
    • Twitter
  • Comment

ਪੰਜ ਕਕਾਰ ਇਕ ਸਿੱਖ ਦੀ ਧਾਰਮਿਕ ਪਛਾਣ ਦੇ ਅਨਿੱਖੜਵੇਂ ਅੰਗ ਹਨ, ਜਿਨ੍ਹਾਂ ’ਚੋਂ ਕ੍ਰਿਪਾਨ ਇਤਿਹਾਸਕ ਤੌਰ ’ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਨੂੰ ਜ਼ੁਲਮ ਦਾ ਸਾਹਮਣਾ ਕਰਨ ਲਈ ਬਖਸ਼ੀ ਗਈ ਸੀ। ਸ਼ਸਤਰ ਨਾਮ ਮਾਲਾ ’ਚ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ ਉਠਾਏ ਗਏ ਸਾਰੇ ਸ਼ਸਤਰਾਂ ਨੂੰ ਆਪਣੇ ਪੀਰ ਦਾ ਦਰਜਾ ਦੇ ਕੇ ਸ਼ਸਤਰਾਂ ਨੂੰ ਇਕ ਬਹੁਤ ਹੀ ਸਤਿਕਾਰਯੋਗ ਸਥਾਨ ਦਿੱਤਾ ਹੈ। ਆਧੁਨਿਕ ਕਾਲ ’ਚ ਸਿੱਖ ਭਾਈਚਾਰੇ ਨੇ ਪੂਰੀ ਦੁਨੀਆ ’ਚ ਪ੍ਰਵਾਸ ਕੀਤਾ ਅਤੇ ਆਪਣੀਆਂ ਜੜ੍ਹਾਂ ਪੱਛਮੀ ਦੇਸ਼ਾਂ ’ਚ ਵੀ ਜਮਾਈਆਂ। ਇਸ ਸਮੇਂ ਤੱਕ ਕ੍ਰਿਪਾਨ ਸਾਡੀ ਮਰਿਆਦਾ ਦੇ ਕਾਰਨ ਇਕ ਪੂਰਨ ਸਿੱਖ ਦੇ ਮੰਨੀਏ ਤਾਂ ਸਰੀਰ ਦਾ ਹੀ ਇਕ ਅੰਗ ਬਣ ਚੁੱਕੀ ਸੀ, ਇਸ ਲਈ ਸਾਰੇ ਪੱਛਮੀ ਦੇਸ਼ਾਂ ’ਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਕਾਰਨ ਕ੍ਰਿਪਾਨ ਧਾਰਨ ਕਰਨ ਦਾ ਅਧਿਕਾਰ ਮਿਲਿਆ ਸੀ ਅਤੇ ਇਸ ਅਧਿਕਾਰ ਲਈ ਸਿੱਖਾਂ ਨੂੰ ਲੰਬੇ ਸੰਘਰਸ਼ ਵੀ ਕਰਨੇ ਪਏ ਸਨ।

ਹਾਲ ਹੀ ’ਚ ਯੂ. ਕੇ. ’ਚ ਹੋਏ ਇਕ ਹੱਤਿਆਕਾਂਡ, ਜਿਸ ’ਚ ਇਕ ਅੰਮ੍ਰਿਤਧਾਰੀ ਸਿੱਖ ਵਿਕਰਮ ਦਿਗਬਾ ਵਲੋਂ ਇਕ ਕਿਰਚਨੁਮਾ ਹਥਿਆਰ ਨਾਲ ਵਾਰ ਕਰ ਕੇ ਹੈਨਰੀ ਨੋਵੈਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਹੈਨਰੀ ਨੋਵੈਕ ’ਤੇ ਨਸਲੀ ਹਮਲਾ ਕਰਨ ਦੇ ਝੂਠੇ ਦੋਸ਼ ਲਗਾ ਦਿੱਤੇ ਗਏ, ਜਿਸ ਕਾਰਨ ਜ਼ਖਮੀ ਪਏ 18 ਸਾਲ ਦੇ ਹੈਨਰੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੈਨਰੀ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਇੰਗਲੈਂਡ ਅਤੇ ਪੂਰੀ ਦੁਨੀਆ ’ਚ ਜਿੱਥੇ ਪਹਿਲਾਂ ਹੀ ਸੱਜੇ-ਪੱਖੀ ਰਾਜਨੀਤੀ ਕਾਰਨ ਪ੍ਰਵਾਸੀ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਹਿੰਸਾ ਸਿਖਰਾਂ ’ਤੇ ਸੀ, ਉੱਥੇ ਹੀ ਇਸ ਘਟਨਾ ਨੂੰ ਕੁਝ ਸੱਜੇ-ਪੱਖੀ ਰਾਜਨੇਤਾਵਾਂ ਵਲੋਂ ਇਕ ਬਹਾਨਾ ਬਣਾ ਕੇ ਸਿੱਖਾਂ ਦੀਆਂ ਧਾਰਮਿਕ ਆਜ਼ਾਦੀਆਂ ਖੋਹਣ ਦੀ ਮੰਗ ਕੀਤੀ ਜਾ ਰਹੀ ਹੈ।

ਇੰਗਲੈਂਡ ਦੀ ਰੀਸਟੋਰ ਪਾਰਟੀ ਦੇ ਐੱਮ. ਪੀ. ਰੂਪਰਟ ਲੋ ਨੇ ਤਾਂ ਕ੍ਰਿਪਾਨ ’ਤੇ ਬੈਨ ਲਗਾਉਣ ਤੱਕ ਦੀ ਮੰਗ ਕਰ ਦਿੱਤੀ। ਰੂਪਰਟ ਲੋ ਦੇ ਇਨ੍ਹਾਂ ਭੇਦਭਾਵਪੂਰਨ ਬਿਆਨਾਂ ਨੂੰ ‘ਐਕਸ’ ਦੇ ਮਾਲਕ ਐਲਨ ਮਸਕ ਨੇ ਰੀਟਵੀਟ ਕਰ ਕੇ ਇਕ ਭਰੋਸੇਯੋਗਤਾ ਦਿੱਤੀ, ਉੱਥੇ ਹੀ ਇਹ ਮਾਮਲਾ ਅਮਰੀਕਾ ਅਤੇ ਯੂ. ਕੇ. ’ਚ ਕੂਟਨੀਤਿਕ ਤਣਾਅ ਦਾ ਕਾਰਨ ਵੀ ਬਣ ਗਿਆ ਕਿਉਂਕਿ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਨੇ ਇਸ ਮਾਮਲੇ ਨੂੰ ਉਭਾਰ ਕੇ ਆਪਣੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕੀਤਾ।

ਯੂ. ਕੇ. ਦਾ ਸਿੱਖ ਭਾਈਚਾਰਾ ਇਸ ਮਾਮਲੇ ਦੇ ਇੰਨਾ ਤੂਲ ਫੜ ਜਾਣ ਤੋਂ ਬਾਅਦ ਚਿੰਤਾਵਾਂ ’ਚ ਡੁੱਬਿਆ ਹੋਇਆ ਹੈ ਕਿ ਉਨ੍ਹਾਂ ਦੇ ਵਿਰੁੱਧ ਨਫ਼ਰਤ ਦੀ ਲਹਿਰ ਨਾ ਉੱਠ ਖੜ੍ਹੀ ਹੋਵੇ। ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵਾਰ-ਵਾਰ ਇਹ ਦੁਹਰਾਇਆ ਹੈ ਕਿ ਇਸ ਆਪਸੀ ਝਗੜੇ ਦੀ ਇਕ ਘਟਨਾ ਨੂੰ ਲੈ ਕੇ ਸਮੁੱਚੇ ਭਾਈਚਾਰੇ ਵਿਰੁੱਧ ਨਫ਼ਰਤ ਨਾ ਫੈਲਾਈ ਜਾਵੇ ਪਰ ਨਫ਼ਰਤ ਦੀ ਰਾਜਨੀਤੀ ਕਰਨ ਵਾਲੀਆਂ ਅਤੇ ਸਮਾਜ ’ਚ ਧਰੁਵੀਕਰਨ ਕਰਨ ਵਾਲੀਆਂ ਤਾਕਤਾਂ ਇਸ ਮਾਮਲੇ ਨੂੰ ਸਿਆਸੀ ਤੌਰ ’ਤੇ ਇਸਤੇਮਾਲ ਕਰਨ ਲਈ ਤਤਪਰ ਹਨ।

ਜੇਕਰ ਗੱਲ ਕੈਨੇਡਾ ਦੀ ਕਰੀਏ ਤਾਂ ਕੈਨੇਡਾ ਇਕ ਅਜਿਹਾ ਦੇਸ਼ ਹੈ ਜਿੱਥੇ ਧਾਰਮਿਕ ਆਜ਼ਾਦੀ ਨੂੰ ਚਾਰਟਰ ਰਾਈਟਸ ਜ਼ਰੀਏ ਸੁਰੱਖਿਅਤ ਕੀਤਾ ਗਿਆ ਹੈ। ਕੈਨੇਡਾ ’ਚ ਕ੍ਰਿਪਾਨ ਦਾ ਮਾਮਲਾ ਉਦੋਂ ਬਹਿਸ ’ਚ ਆਇਆ ਸੀ, ਜਦੋਂ ਗੁਰਬਾਜ਼ ਸਿੰਘ ਮੁਲਤਾਨੀ ਨਾਂ ਦੇ ਇਕ ਵਿਦਿਆਰਥੀ ਦੇ ਕ੍ਰਿਪਾਨ ਧਾਰਨ ਕਰਨ ਦੇ ਅਧਿਕਾਰ ’ਤੇ ਕਿਊਬੈਕ ਦੇ ਇਕ ਸਕੂਲ ਬੋਰਡ ਨੇ ਰੋਕ ਲਗਾ ਦਿੱਤੀ ਸੀ। ਗੁਰਬਾਜ਼ ਸਿੰਘ ਮੁਲਤਾਨੀ ਇਸ ਫੈਸਲੇ ਵਿਰੁੱਧ ਕੈਨੇਡਾ ਦੀ ਸੁਪਰੀਮ ਕੋਰਟ ’ਚ ਗਿਆ ਸੀ, ਜਿੱਥੇ ਅਦਾਲਤ ਨੇ ਫੈਸਲਾ ਗੁਰਬਾਜ਼ ਸਿੰਘ ਮੁਲਤਾਨੀ ਦੇ ਹੱਕ ’ਚ ਕਰ ਦਿੱਤਾ ਅਤੇ ਇਹ ਗੱਲ ਕਹੀ ਕਿ ਕ੍ਰਿਪਾਨ ਧਾਰਨ ਕਰਨਾ ਉਸ ਦੀ ਧਾਰਮਿਕ ਆਜ਼ਾਦੀ ਹੈ ਪਰ ਕ੍ਰਿਪਾਨ ਉੱਪਰ ਜਾਇਜ਼ ਨਿਯਮ ਸਰਕਾਰ ਲਾਗੂ ਕਰ ਸਕਦੀ ਹੈ, ਜਿਵੇਂ ਕਿ ਕ੍ਰਿਪਾਨ ਦੀ ਲੰਬਾਈ ਅਤੇ ਇਹ ਕਿਹਾ ਗਿਆ ਕਿ ਮੁਲਤਾਨੀ ਕ੍ਰਿਪਾਨ ਕੱਪੜਿਆਂ ਦੇ ਅੰਦਰ ਹੀ ਧਾਰਨ ਕਰੇਗਾ ਅਤੇ ਉਸ ਨੂੰ ਕੱਪੜੇ ਦੇ ਨਾਲ ਸਿਲਾਈ ਕਰਕੇ ਰੱਖਿਆ ਜਾਵੇਗਾ। ਇਸ ਤਰ੍ਹਾਂ ਕੈਨੇਡਾ ’ਚ ਸਿੱਖਾਂ ਦੇ ਧਾਰਮਿਕ ਅਧਿਕਾਰ ਸੁਰੱਖਿਅਤ ਹਨ।

ਭਾਰਤ ਦੇ ਸੰਵਿਧਾਨ ਦੀ ਧਾਰਾ 25 (ਅਨੁਛੇਦ 25) ਸਿੱਖਾਂ ਨੂੰ ਕ੍ਰਿਪਾਨ ਪਹਿਨਣ ਅਤੇ ਧਾਰਨ ਕਰਨ ਦੋਵਾਂ ਦੀ ਆਜ਼ਾਦੀ ਪ੍ਰਤੱਖ ਰੂਪ ’ਚ ਦਿੰਦੀ ਹੈ। ਇੱਥੇ ਤ੍ਰਾਸਦੀ ਇਹ ਹੈ ਕਿ ਜੋ ਧਾਰਾ 25 ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ ਦਿੰਦੀ ਹੈ, ਉਸੇ ਧਾਰਾ 25 ਦੇ ਵਿਰੁੱਧ ਸਿੱਖਾਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਝੰਡਾ ਚੁੱਕਿਆ ਹੋਇਆ ਹੈ ਅਤੇ ਸਿੱਖਾਂ ਨੂੰ ਧਾਰਾ 25 ਦੇ ਸਬੰਧ ’ਚ ਭਰਮ ’ਚ ਪਾਇਆ ਹੈ। ਇਨ੍ਹਾਂ ਰਾਜਨੀਤਿਕ ਲੋਕਾਂ ਨੇ ਹਮੇਸ਼ਾ ਇਹ ਗਲਤ ਪ੍ਰਚਾਰ ਕੀਤਾ ਕਿ ਧਾਰਾ 25 ਸਿੱਖਾਂ ਨੂੰ ਹਿੰਦੂ ਕਹਿੰਦੀ ਹੈ ਅਤੇ ਸਿੱਖ ਧਰਮ ਦੇ ਵੱਖ ਹੋਣ ਨੂੰ ਮਾਨਤਾ ਨਹੀਂ ਦਿੰਦੀ, ਜੋ ਕਿ ਸਰਾਸਰ ਗਲਤ ਬਿਆਨੀ ਹੈ, ਕਿਉਂਕਿ ਧਾਰਾ 25 ’ਚ ਹਿੰਦੂ, ਸਿੱਖ, ਜੈਨ ਅਤੇ ਬੁੱਧ ਧਰਮ ਨੂੰ ਸਿਰਫ਼ ਇਕ ਵਿਸ਼ੇਸ਼ ਸੰਦਰਭ ਲਈ ਹੀ ਹਿੰਦੂ ਦੀ ਪਰਿਭਾਸ਼ਾ ’ਚ ਰੱਖਿਆ ਗਿਆ ਹੈ ਅਤੇ ਉਹ ਵਿਸ਼ੇਸ਼ ਸੰਦਰਭ ਹੈ ਧਾਰਮਿਕ ਸਥਾਨਾਂ ’ਤੇ ਜਾਤ-ਪਾਤ ਖ਼ਤਮ ਕਰਨਾ ਅਤੇ ਧਾਰਮਿਕ ਸਥਾਨਾਂ ਨੂੰ ਹਰ ਜਾਤੀ ਦੇ ਵਿਅਕਤੀ ਲਈ ਖੋਲ੍ਹਣਾ।

ਇਥੇ ਇਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਕਦੇ ਗਊ-ਗਰੀਬ ਦੀ ਰੱਖਿਆ ਲਈ ਕ੍ਰਿਪਾਨ ਨੂੰ ਇਕ ਪਵਿੱਤਰ ਹਥਿਆਰ ਦੇ ਰੂਪ ’ਚ ਮਾਨਤਾ ਮਿਲਦੀ ਸੀ, ਉਸ ਬਾਰੇ ਤੇਜ਼ੀ ਨਾਲ ਬਦਲ ਰਹੀ ਜਨ-ਭਾਵਨਾ ਦਾ ਆਖਿਰ ਕਾਰਨ ਕੀ ਹੈ? ਅਸੀਂ ਜਿਸ ਤਰ੍ਹਾਂ ਆਪਸੀ ਝਗੜਿਆਂ ਅਤੇ ਗੋਲਕ ਦੇ ਵਿਵਾਦ ’ਤੇ ਕ੍ਰਿਪਾਨਾਂ ਲਹਿਰਾ ਕੇ ਹੁੜਦੰਗ ਮਚਾਉਂਦੇ ਹਾਂ, ਉਸ ਨੇ ਸਥਾਨਕ ਭਾਈਚਾਰੇ ’ਚ ਇਸ ਪਵਿੱਤਰ ਕਕਾਰ ਨੂੰ ਡਰ ਦਾ ਪ੍ਰਤੀਕ ਬਣਾ ਦਿੱਤਾ ਹੈ। ਉਹ ਵੀ ਸਮਾਂ ਸੀ ਜਦੋਂ ਕਿਸੇ ਬੱਸ ਜਾਂ ਪੂਰੀ ਰੇਲਗੱਡੀ ’ਚ ਜੇਕਰ ਇਕ ਵੀ ਸਿੱਖ ਸਵਾਰੀ ਮੌਜੂਦ ਹੁੰਦੀ ਸੀ ਤਾਂ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ ਪਰ ਅੱਜ ਅਸੀਂ ਆਪਣੀਆਂ ਹਰਕਤਾਂ ਕਾਰਨ ਇਸ ਵਿਲੱਖਣ ਰੂਪ ਨੂੰ ਤ੍ਰਿਸਕਾਰ ਦਾ ਪਾਤਰ ਬਣਾ ਦਿੱਤਾ ਹੈ। ਅਸੀਂ ਸਿਰ ਜੋੜ ਕੇ ਕਿਉਂ ਨਹੀਂ ਸੋਚਦੇ ਕਿ ਜਦੋਂ ਦੁਨੀਆ ਭਰ ਦੇ ਸਮਾਜ-ਵਿਰੋਧੀ ਕਾਰਜ, ਭਾਵੇਂ ਉਹ ਲੁੱਟ-ਖਸੁੱਟ ਹੋਵੇ, ਨਸ਼ੇ ਦੀ ਸਮੱਗਲਿੰਗ ਜਾਂ ਚੋਰੀ ਦੀਆਂ ਵਾਰਦਾਤਾਂ, ਉਨ੍ਹਾਂ ’ਚ ਸਾਡੇ ਹੀ ਭਰਾਵਾਂ ਦੀਆਂ ਤਸਵੀਰਾਂ ਦਸਤਾਰ ਅਤੇ ਗਾਤਰੇ ਸਮੇਤ ਕਿਉਂ ਛਪਦੀਆਂ ਹਨ?

ਇਸ ਸਾਰੇ ਵਿਵਾਦ ’ਚ ਅੱਜ ‘ਸਰਬੱਤ ਦੇ ਭਲੇ’ ਦੇ ਫਲਸਫੇ ਮੁਤਾਬਕ ਦੇਸ਼-ਵਿਦੇਸ਼ ’ਚ ਵੱਸਦੀ ਸਿੱਖ ਸੰਗਤ ਨੂੰ ਇਕੱਠੇ ਹੋ ਕੇ ਆਪਣੇ ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਾਂਤੀਪੂਰਨ ਢੰਗ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ ਅਤੇ ਹਰ ਭਾਈਚਾਰੇ ਨੂੰ ਸਿੱਖਾਂ ਦੇ ਸਮਾਜ ਨਿਰਮਾਣ ’ਚ ਯੋਗਦਾਨ ਅਤੇ ਧਾਰਮਿਕ ਆਸਥਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।

—ਮਨਿੰਦਰ ਸਿੰਘ ਗਿੱਲ

(ਮੈਨੇਜਿੰਗ ਡਾਇਰੈਕਟਰ, ਰੇਡੀਓ ਇੰਡੀਆ, ਸਰੇ, ਕੈਨੇਡਾ)

  • Punjab
  • Kirpan
  • Siri Sahib

ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?

NEXT STORY

Stories You May Like

  • new twist in nihang sikh youth case
    ਨਿਹੰਗ ਸਿੱਖ ਨੌਜਵਾਨਾਂ ਦੇ ਮਾਮਲੇ ’ਚ ਨਵਾਂ ਮੋੜ: 'ਵਾਰਿਸ ਪੰਜਾਬ ਦੇ' ਸਿੱਖ ਵਫ਼ਦ ਦੇ ਦਖ਼ਲ ਮਗਰੋਂ ਕਰਾਸ ਕੇਸ ਦਰਜ
  • organ donation gang ed  kerala  raids
    ਅੰਗ ਦਾਨ ਗਿਰੋਹ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ED ਦੀ ਵੱਡੀ ਕਾਰਵਾਈ, ਕੇਰਲ 'ਚ ਮਾਰੇ ਛਾਪੇ
  • jalandhar  religious conversion issue heats up
    ਜਲੰਧਰ : ਧਰਮ ਪਰਿਵਰਤਨ ਦਾ ਮੁੱਦਾ ਗਰਮਾਇਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਦਿੱਤੇ ਸਖ਼ਤ ਹੁਕਮ
  • supreme court  himachal pradesh  collegium  junior officer  name
    ਕਾਲੇਜੀਅਮ ਦੇ ਕੰਮ 'ਚ ਦਖ਼ਲ ਦੇ ਕੇ 'ਵਿਵਾਦਾਂ ਦਾ ਪਿਟਾਰਾ' ਨਹੀਂ ਖੋਲ੍ਹਣਾ ਚਾਹੁੰਦੇ : ਸੁਪਰੀਮ ਕੋਰਟ
  • 4 day holiday in mandi fentanganj due to extreme heat
    ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ ਫ਼ੈਸਲਾ
  • nagpur airforce wife conversion ex classmate arrested
    IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ ਗ੍ਰਿਫਤਾਰ (Video)
  • dharam ki pauri gurdwara sahib
    ਗੁਰਦੁਆਰਾ 'ਧਰਮ ਕੀ ਪਾਉੜੀ' ਵਿਖੇ ਵੱਡੀ ਘਟਨਾ, ਸਾਰੇ ਪਿੰਡ ਨੂੰ ਪਈਆਂ ਭਾਜੜਾਂ
  • religion conversion in punjab
    ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
  • bjp raises strong demand for construction of overbridges sheetal angural
    ਭਾਜਪਾ ਨੇ ਚੁੱਕੀ ਰੇਲਵੇ ਫਾਟਕਾਂ ’ਤੇ ਓਵਰਬ੍ਰਿਜ ਨਿਰਮਾਣ ਦੀ ਮਜ਼ਬੂਤ ਮੰਗ : ਸ਼ੀਤਲ...
  • big gift to jalandhar residents
    ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ! ਰਵਨੀਤ ਬਿੱਟੂ ਨੇ ਰੱਖਿਆ ਦੋ ਰੇਲਵੇ ਓਵਰਬ੍ਰਿਜਾਂ...
  • snatching incident a woman in jalandhar
    ਜਲੰਧਰ 'ਚ ਦਿਨ-ਦਿਹਾੜੇ ਬਜ਼ੁਰਗ ਮਹਿਲਾ ਨਾਲ ਲੁਟੇਰਿਆਂ ਨੇ ਕੀਤੀ ਲੁੱਟਖੋਹ
  • former minister manoranjan kalia s health suddenly deteriorates
    ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਦਾਖ਼ਲ
  • ishar bhardwaj  owner of foreign travel consultants immigration
    ਵਿਦੇਸ਼ ਯਾਤਰਾ ਕੰਸਲਟੈਂਟਸ ਇਮੀਗ੍ਰੇਸ਼ਨ ਦੇ ਮਾਲਕ ਈਸ਼ਰ ਭਾਰਦਵਾਜ ਬਾਰੇ ਖੁੱਲ੍ਹਿਆ...
  • jalandhar municipal corporation and traffic police take action goods seized
    ਜਲੰਧਰ ਨਗਰ ਨਿਗਮ ਤੇ ਟ੍ਰੈਫਿਕ ਪੁਲਸ ਦਾ ਐਕਸ਼ਨ, ਸਾਮਾਨ ਜ਼ਬਤ ਕਰਕੇ ਵਾਹਨ ਕੀਤੇ ਟੋਅ
  • special revision of voter list under sir started from in jalandhar
    ਜਲੰਧਰ 'ਚ ਭਲਕੇ ਤੋਂ SIR ਤਹਿਤ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਦੀ ਸ਼ੁਰੂਆਤ,...
  • hooliganism in jalandhar
    ਜਲੰਧਰ 'ਚ ਗੁੰਡਾਗਰਦੀ! ਚੱਲੇ ਇੱਟਾਂ-ਪੱਥਰ, ਲੋਕਾਂ ਨੇ ਛੱਤਾਂ ਤੋਂ ਛਾਲ ਮਾਰ ਕੇ...
Trending
Ek Nazar
indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

iran us talk

30 ਜੂਨ ਤੋਂ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਗੱਲਬਾਤ : ਪਾਕਿਸਤਾਨ

amitabh bachchan  s one move created a stir in the stock market

ਅਮਿਤਾਭ ਬੱਚਨ ਦੇ ਇਕ ਕਦਮ ਨੇ ਸ਼ੇਅਰ ਬਾਜ਼ਾਰ 'ਚ ਮਚਾਈ ਹਲਚਲ ! 5 ਫ਼ੀਸਦੀ ਤੱਕ...

five seater bike

'ਗਰੀਬਾਂ ਦੀ SUV' : ਦੇਸੀ ਜੁਗਾੜ ਨਾਲ ਬਾਈਕ ਬਣਾ'ਤੀ ਫਾਈਵ ਸੀਟਰ! ਵੀਡੀਓ ਵਾਇਰਲ

donald trump statement

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਤੋਂ ਜੰਗ ਦੀ ਕੀਮਤ '28 ਗੁਣਾ' ਵਸੂਲੀ :  ਟਰੰਪ...

famous actress becomes mother of twins after 7 failed ivf attempts

7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ,...

indians deported from canada

ਕੈਨੇਡਾ ਨੇ ਡਿਪੋਰਟ ਕੀਤੇ 2 ਭਾਰਤੀ, ਇਕ ਪੰਜਾਬੀ ਨੌਜਵਾਨ 'ਤੇ ਵੀ ਲਟਕੀ ਦੇਸ਼...

famous actress announces good news after 6 months of marriage

ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

bollywood s famous singer has been waiting to hear her own voice for 2 years

2 ਸਾਲਾਂ ਤੋਂ ਆਪਣੀ ਹੀ ਆਵਾਜ਼ ਸੁਣਨ ਨੂੰ ਤਰਸੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ, ਇਸ...

at the age of 18  a famous actress bought a car worth 80 lakhs

ਸਿਰਫ਼ 18 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਨੇ ਖਰੀਦ ਲਈ 80 ਲੱਖ ਦੀ ਕਾਰ ! ਵੇਖੋ...

veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • religion conversion in punjab
      ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
    • police officers bitterness
      ਆਈ.ਪੀ.ਐੱਸ. ਅਤੇ ਰਾਜ ਪੁਲਸ ਅਧਿਕਾਰੀਆਂ ਦੇ ਸਬੰਧਾਂ ’ਚ ਕੁੜੱਤਣ
    • neet paper leak
      ਪੇਪਰ ਲੀਕ : ਸਹੀ ਕਾਰਨ ਫੜੋ ਅਤੇ ਸਫ਼ਲ ਉਦਾਹਰਣ ਤੋਂ ਸਿੱਖੋ!
    • modi in europe
      ਭਾਰਤ ਨੂੰ ਅੱਜ ਤੇਜ਼ੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +